ਅੱਜ 25 ਜਨਵਰੀ ਨੂੰ ਜਿਲ੍ਹਾ ਪ੍ਰਸ਼ਾਸ਼ਨ ਫਿਰੋਜ਼ਪੁਰ ਵੱਲੋਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ ।ਇਸ ਰਾਸ਼ਟਰੀ ਵੋਟਰ ਦਿਵਸ ਮੌਕੇ ਮਯੰਕ ਫਾਊਂਡੇਸ਼ਨ ਵੱਲੋਂ ਚੋਣਾਂ ਨਾਲ ਸੰਬੰਧਤ ਜਿਲ੍ਹਾ ਪੱਧਰੀ ਮੈਰਾਥਨ ਦੋਰਾਨ ਵੱਧ ਚੜ੍ਹ ਕੇ ਯੋਗਦਾਨ ਪਾਉਣ,ਵੋਟਰਾ ਨੂੰ ਜਾਗਰੂਕ ਕਰਨ ਲਈ ਸਾਇਕਲ ਰੈਲੀ ਕਰਵਾਉਣਾ,ਵੱਖ ਵੱਖ ਸਕੂਲਾਂ ਵਿੱਚ ਸਵੀਪ ਗਤੀਵਿਧੀਆਂ ਦੋਰਾਨ ਵਿਦਿਆਰਥੀਆਂ ਨੂੰ ਵੋਟ ਪ੍ਰਤੀ ਜਾਗਰੂਕ ਕਰਨ ਲਈ ਭਾਸ਼ਣ ਮੁਕਾਬਲੇ, ਪੇਂਟਿੰਗ ਮੁਕਾਬਲੇ ਅਤੇ ਲੇਖ ਮੁਕਾਬਲੇ ਕਰਵਾਉਣਾ ਅਤੇ ਸੜਕ ਦੇ ਚਲਦੇ ਹੋਏ ਵਾਹਨਾਂ ਤੇ ਰਿਫਲੈਕਟਰ ਲਾਉਣ ਵਜੋਂ ਐਸ ਡੀ ਐਮ ਫਿਰੋਜ਼ਪੁਰ ਅਮਿਤ ਗੁਪਤਾ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਐਸ ਡੀ ਐਮ ਫਿਰੋਜ਼ਪੁਰ ਅਮਿਤ ਗੁਪਤਾ ਨੇ ਕਿਹਾ ਕਿ ਮਯੰਕ ਫਾਊਂਡੇਸ਼ਨ ਵੱਲੋਂ ਚੋਣਾਂ ਨਾਲ ਸੰਬੰਧਤ ਗਤੀਵਿਧੀਆਂ ਵਿੱਚ ਬਹੁਤ ਅਹਿਮ ਰੋਲ ਅਦਾ ਕੀਤਾ ਹੈ ਅਤੇ ਹਰ ਸਮਾਜਿਕ ਗਤੀਵਿਧੀਆਂ ਵਿੱਚ ਵਧ ਚੜ ਕੇ ਯੋਗਦਾਨ ਪਾਇਆ ਜਾਂਦਾ ਹੈ ਅਤੇ ਇਹ ਸੰਸਥਾ ਹਰ ਸਮੇਂ ਸਮਾਜ ਸੇਵਾ ਦੇ ਕੰਮਾਂ ਲਈ ਤਿਆਰ ਬਰ ਤਿਆਰ ਰਹਿੰਦੀ ਹੈ ।ਇਸ ਮੋਕੇ ਮਯੰਕ ਸ਼ਰਮਾ ਫਾਊਂਡੇਸ਼ਨ ਦੇ ਪਰਧਾਨ ਅਨਿਰੁਧ ਗੁਪਤਾ ਦੀ ਅਗਵਾਈ ਹੇਠ ਮਯੰਕ ਫਾਊਂਡੇਸ਼ਨ ਵੱਲੋਂ ਪ੍ਰਸ਼ਾਸ਼ਨ ਜੀ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਅੱਗੇ ਤੋ ਵੀ ਮਯੰਕ ਫਾਊਂਡੇਸ਼ਨ ਇਸੇ ਤਰਾਂ ਹੋਰ ਜਿਆਦਾ ਮਿਹਨਤ ਕਰਕੇ ਹਰ ਗਤੀਵਿਧੀਆਂ ਵਿੱਚ ਅਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਇਸੇ ਤਰਾਂ ਹੀ ਵੱਧ ਚੜ੍ਹ ਕੇ ਯੋਗਦਾਨ ਪਾਉਂਦੀ ਰਹੇਗੀ ।ਇਸ ਮੋਕੇ ਪ੍ਰਧਾਨ ਅਨਿਰੁਧ ਗੁਪਤਾ,ਉਪ ਜਿਲ੍ਹਾ ਸਿਖਿਆ ਅਫਸਰ ਫਿਰੋਜ਼ਪੁਰ ਜਗਜੀਤ ਸਿੰਘ ਸਕੱਤਰ ਰਕੇਸ਼ ਕੁਮਾਰ, ਡਾ ਗਜਲਪਰੀਤ ਸਿੰਘ, ਡਾ ਤਨਜੀਤ ਬੇਦੀ,ਦੀਪਕ ਸ਼ਰਮਾ,ਪ੍ਰਿੰਸੀਪਲ ਆਰ ਐਸ ਡੀ ਕਾਲਜ ਦਿਨੇਸ਼ ਸ਼ਰਮਾ ,ਕਾਨੂੰਗੋ ਗਗਨਦੀਪ ਕੋਰ,ਪ੍ਰਿੰਸੀਪਲ ਸਤਿੰਦਰ ਸਿੰਘ ਅਸ਼ਵਨੀ ਸ਼ਰਮਾ, ਸੰਜੀਵ ਟੰਡਨ,ਵਿਪੁਲ ਨਾਰੰਗ, ਐਡਵੋਕੇਟ ਕਰਨ ਪੁੱਗਲ, ਐਡਵੋਕੇਟ ਰਨਵੀਕ ਮਹਿਤਾ, ਕਮਲ ਸ਼ਰਮਾ, ਦੀਪਕ ਗਰੋਵਰ, ਦੀਪਕ ਨਰੂਲਾ ਹਾਜਰ ਸਨ ।