ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮਸੀ ਮੈਰੀ ਕਾਮ ਹਿਸਾਰ ’ਚ ਹੋਣ ਵਾਲੀ ਆਗਾਮੀ ਰਾਸ਼ਟਰੀ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਹਿੱਸਾ ਨਹੀਂ ਲਵੇਗੀ। ਟੋਕੀਓ ਓਲੰਪਿਕ ’ਚ ਪ੍ਰੀ-ਕੁਆਰਟਰ ਫਾਈਨਲ ਤਕ ਹੀ ਪਹੁੰਚਣ ਵਾਲੀ 38 ਸਾਲਾ ਮੈਰੀ ਕਾਮ ਦਸੰਬਰ ’ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਅਭਿਆਸ ਕਰ ਰਹੀ ਹੈ।
ਭਾਰਤੀ ਮੁੱਕੇਬਾਜ਼ੀ ਮਹਾ ਸੰਘ (ਬੀਐੱਫਆਈ) ਨੇ ਐਲਾਨ ਕਰ ਰੱਖਿਆ ਹੈ ਕਿ ਰਾਸ਼ਟਰੀ ਚੈਂਪੀਅਨਸ਼ਿਪ ਦੇ ਗੋਲਡ ਮੈਡਲ ਜੇਤੂਆਂ ਨੂੰ ਹੀ ਵਿਸ਼ਵ ਚੈਂਪੀਅਨਸ਼ਿਪ ਦੀ ਟੀਮ ’ਚ ਥਾਂ ਮਿਲੇਗੀ ਪਰ ਪਤਾ ਚੱਲਿਆ ਹੈ ਕਿ ਕੁਝ ਵਰਗਾਂ ’ਚ ਟਰਾਇਲਸ ਕਰਵਾਏ ਜਾਣਗੇ, ਜਿਨ੍ਹਾਂ ’ਚ 48 ਕਿਲੋਗ੍ਰਾਮ ਵੀ ਹੈ, ਜਿਸ ’ਚ ਮੈਰੀ ਕਾਮ ਖੇਡਦੀ ਰਹੀ ਹੈ। ਰਾਸ਼ਟਰੀ ਚੈਂਪੀਅਨਸ਼ਿਪ 21 ਅਕਤੂਬਰ ਤੋਂ ਹਿਸਾਰ ’ਚ ਹੋਵੇਗੀ।