14 ਸਾਲ ਪਹਿਲਾਂ ਰਾਮ ਜਨਮ ਭੂਮੀ ਕੰਪਲੈਕਸ ਵਿੱਚ ਅੱਤਵਾਦੀ ਹਮਲੇ ਦੇ ਮਾਮਲੇ ਵਿੱਚ ਵਿਸ਼ੇਸ਼ ਅਦਾਲਤ ਨੇ ਇੱਕ ਦੋਸ਼ੀ ਨੂੰ ਬਰੀ ਕਰ ਦਿੱਤਾ ਹੈ ਜਦਕਿ ਚਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਵਿਸ਼ੇਸ਼ ਜੱਜ ਐਸਸੀ-ਐਸਟੀ ਦਿਨੇਸ਼ ਚੰਦ ਨੇ ਮੰਗਲਵਾਰ ਨੂੰ ਕੇਂਦਰੀ ਜੇਲ੍ਹ ਨੈਨੀ ਵਿੱਚ ਇਸ ਦਾ ਆਦੇਸ਼ ਦਿੱਤਾ। ਕੇਸ ਦੀ ਸੁਣਵਾਈ 9 ਜੂਨ ਨੂੰ ਪੂਰੀ ਹੋ ਗਈ ਸੀ ਅਤੇ ਫ਼ੈਸਲੇ ਲਈ 18 ਜੂਨ ਦੀ ਤਾਰੀਕ ਤੈਅ ਕੀਤੀ ਗਈ ਸੀ।
5 ਜੁਲਾਈ 2005 ਨੂੰ ਸਵੇਰੇ 9.15 ਵਜੇ ਅਯੁੱਧਿਆ ਕੰਪਲੈਕਸ ਵਿੱਚ ਅਸਲੇ ਨਾਲ ਲੈੱਸ ਅਤਿਵਾਦੀਆਂ ਦਾਖ਼ਲ ਹੋ ਗਏ ਸਨ। ਸੁਰੱਖਿਆ ਦਸਤਿਆਂ ਨਾਲ ਮੁਕਾਬਲੇ ਵਿੱਚ ਪੰਜ ਅੱਤਵਾਦੀ ਮਾਰੇ ਗਏ ਸਨ। ਦੋ ਨਿਰਦੋਸ਼ ਲੋਕਾਂ ਨੂੰ ਆਪਣੀ ਜ਼ਿੰਦਗੀ ਵੀ ਗੁਆਉਣੀ ਪਈ ਸੀ। ਸੱਤ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਸਨ।
ਇਸ ਤੋਂ ਬਾਅਦ ਹੋਈ ਜਾਂਚ ਵਿੱਚ ਅੱਤਵਾਦੀਆਂ ਨੂੰ ਅਸਲਿਆਂ ਦੀ ਸਪਲਾਈ ਅਤੇ ਮਦਦ ਕਰਨ ਵਿੱਚ ਆਸਿਫ ਇਕਬਾਲ, ਮੋ. ਨਸੀਮ, ਮੋ. ਅਜ਼ੀਜ਼, ਸ਼ਕੀਲ ਅਹਿਮਦ ਤੇ ਡਾ. ਇਰਫਾਨ ਦਾ ਨਾਮ ਸਾਹਮਣੇ ਆਇਆ। ਸਾਰਿਆਂ ਨੂੰ ਗ੍ਰਿਫ਼ਤਾਰ ਕਰ ਪਹਿਲੇ ਅਯੁੱਧਿਆ ਜੇਲ੍ਹ ਵਿੱਚ ਰਖਿਆ ਗਿਆ।
ਸਾਲ 2006 ਵਿੱਚ ਹਾਈ ਕੋਰਟ ਦੇ ਫ਼ੈਸਲੇ ਉੱਤੇ ਕੇਂਦਰੀ ਜੇਲ੍ਹ ਨੈਨੀ (ਪ੍ਰਯਾਗਰਾਜ) ਵਿੱਚ ਦਾਖ਼ਲ ਕਰ ਦਿੱਤਾ ਗਿਆ। ਸੁਣਵਾਈ ਤੋਂ ਬਾਅਦ ਮੰਗਲਵਾਰ ਨੂੰ ਸਬੂਤ ਦੀ ਅਣਹੋਂਦ ਵਿੱਚ ਅਜ਼ੀਜ਼ ਨੂੰ ਬਰੀ ਕਰ ਦਿੱਤਾ ਗਿਆ, ਜਦੋਂ ਕਿ ਆਸਿਫ ਇਕਬਾਲ, ਮੋ. ਨਸੀਮ, ਸ਼ਕੀਲ ਅਹਿਮਦ ਅਤੇ ਡਾ. ਇਰਫਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਜ਼ਿਕਰਯੋਗ ਹੈ ਕਿ ਪੰਜ ਜੁਲਾਈ 2005 ਨੂੰ ਇਸਲਾਮਿਕ ਅੱਤਵਾਦੀ ਸੰਗਠਨ ਲਕਸ਼ਰ ਏ ਤੋਇਬਾ ਦੇ ਪੰਜ ਅੱਤਵਾਦੀਆਂ ਨੇ ਅਯੋਧਿਆ ਸਥਿਤ ਰਾਮ ਜਨਮ ਭੂਮੀ ਕੰਪਲੈਕਸ ਦੀ ਦੀਵਾਰ ਉੱਤੇ ਧਮਾਕਾਖੇਜ ਸਮੱਗਰੀ ਭਰੀ ਜੀਪ ਨਾਲ ਟੱਕਰ ਮਾਰੀ ਸੀ। ਜਿਸ ਤੋਂ ਬਾਅਦ ਮੁਕਾਬਲੇ ਵਿੱਚ ਉਥੇ ਤੈਨਾਤ ਸੁਰੱਖਿਆ ਬਲ ਨੇ ਸਾਰੇ ਪੰਜ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ ਜਦਕਿ ਇੱਕ ਨਾਗਰਿਕ ਅੱਤਵਾਦੀਆਂ ਵੱਲੋਂ ਗ੍ਰੇਨੇਡ ਹਮਲੇ ਵਿੱਚ ਮਾਰਾ ਗਿਆ ਸੀ।
ਸੀਆਰਪੀਐਫ ਦੇ ਤਿੰਨ ਸਿਪਾਹੀ ਵੀ ਜ਼ਖ਼ਮੀ ਹੋਏ ਜਿਨ੍ਹਾਂ ਵਿੱਚ ਦੋ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ। ਇਸ ਹਮਲੇ ਦੇ ਸਾਜਸ਼ਕਰਤਾ ਵਿਰੁਧ ਇਹ ਮੁਕੱਦਮਾ ਚੱਲ ਰਿਹਾ ਹੈ।
previous post