19.08 F
New York, US
December 22, 2024
PreetNama
ਸਮਾਜ/Social

ਰਾਸ਼ਟਰਪਤੀ ਅਹੁਦੇ ਤੋਂ ਤੁਰੰਤ ਹਟਾਏ ਜਾਣ ਟਰੰਪ, ਸੰਸਦ ’ਚ ਹੰਗਾਮੇ ਤੋਂ ਨਾਰਾਜ਼ ਅਮਰੀਕੀ ਸੰਸਦ ਮੈਂਬਰਾਂ ਨੇ ਕੀਤੀ ਮੰਗ

ਅਮਰੀਕੀ ਸੰਸਦ ’ਚ ਹੋਏ ਹੰਗਾਮੇ ਨੂੰ ਲੈ ਕੇ ਦੇਸ਼ ਭਰ ’ਚ ਰਾਸ਼ਟਰਪਤੀ ਡੋਨਾਲਡ ਟਰੰਪ (President Donald Trump) ਦੀ ਨਿੰਦਾ ਕੀਤੀ ਜਾ ਰਹੀ ਹੈ। ਇਥੋਂ ਤਕ ਕਿ ਉਨ੍ਹਾਂ ਨੂੰ ਤੁਰੰਤ ਅਹੁਦੇ ਤੋਂ ਹਟਾਉਣ ਦੀ ਜ਼ਬਰਦਸਤ ਮੰਗ ਕੀਤੀ ਜਾ ਰਹੀ ਹੈ। ਅਨੇਕਾਂ ਅਮਰੀਕੀ ਸੰਸਦਾਂ (US lawmakers) ਨੇ ਟਰੰਪ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਇਨ੍ਹਾਂ ਦਾ ਦੋਸ਼ ਹੈ ਕਿ ਇਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਭੜਕਾਇਆ ਹੈ, ਜਿਨ੍ਹਾਂ ਨੇ ਕੈਪਿਟਲ ’ਚ ਦੰਗਾ ਕੀਤਾ ਹੈ। ਇਸਤੋਂ ਬਾਅਦ ਅਮਰੀਕਾ ਦੇ ਲੋਕਤੰਤਰ ’ਤੇ ਇਕ ਦਾਗ਼ ਲੱਗ ਗਿਆ। ਦੱਸ ਦੇਈਏ ਕਿ ਆਉਣ ਵਾਲੀ 20 ਜਨਵਰੀ ਨੂੰ ਟਰੰਪ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ ਅਤੇ ਨਵ-ਨਿਯੁਕਤ ਰਾਸ਼ਟਰਪਤੀ ਜੋ ਬਾਇਡਨ ਅਹੁਦੇ ਦੀ ਸਹੰੁ ਲੈਣ ਵਾਲੇ ਹਨ।
ਮੁਕੱਦਮਾ ਅਤੇ ਟਰੰਪ ਨੂੰ ਹਟਾਉਣ ਦੀ ਮੰਗ ਜ਼ੋਰਾਂ ’ਤੇ
ਸੰਸਦ ’ਚ ਜਾਰੀ ਸੰਯੁਕਤ ਸੈਸ਼ਨ ਦੌਰਾਨ ਹਜ਼ਾਰਾਂ ਟਰੰਪ ਸਮਰਥਕਾਂ ਤੇ ਦੰਗਾ ਕਰਨ ਵਾਲਿਆਂ ਨੇ ਬੁੱਧਵਾਰ ਨੂੰ ਹੰਗਾਮਾ ਕੀਤਾ ਅਤੇ ਹਿੰਸਕ ਘਟਨਾ ਨੂੰ ਅੰਜ਼ਾਮ ਦਿੱਤਾ। ਸੰਸਦ ਮੈਂਬਰ ਸਟੀਵਨ ਹਾਰਸਫੋਰਡ (Steven Horsford ) ਨੇ ਕਿਹਾ, ‘ਸੰਸਦ ਦਾ ਮੈਂਬਰ ਹੋਣ ਦੇ ਨਾਤੇ 6 ਜਨਵਰੀ ਨੂੰ ਇਲੈਕਟ੍ਰੋਲ ਕਾਲਜ ’ਤੇ ਚਰਚਾ ਕੀਤੀ ਜਾ ਰਹੀ ਹੈ। ਅੱਜ ਰਾਸ਼ਟਰਪਤੀ ਟਰੰਪ ਸਾਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਗੱਲ ਕਰ ਰਹੇ ਹਨ ਅਤੇ ਦੂਸਰੇ ਪਾਸੇ ਲੋਕਤੰਤਰ ’ਚ ਰੁਕਾਵਟ ਪੈਦਾ ਕੀਤੀ। ਉਨ੍ਹਾਂ ਦੇ ਇਸ ਬਿਆਨ ਨੂੰ ਉਥੇ ਮੌਜੂਦ ਦਰਜ਼ਨਾਂ ਸੰਸਦੀ ਮੈਂਬਰਾਂ ਨੇ ਆਪਣਾ ਸਮਰਥਨ ਦਿੱਤਾ। ਸੰਸਦ ਮੈਂਬਰ ਸਾਰਾ ਜੈਕਬ (Congresswoman Sara Jacobs) ਅਤੇ ਡਾਨ ਬੇਅਰ (Congressman Don Beyer) ਨੇ ਵੀ ਟਰੰਪ ਅਤੇ ਉਨ੍ਹਾਂ ਦੇ ਸੰਸਦੀ ਮੈਂਬਰਾਂ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਜੋ ਹਾਲੇ ਵੀ ਚੋਣ ਪ੍ਰਕਿਰਿਆ ’ਤੇ ਘਪਲੇ ਅਤੇ ਹੇਰ-ਫੇਰ ਦਾ ਦੋਸ਼ ਲਗਾ ਰਹੇ ਹਨ।
ਆਪਣੀ ਹੀ ਕੈਬਨਿਟ ਟਰੰਪ ਨੂੰ ਹਟਾ ਸਕਦੀ ਹੈ
ਕੈਪਿਟਲ ਬਿਲਡਿੰਗ ’ਚ ਹਿੰਸਾ ਤੋਂ ਬਾਅਦ ਵੀ ਟਰੰਪ ਆਪਣੀ ਅੜੀ ’ਤੇ ਹੈ ਅਤੇ ਰਾਸ਼ਟਰਪਤੀ ਚੋਣ ਦੇ ਨਤੀਜੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਰਹੇ ਹਨ। ਇਸਦੇ ਕਾਰਨ ਟਰੰਪ ਦੀ ਦੁਨੀਆ ਭਰ ’ਚ ਅਲੋਚਨਾ ਅਤੇ ਨਿੰਦਾ ਹੋ ਰਹੀ ਹੈ। ਮੁਕੱਦਮੇ ਰਾਹੀਂ ਅਮਰੀਕੀ ਸੰਸਦ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾ ਸਕਦੀ ਹੈ। ਦੇਸ਼ ਦੇ ਸੰਵਿਧਾਨ ਦੇ 25ਵੀਂ ਸੋਧ ਦੀ ਮਦਦ ਨਾਲ ਰਾਸ਼ਟਰਪਤੀ ਦੀ ਆਪਣੀ ਹੀ ਕੈਬਨਿਟ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਸਕਦੀ ਹੈ।

Related posts

ਮੈ ਤੇਰੇ ਤੋਂ ਹੀ ਸਿੱਖਿਆ ਪਿਆਰ ਕਰਨਾ

Pritpal Kaur

ਚੀਨ ‘ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 560 ਤੋਂ ਪਾਰ

On Punjab

NIA ਵੱਲੋਂ ਗਾਇਕ ਕੰਵਰ ਗਰੇਵਾਲ ਦੇ ਘਰ ਰੇਡ, ਗੈਂਗਸਟਰ ਮਾਮਲੇ ‘ਚ ਕੀਤੀ ਜਾ ਰਹੀ ਹੈ ਕਾਰਵਾਈ

On Punjab