62.42 F
New York, US
April 23, 2025
PreetNama
ਸਮਾਜ/Social

ਰਾਸ਼ਟਰਪਤੀ ਦੀ ਸਲਾਹ ‘ਹਰ ਔਰਤ ਜੰੰਮੇ ਛੇ ਬੱਚੇ’

Venezuela’s president urges: ਵੈਨੇਜ਼ੁਏਲਾ : ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਅਕਸਰ ਰਾਸ਼ਟਰਪਤੀ ਨਵੇਂ ਨਵੇਂ ਤਰੀਕੇ ਅਪਣਾਉਂਦੇ ਹਨ , ਅਜਿਹੇ ‘ਚ ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਇੱਕ ਅਜਿਹਾ ਤਰੀਕਾ ਲੱਭਿਆ ਹੈ ਜਿਸ ‘ਤੇ ਸਭ ਹੈਰਾਨ ਹਨ। ਰਾਸ਼ਟਰਪਤੀ ਨਿਕੋਲਸ ਮਾਦੁਰੋ ਮੁਤਾਬਕ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਹਰ ਔਰਤ ਛੇ ਬੱਚਿਆਂ ਨੂੰ ਜਨਮ ਦੇਵੇ ਤਾਂ ਅਬਾਦੀ ਵੱਧ ਜਾਵੇ । ਬੀਤੇ ਕੁੱਝ ਸਾਲਾਂ ਤੋਂ ਵੈਨੇਜ਼ੁਏਲਾ ਆਰਥਿਕ ਤੌਰ ‘ਤੇ ਬਦਹਾਲ ਹੈ ਅਤੇ ਵੱਡੀ ਆਬਾਦੀ ਹਾਲ ਹੀ ਦੇ ਸਾਲਾਂ ‘ਚ ਹਿਜਰਤ ਕਰ ਗਈ ਹੈ।

ਟੈਲੀਵਿਜ਼ਨ ‘ਤੇ ਪ੍ਰਸਾਰਿਤ ਹੋਣ ਵਾਲੇ ਇੱਕ ਪ੍ਰਰੋਗਰਾਮ ਉਹਨਾਂ ਨੇ ਇਹ ਬੇਤੁਕੀ ਇੱਛਾ ਦਾ ਪ੍ਰਗਟਾਵਾ ਕੀਤਾ। ਦਰਅਸਲ ਜਨਮ ਦਰ ਵਧਾਉਣ ਨੂੰ ਲੈਕੇ ਕਈ ਨਵੀਆਂ ਵਿਧੀਆਂ ‘ਤੇ ਗੱਲ ਬਾਤ ਚਲ ਰਹੀ ਸੀ। ਜਿਸ ਸਮੇਂ ਰਾਸ਼ਟਰਪਤੀ ਨੇ ਇੱਕ ਔਰਤ ਨੂੰ ਛੇ ਮੁੰਡੇ ਅਤੇ ਕੁੜੀਆਂ ਨੂੰ ਜਨਮ ਦੇਣ ਲਈ ਕਹਿ ਦਿੱਤਾ ਅਤੇ ਕਿਹਾ ਤੁਹਾਡੇ ‘ਤੇ ਈਸ਼ਵਰ ਕਿਰਪਾ ਕਰੇ। ਇਹ ਹੀ ਨਹੀਂ ਉਹਨਾਂ ਨੇ ਕਿਹਾ ਕਿ ਹਰ ਔਰਤ ਨੂੰ ਛੇ ਬੱਚੇ ਹੋਣੇ ਚਾਹੀਦੇ ਹਨ ਤਾਂਜੋ ਦੇਸ਼ ਪ੍ਰਗਤੀ ਕਰੇ।

ਇਹ ਬਿਆਨ ਦਿੰਦਿਆਂ ਹੀ ਮਨੁੱਖੀ ਅਧਿਕਾਰ ਵਰਕਰਾਂ ਅਤੇ ਸੰਗਠਨਾਂ ਵੱਲੋਂ ਇਸ ਬਿਆਨ ਦੀ ਆਲੋਚਨਾ ਸ਼ੁਰੂ ਕਰ ਦਿੱਤੀ ਗਈ। ਸੰਯੁਕਤ ਰਾਸ਼ਟਰ ਮੁਤਾਬਕ ਵੈਨੇਜ਼ੁਏਲਾ ਦੀ ਅਰਥ-ਵਿਵਸਥਾ ਦਾ ਹਾਲ ਬਹੁਤ ਮਾੜਾ ਹੈ। ਜਿਸ ਨੂੰ ਦੇਖਦਿਆਂ ਕਰੀਬ 45 ਲੱਖ ਲੋਕ ਹਿਜਰਤ ਕਰ ਗਏ ਹਨ। ਅਬਾਦੀ ਦਾ ਇਹ ਆਲਮ ਹੈ ਕਿ ਹੁਣ ਤਿੰਨ ਕਰੋੜ ਤੋਂ ਸਿੱਧਾ 93 ਲੱਖ ਲੋਕ ਹੀ ਇਸ ਦੇਸ਼ ‘ਚ ਰਹਿ ਗਏ ਹਨ ।

Related posts

10 ਦਸੰਬਰ ਤੱਕ ਬਾਹਰੀ ਲੋਕਾਂ ਦੇ ਦਾਖਲੇ ’ਤੇ ਪਾਬੰਦੀ ਲਗਾਈ

On Punjab

ਦਿੱਲੀ ਬਜਟ ਸੈਸ਼ਨ 2025: ਸਰਕਾਰ ਦੇ ਤੀਜੇ ਕਾਰਜਕਾਲ ਵਿੱਚ ਤਿੰਨ ਗੁਣਾ ਰਫਤਾਰ ਨਾਲ ਕੰਮ ਹੁੰਦਾ ਨਜ਼ਰ ਆ ਰਿਹਾ ਹੈ: ਰਾਸ਼ਟਰਪਤੀ ਮੁਰਮੂ

On Punjab

ਇਟਲੀ ‘ਚ ਸਾਈਕਲ ਸਵਾਰ 17 ਸਾਲਾ ਪੰਜਾਬੀ ਲੜਕੇ ਦੀ ਸੜਕ ਹਾਦਸੇ ‘ਚ ਮੌਤ, ਦੋਸਤਾਂ ਨਾਲ ਗਿਆ ਸੀ ਘੁੰਮਣ

On Punjab