PreetNama
ਰਾਜਨੀਤੀ/Politics

ਰਾਮ ਜਨਮ ਭੂਮੀ ਪੂਜਨ ਤੋਂ ਪਹਿਲਾਂ ਅਯੁੱਧਿਆ ‘ਤੇ ਕੋਰੋਨਾ ਅਟੈਕ, ਪੁਜਾਰੀ ਸਮੇਤ 15 ਪੌਜ਼ੇਟਿਵ

ਅਯੁੱਧਿਆ: ਉੱਤਰ ਪ੍ਰਦੇਸ਼ ਦੇ ਅਯੁੱਧਿਆ ਤੋਂ ਵੱਡੀ ਖ਼ਬਰਾਂ ਆ ਰਹੀ ਹੈ। ਇੱਥੇ ਕੋਰੋਨਾ ਨੇ ਰਾਮ ਮੰਦਰ ਦੇ ਭੂਮੀ ਪੂਜਨ ਦੀਆਂ ਤਿਆਰੀਆਂ ‘ਚ ਦਸਤਕ ਦੇ ਦਿੱਤੀ ਹੈ। ਦੱਸ ਦਈਏ ਕਿ ਇੱਥੇ ਸੰਤਾਂ ਤੇ ਰਾਮ ਜਨਮ ਭੂਮੀ ਦੀ ਰੱਖਿਆ ਵਿੱਚ ਲੱਗੇ ਪੁਲਿਸ ਮੁਲਾਜ਼ਮ ਕੋਰੋਨਾ ਪੀੜਤ ਹੋ ਰਹੇ ਹਨ।

ਖ਼ਬਰ ਇਹ ਹੈ ਕਿ ਰਾਮ ਜਨਮ ਭੂਮੀ ਦੇ ਪੁਜਾਰੀ ਪ੍ਰਦੀਪ ਦਾਸ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਉਹ ਮੁੱਖ ਪੁਜਾਰੀ ਆਚਾਰੀਆ ਸਤਿੰਦਰ ਦਾਸ ਦਾ ਇੱਕ ਚੇਲਾ ਹੈ। ਪ੍ਰਦੀਪ ਦਾਸ ਸਤਿੰਦਰ ਦਾਸ ਨਾਲ ਰਾਮ ਜਨਮ ਭੂਮੀ ਦੀ ਪੂਜਾ ਵੀ ਕਰਦਾ ਹੈ। ਦੱਸ ਦੇਈਏ ਕਿ ਰਾਮ ਜਨਮ ਭੂਮੀ ਵਿੱਚ ਮੁੱਖ ਪੁਜਾਰੀ ਦੇ ਨਾਲ 4 ਪੁਜਾਰੀ ਰਾਮ ਲੱਲਾ ਦੀ ਸੇਵਾ ਕਰਦੇ ਹਨ।

ਹੁਣ, ਕੋਰੋਨਾ ਪੌਜ਼ੇਟਿਵ ਰਿਪੋਰਟ ਆਉਣ ਤੋਂ ਬਾਅਦ ਪੁਜਾਰੀ ਪ੍ਰਦੀਪ ਦਾਸ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰਾਮ ਜਨਮ ਭੂਮੀ ਦੀ ਸੁਰੱਖਿਆ ਵਿੱਚ ਲੱਗੇ 16 ਪੁਲਿਸ ਮੁਲਾਜ਼ਮ ਕੋਰੋਨਾ ਪੌਜ਼ੇਟਿਵ ਆਏ ਹਨ, ਜਿਸ ਤੋਂ ਬਾਅਦ ਹਲਚਲ ਮੱਚ ਗਈ ਹੈ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਅਗਸਤ ਨੂੰ ਅਯੁੱਧਿਆ ਆਉਣਾ ਹੈ। ਪੀਐਮ ਮੋਦੀ ਰਾਮ ਮੰਦਰ ਦੇ ਭੂਮੀ ਪੂਜਨ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਸਮੇਂ ਦੌਰਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਾਲ ਦੇਸ਼ ਕਈਂ ਵੱਡੇ ਲੋਕ ਵੀ ਇੱਥੇ ਮੌਜੂਦ ਹੋਣਗੇ। ਰਾਮ ਮੰਦਰ ਤੀਰਥ ਖੇਤਰ ਟਰੱਸਟ ਇਸ ਭੂਮੀ ਪੂਜਨ ਪ੍ਰੋਗਰਾਮ ਦੀ ਸ਼ਾਨ ਤੇ ਪ੍ਰਚਾਰ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ।

Related posts

ਸੁਪਰੀਮ ਕੋਰਟ ਵੱਲੋਂ ਏਮਜ਼ ਨੂੰ ਡੱਲੇਵਾਲ ਦੀਆਂ ਸਿਹਤ ਰਿਪੋਰਟਾਂ ਦੀ ਜਾਂਚ ਲਈ ਮਾਹਿਰ ਪੈਨਲ ਕਾਇਮ ਕਰਨ ਦੇ ਹੁਕਮ

On Punjab

Punjab Elections 2022 : ਪੰਜਾਬ ‘ਚ ‘ਆਪ’ ਦਾ CM ਚਿਹਰਾ ਕੌਣ ਹੋਵੇਗਾ, ਕੱਲ੍ਹ 12 ਵਜੇ ਪਾਰਟੀ ਕਰੇਗੀ ਨਾਂ ਦਾ ਐਲਾਨ

On Punjab

Delhi ‘ਚ ਅੱਜ ਤੋਂ ਨਾਈਟ ਕਰਫਿਊ, ਅਰਵਿੰਦ ਕੇਜਰੀਵਾਲ ਸਰਕਾਰ ਨੇ ਕੀਤਾ ਐਲਾਨ, ਜਾਣੋ ਨਵੀਆਂ ਗਾਈਡਲਾਈਨਜ਼

On Punjab