16.54 F
New York, US
December 22, 2024
PreetNama
ਰਾਜਨੀਤੀ/Politics

ਰਾਹੁਲ ਗਾਂਧੀ ਦਾ ਮੋਦੀ ‘ਤੇ ਵੱਡਾ ਸਿਆਸੀ ਹਮਲਾ, ਬੇਰੁਜ਼ਗਾਰੀ ‘ਰਾਸ਼ਟਰੀ ਆਫ਼ਤ’ ਕਰਾਰ

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦਿਨ-ਬ-ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਹਮਲਾਵਰ ਰੁਖ ਅਪਣਾ ਰਹੇ ਹਨ। ਹੁਣ ਉਨ੍ਹਾਂ ਨੇ ਬੇਰੁਜ਼ਗਾਰੀ ਨੂੰ ਲੈ ਕੇ ਮੋਦੀ ਤੇ ਕੇਂਦਰ ਸਰਕਾਰ ਉੱਤੇ ਸਿਆਸੀ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਬੇਰੁਜ਼ਗਾਰੀ ਨੂੰ ‘ਰਾਸ਼ਟਰੀ ਆਫ਼ਤ’ ਦੱਸਿਆ ਹੈ। ਇਸ ਦੇ ਨਾਲ ਹੀ ਰੁਜ਼ਗਾਰ ਸਬੰਧੀ ਕੇਂਦਰ ਸਰਕਾਰ ਦੇ ਵਾਅਦਿਆਂ ਨੂੰ ‘ਖੋਖਲਾ’ ਦੱਸਿਆ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਇਸ ਸਮੱਸਿਆ ਦਾ ਛੇਤੀ ਤੋਂ ਛੇਤੀ ਹੱਲ ਲੱਭਣ ਦੀ ਸਲਾਹ ਵੀ ਦਿੱਤੀ ਹੈ।

ਰਾਹੁਲ ਗਾਂਧੀ ਨੇ ਇਹ ਸਾਰੀਆਂ ਗੱਲਾਂ ਆਪਣੇ ਇੱਕ ਟਵੀਟ ’ਚ ਆਖੀਆਂ ਹਨ। ਉਨ੍ਹਾਂ ਆਪਣੇ ਟਵੀਟ ’ਚ ਲਿਖਿਆ ਹੈ, ‘ਰੁਜ਼ਗਾਰ ਦੀ ਕਮੀ ਇੱਕ ਅਜਿਹੀ ਰਾਸ਼ਟਰੀ ਆਫ਼ਤ ਹੈ, ਜੋ ਡੂੰਘੀ ਹੁੰਦੀ ਜਾ ਰਹੀ ਹੈ। ਮੋਦੀ ਸਰਕਾਰ ਸਿਰਫ਼ ਖੋਖਲੇ ਵਾਅਦੇ ਕਰਨਾ ਜਾਣਦੀ ਹੈ, ਹੱਲ ਕਰਨਾ ਨਹੀਂ।’ ਇਸ ਦੇ ਨਾਲ ਹੀ ਉਨ੍ਹਾਂ ਇੱਕ ਅਖ਼ਬਾਰ ਦੀ ਰਿਪੋਰਟ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਸਤੰਬਰ ਦੇ ਮੁਕਾਬਲੇ ਅਕਤੂਬਰ ’ਚ ਨੌਕਰੀਆਂ ਦੀ ਕਮੀ ਹੋਣ ਲੱਗੀ ਹੈ। ਇਹ ਕਮੀ ਉੱਤਰ ਪ੍ਰਦੇਸ਼-ਬਿਹਾਰ ਸਮੇਤ ਕਈ ਰਾਜਾਂ ਵਿੱਚ ਆਈ ਹੈ।
ਬੇਰੁਜ਼ਗਾਰੀ ਦੇ ਨਾਲ-ਨਾਲ ਰਾਹੁਲ ਗਾਂਧੀ ਮਹਿੰਗਾਈ ਤੇ ਕਿਸਾਨਾਂ ਦੀ ਘੱਟ ਆਮਦਨ ਦਾ ਮੁੱਦਾ ਵੀ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਚੁਪਾਸੇ ਮਹਿੰਗਾਈ ਦੀ ਮਾਰ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਇੱਕ ਦਿਨ ਪਹਿਲਾਂ ਪਿਆਜ਼ ਤੇ ਬੀਜਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਦ ਕਿਸਾਨਾਂ ਦੇ ਪ੍ਰੇਸ਼ਾਨ ਹੋਣ ਦਾ ਦਾਅਵਾ ਕਰਨ ਵਾਲੀ ਇੱਕ ਰਿਪੋਰਟ ਦੇ ਹਵਾਲੇ ਨਾਲ ਮੋਦੀ ਸਰਕਾਰ ਉੱਤੇ ਸਿਆਸੀ ਨਿਸ਼ਾਨਾ ਵਿੰਨ੍ਹਿਆ।

ਰਾਹੁਲ ਗਾਂਧੀ ਨੇ ਕਿਹਾ, ‘ਇੱਕ ਪਾਸੇ ਕਿਸਾਨ ਉੱਤੇ ਦੋਹਰੀ ਮਾਰ- ਮਹਿੰਗੇ ਬੀਜ ਤੇ ਘੱਟ ਭਾਅ ਉੱਤੇ ਫ਼ਸਲ ਦੀ ਖ਼ਰੀਦ। ਦੂਜੇ ਪਾਸੇ ਖਪਤਕਾਰ ਉੱਤੇ ਚਾਰੇ ਪਾਸੇ ਮਹਿੰਗਾਈ ਦੀ ਮਾਰ। ਜ਼ਿੰਮੇਵਾਰ ਸਿਰਫ਼ ਮੋਦੀ ਸਰਕਾਰ!’ ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਲੌਕਡਾਊਨ ਦੌਰਾਨ ਮਜ਼ਦੂਰਾਂ ਦੇ ਆਪਣੇ ਘਰਾਂ ਨੂੰ ਪਰਤਣ ’ਚ ਆਈਆਂ ਔਕੜਾਂ ਨਾਲ ਜੁੜਿਆ ਵੀਡੀਓ ਸ਼ੇਅਰ ਕਰ ਕੇ ਕੇਂਦਰ ਤੇ ਬਿਹਾਰ ਸਰਕਾਰ ਨੂੰ ਵੀ ਆਪਣੇ ਨਿਸ਼ਾਨੇ ’ਤੇ ਲਿਆ।

ਉਨ੍ਹਾਂ ਕਿਹਾ,‘ਜਦੋਂ ਲੱਖਾਂ ਮਜ਼ਦੂਰ ਭੈਣ-ਭਰਾ ਦੇਸ਼ ਦੇ ਵੱਖੋ–ਵੱਖਰੇ ਹਿੱਸਿਆਂ ਤੋਂ ਬਿਹਾਰ ਤੇ ਉੱਤਰ ਪ੍ਰਦੇਸ਼ ਵੱਲ ਭੁੱਖੇ-ਭਾਣੇ ਪੈਦਲ ਚੱਲਣ ਲਈ ਮਜਬੂਰ ਹੋ ਗਏ ਸਨ, ਤਦ ਮੋਦੀ-ਨਿਤਿਸ਼ ਸਰਕਾਰਾਂ ਨੇ ਅਜਿਹਾ ਸ਼ਰਮਨਾਕ ਕਹਿਰ ਢਾਹਿਆ। ਕਾਂਗਰਸ ਪਾਰਟੀ ਸਰਕਾਰ ’ਚ ਨਹੀਂ ਹੈ, ਫਿਰ ਵੀ ਅਸੀਂ ਇਸ ਅੱਤਿਆਚਾਰ ਵਿਰੁੱਧ ਮਜ਼ਦੂਰ ਭਰਾਵਾਂ ਦੀ ਮਦਦ ਕੀਤੀ, ਇਹੋ ਸੱਚ ਹੈ।’

Related posts

Away : ਭੀਮਾ ਕੋਰੇਗਾਓਂ ਦੇ ਦੋਸ਼ੀ ਸਟੇਨ ਸਵਾਮੀ ਦਾ ਮੁੰਬਈ ਦੇ ਭਦਰਾ ਹਸਪਤਾਲ ’ਚ ਦੇਹਾਂਤ

On Punjab

ਕੋਰੋਨਾ ਕਾਲ ਦੌਰਾਨ ਚੌਕਸੀ ਦੀ ਲੋੜ, ਮੋਦੀ ਵਧ ਰਹੀ ਲਾਪ੍ਰਵਾਹੀ ਤੋਂ ਫਿਕਰਮੰਦ

On Punjab

ਮਮਤਾ ਦੇ ਦੋਸ਼ ਨੂੰ ਕੇਂਦਰ ਸਰਕਾਰ ਨੇ ਕੀਤਾ ਖਾਰਿਜ, ਦੱਸਿਆ – ਕਿਉਂ ਲਿਆ ਗਿਆ ਬੰਗਾਲ ਦੇ ਸਾਬਕਾ ਮੁੱਖ ਸਕੱਤਰ ’ਤੇ ਐਕਸ਼ਨ

On Punjab