18.93 F
New York, US
January 23, 2025
PreetNama
ਸਮਾਜ/Social

ਰਾਮ ਜਨਮ ਭੂਮੀ ਪੂਜਨ ਦੇ ਉਹ 32 ਸਕਿੰਟ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਰਾਮ ਮੰਦਰ ਨਿਰਮਾਣ ਦੀ ਰੱਖੀ ਨੀਂਹ

ਅਯੁੱਧਿਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦੀ ਉਸਾਰੀ ਦੀ ਨੀਂਹ ਰੱਖੀ ਹੈ। ਰਾਮ ਮੰਦਰ ਦੀ ਨੀਂਹ 12:44:8 ਸਕਿੰਟ ਤੇ 12:44:40 ਸਕਿੰਟ ਦੇ ਵਿਚਕਾਰ ਰੱਖੀ ਗਈ ਸੀ। ਇਹ 32 ਸੈਕਿੰਡ ਦਾ ਸਮਾਂ ਗ੍ਰਹਿਆਂ ਤੇ ਤਾਰਿਆਂ ਦਾ ਬਹੁਤ ਹੀ ਸ਼ੁਭ ਮਹੂਰਤ ਮੰਨਿਆ ਜਾਂਦਾ ਹੈ। ਇਸ ਦੌਰਾਨ ਹਰੀ ਸੰਕੀਰਤਨ ਕਰਵਾਇਆ ਗਿਆ। ਪੀਐਮ ਮੋਦੀ ਮੁੱਖ ਪੂਜਾ ਤੋਂ ਬਾਅਦ ਸਟੇਜ ਤੋਂ ਉੱਠ ਗਏ।

ਪੰਜ ਅਗਸਤ ਨੂੰ 5 ਦਾ ਵਿਸ਼ੇਸ਼ ਸੰਯੋਗ ਬਣਾਇਆ ਗਿਆ ਹੈ। 5 ਅਗਸਤ ਨੂੰ ਹੀ ਮੰਦਰ ਦੀ ਮੁੱਖ ਪੂਜਾ ਕੀਤੀ ਗਈ ਸੀ। ਅੰਕ ਜੋਤਿਸ਼ ਵਿੱਚ 5 ਦਾ ਅੰਕ ਬੁੱਧ ਗ੍ਰਹਿ ਦਾ ਕਾਰਕ ਮੰਨਿਆ ਜਾਂਦਾ ਹੈ। ਇਹ ਗ੍ਰਹਿ ਸੁੱਖ ਤੇ ਖੁਸ਼ਹਾਲੀ ਨਾਲ ਸਬੰਧਤ ਹੈ। ਇਸ ਦੇ ਨਾਲ ਹੀ ਰਾਮ ਮੰਦਰ ਵਿੱਚ 5 ਸ਼ਿਖਰਾਂ ਦਾ ਨਿਰਮਾਣ ਹੋਏਗਾ। ਮੰਦਰ ਦੀ ਪੂਜਾ ਕਰਨ ਵੇਲੇ, ਚਾਂਦੀ ਦੀਆਂ 5 ਇੱਟਾਂ ਰੱਖੀਆਂ ਗਈਆਂ ਸੀ।

ਚਾਂਦੀ ਦੀ ਕਹੀ ਦੀ ਵਰਤੋਂ:

ਪ੍ਰਧਾਨ ਮੰਤਰੀ ਮੋਦੀ ਨੇ ਮੰਦਰ ਦੀ ਨੀਂਹ ਖੋਦਣ ਲਈ ਚਾਂਦੀ ਦੀ ਕਹੀ ਦੀ ਵਰਤੋਂ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਨੀਂਹ ਦੀ ਇੱਟ ‘ਤੇ ਸੀਮੈਂਟ ਲਾਉਣ ਲਈ ਚਾਂਦੀ ਦੀ ਕੰਨੀ ਦੀ ਵਰਤੋਂ ਵੀ ਕੀਤੀ। ਰਾਮਲੱਲਾ ਨੂੰ ਹਰੇ ਤੇ ਭਗਵੇਂ ਰੰਗ ਦੇ ਕੱਪੜੇ ਪਾਏ ਹੋਏ ਸੀ। ਰਾਮਲਾਲਾ ਦੇ ਕੱਪੜੇ ਮਖਮਲ ਨਾਲ ਬਣੇ ਗਏ। ਇਨ੍ਹਾਂ ਕੱਪੜਿਆਂ ‘ਤੇ 9 ਕਿਸਮਾਂ ਦੇ ਰਤਨ ਜੜੇ ਸੀ।

ਦੱਸ ਦਈਏ ਕਿ ਰਾਮ ਮੰਦਰ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥੋਂ ਰੱਖਿਆ ਗਿਆ ਤੇ ਭੂਮੀ ਪੂਜਨ ਦਾ ਪ੍ਰੋਗਰਾਮ ਪੂਰਾ ਹੋ ਗਿਆ ਹੈ। ਇਹ ਭੂਮੀ ਪੂਜਨ ਸੰਪੂਰਨ ਢੰਗ ਨਾਲ ਕੀਤਾ ਗਿਆ ਤੇ ਪ੍ਰਧਾਨ ਮੰਤਰੀ ਮੋਦੀ ਦੀ ਤਰਫੋਂ ਪੰਡਿਤਾਂ ਨੂੰ ਦੱਕਸ਼ਣਾ ਵੀ ਦਿੱਤੀ ਗਈ।

Related posts

ਸੁਪਰੀਮ ਕੋਰਟ ਨੇ ਕੇਜਰੀਵਾਲ ਦੀ ਜ਼ਮਾਨਤ ਅਰਜ਼ੀ ’ਤੇ ਫ਼ੈਸਲਾ ਰਾਖਵਾਂ ਰੱਖਿਆ ਕੇਜਰੀਵਾਲ ਸਮਾਜ ਲਈ ਖ਼ਤਰਾ ਨਹੀਂ: ਵਕੀਲ ਅਭਿਸ਼ੇਕ ਮਨੂ ਸਿੰਘਵੀ

On Punjab

ਮਹਾਰਾਸ਼ਟਰ ’ਚ ਹਾਕਮ ਮਾਹਯੁਤੀ ਗੱਠਜੋੜ ਮਹਾਂ-ਜਿੱਤ ਵੱਲ

On Punjab

Afghanistan: ਰੂਸੀ ਦੂਤਾਵਾਸ ਦੇ ਬਾਹਰ ਆਤਮਘਾਤੀ ਹਮਲਾ, ਦੋ ਡਿਪਲੋਮੈਟਾਂ ਸਮੇਤ 20 ਦੀ ਮੌਤ; ਹਮਲਾਵਰ ਢੇਰ

On Punjab