ਨਵੀਂ ਦਿੱਲੀ-ਰਾਸ਼ਟਰਪਤੀ ਭਵਨ ਵਿੱਚ ਹੁਣ ਬਦਲਵੇਂ ਢੰਗ ਨਾਲ ਚੇਂਜ ਆਫ ਗਾਰਡ ਸੈਰੇਮਨੀ ਹੋਵੇਗੀ, ਜਿਸ ਦੌਰਾਨ ਰਾਸ਼ਟਰਪਤੀ ਮਹਿਲ ਦੀ ਪਿੱਠਭੂਮੀ ਵਿੱਚ ਵਿਜ਼ੂਅਲ ਅਤੇ ਸੰਗੀਤਕ ਪੇਸ਼ਕਾਰੀ ਕੀਤੀ ਜਾਵੇਗੀ। ਅੱਜ ਇੱਥੇ ਜਾਰੀ ਸਰਕਾਰੀ ਬਿਆਨ ਅਨੁਸਾਰ ਨਵੇਂ ਫਾਰਮੈਟ ਵਿੱਚ ਰਾਸ਼ਟਰਪਤੀ ਦੇ ਬਾਡੀਗਾਰਡਾਂ ਦੇ ਘੋੜਿਆਂ ਅਤੇ ਸੈਨਿਕ ਟੁਕੜੀਆਂ ਦੇ ਨਾਲ-ਨਾਲ ਸੈਰੇਮੋਨੀਅਲ ਗਾਰਡ ਬਟਾਲੀਅਨ ਤੇ ਸੈਰੇਮਨੀਅਲ ਮਿਲਟਰੀ ਬ੍ਰਾਸ ਬੈਂਡ ਦੇ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਦੇ ਵਿਹੜੇ ਵਿੱਚ ਨਵੇਂ ਫਾਰਮੈਟ ਦੇ ਉਦਘਾਟਨੀ ਸਮਾਰੋਹ ਦਾ ਆਨੰਦ ਮਾਣਿਆ। ਰਾਸ਼ਟਰਪਤੀ ਭਵਨ ਤੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ 22 ਫਰਵਰੀ ਤੋਂ ਸੈਲਾਨੀ ਇਸ ਨਵੇਂ ਸਮਾਰੋਹ ਦਾ ਆਨੰਦ ਮਾਣ ਸਕਣਗੇ।