Ram nath kovind lohri wishes: ਨਵੀਂ ਦਿੱਲੀ: ਪੰਜਾਬ ਸਮੇਤ ਪੂਰੇ ਦੇਸ਼ ਤੇ ਦੁਨੀਆ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ । ਲੋਹੜੀ ਦੇ ਤਿਓਹਾਰ ਦੀਆਂ ਰੌਣਕਾਂ ਚਾਰੇ-ਪਾਸੇ ਦੇਖਣ ਨੂੰ ਮਿਲ ਰਹੀਆਂ ਹਨ । ਇਸ ਦੌਰਾਨ ਲੋਹੜੀ ਦੇ ਮੌਕੇ ਦੇਸ਼ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਵੀ ਟਵੀਟ ਕਰ ਕੇ ਪੰਜਾਬ ਸਮੇਤ ਦੇਸ਼-ਵਿਦੇਸ਼ ਦੇ ਕੋਨੇ-ਕੋਨੇ ਵਿੱਚ ਵੱਸਦੇ ਪੰਜਾਬੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ ਗਈ ਹੈ ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਪਣੇ ਟਵਿਟਰ ਅਕਾਊਂਟ ‘ਤੇ ਪੰਜਾਬੀ ਭਾਸ਼ਾ ਵਿੱਚ ਟਵੀਟ ਕਰਦਿਆਂ ਲਿਖਿਆ ਹੈ ਕਿ ‘ਪੰਜਾਬ, ਭਾਰਤ ਅਤੇ ਸੰਸਾਰ ਵਿੱਚ ਵੱਸਦੇ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਲੋਹੜੀ ਦੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ ।
ਉਨ੍ਹਾਂ ਲਿਖਿਆ ਕਿ ਲੋਹੜੀ ਦਾ ਇਹ ਮੁਬਾਰਕ ਮੌਕਾ ਅਤੇ ਤਿਉਹਾਰ ਹਰ ਇਕ ਦੀ ਜ਼ਿੰਦਗੀ ਵਿੱਚ ਉਤਸ਼ਾਹ, ਖੁਸ਼ੀਆਂ, ਉੱਤਮ ਸਿਹਤ ਅਤੇ ਖੁਸ਼ਹਾਲੀ ਲਿਆਵੇ ।