47.34 F
New York, US
November 21, 2024
PreetNama
ਰਾਜਨੀਤੀ/Politics

ਰਾਹੁਲ ਗਾਂਧੀ ਨੇ ਮੁੜ ਮੋਦੀ ਵੱਲ ਛੱਡਿਆ ਤੀਰ, ‘ਪ੍ਰਧਾਨ ਮੰਤਰੀ ਨੂੰ ਨਹੀਂ ਦੇਸ਼ ਦੀ ਫੌਜ ‘ਤੇ ਭਰੋਸਾ’

ਨਵੀਂ ਦਿੱਲੀ: ਪੂਰਬੀ ਲੱਦਾਖ ‘ਚ ਚੀਨ ਨਾਲ ਜਾਰੀ ਵਿਵਾਦ ‘ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਤੀਰ ਕੱਸਿਆ ਹੈ। ਰਾਹੁਲ ਦਾ ਕਹਿਣਾ ਹੈ ਕਿ ਸਿਰਫ਼ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਛੱਡ ਕੇ ਦੇਸ਼ ਦੇ ਹਰ ਨਾਗਰਿਕ ਨੂੰ ਭਾਰਤੀ ਫੌਜ ਦੀ ਸਮਰੱਥਾ ‘ਤੇ ਭਰੋਸਾ ਹੈ।

ਕਾਂਗਰਸੀ ਨੇਤਾ ਤੇ ਰਾਹੁਲ ਗਾਂਧੀ ਲਗਾਤਾਰ ਭਾਰਤ-ਚੀਨ ਸਰਹੱਦੀ ਵਿਵਾਦ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧ ਰਹੇ ਹਨ। 14 ਅਗਸਤ ਨੂੰ ਰਾਹੁਲ ਗਾਂਧੀ ਨੇ ਟਵੀਟ ‘ਚ ਲਿਖਿਆ ਸੀ, ਭਾਰਤ ਸਰਕਾਰ ਲੱਦਾਖ ‘ਚ ਚੀਨੀ ਇਰਾਦਿਆਂ ਦਾ ਸਾਹਮਣਾ ਕਰਨ ਤੋਂ ਡਰ ਰਹੀ ਹੈ।

ਜ਼ਮੀਨੀ ਹਕੀਕਤ ਸੰਕੇਤ ਦੇ ਰਹੀ ਹੈ ਕਿ ਚੀਨ ਤਿਆਰੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਦੇ ਵਿਅਕਤੀਗਤ ਹੌਸਲੇ ਦੀ ਕਮੀ ਤੇ ਮੀਡੀਆ ਦੀ ਚੁੱਪ ਦੀ ਭਾਰਤ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪਵੇਗੀ।

ਇਸ ਤੋਂ ਪਹਿਲਾਂ ਛੇ ਅਗਸਤ ਨੂੰ ਰਾਹੁਲ ਗਾਂਧੀ ਨੇ ਇੱਕ ਟਵੀਟ ‘ਚ ਲਿਖਿਆ ਸੀ, ਚੀਨ ਦਾ ਸਾਹਮਣਾ ਕਰਨਾ ਤਾਂ ਦੂਰ ਦੀ ਗੱਲ, ਭਾਰਤ ਦੇ ਪ੍ਰਧਾਨ ਮੰਤਰੀ ‘ਚ ਉਨ੍ਹਾਂ ਦਾ ਨਾਂ ਤਕ ਲੈਣ ਦਾ ਹੌਸਲਾ ਨਹੀਂ ਹੈ।

Related posts

ਗਣਤੰਤਰ ਦਿਵਸ ‘ਤੇ ਇਸ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ ਮੁੱਖ ਮਹਿਮਾਨ, ਮੋਦੀ ਦਾ ਸੱਦਾ ਕਬੂਲਿਆ

On Punjab

ਕਿਸਾਨ ਅੰਦੋਲਨ ਬਾਰੇ ਟਿੱਪਣੀ ਕਰਨ ‘ਤੇ ਹਰਨੇਕ ਨੇਕੀ ‘ਤੇ ਹਮਲੇ, ਹਾਲਤ ਗੰਭੀਰ

On Punjab

ਮੋਦੀ ਸਰਕਾਰ ਦਾ ਵੱਡਾ ਕਦਮ, ਸੱਤ ਲੱਖ ਆਸਾਮੀਆਂ ‘ਤੇ ਕੀਤੀ ਜਾਵੇਗੀ ਭਰਤੀ

On Punjab