PreetNama
ਰਾਜਨੀਤੀ/Politics

ਰਾਹੁਲ ਗਾਂਧੀ ਨੇ ਮੁੜ ਸਾਧਿਆ ਮੋਦੀ ‘ਤੇ ਨਿਸ਼ਾਨਾ, ਵੀਡੀਓ ਜਾਰੀ ਕਰ ਉਠਾਏ ਵੱਡੇ ਸਵਾਲ

ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਵਾਯਨਾਡ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਮੋਦੀ ਸਰਕਾਰ ‘ਤੇ ਲਗਾਤਾਰ ਹਮਲਾਵਰ ਹਨ। ਰਾਹੁਲ ਨੇ ਅੱਜ ‘ਟਰੁੱਥ ਵਿਦ ਰਾਹੁਲ ਗਾਂਧੀ’ ਦੀ ਤੀਜੀ ਵੀਡੀਓ ਜਾਰੀ ਕੀਤੀ ਹੈ।

ਰਾਹੁਲ ਗਾਂਧੀ ਇਸ ਵੀਡੀਓ ਵਿੱਚ ਚੀਨ ਨਾਲ ਨਜਿੱਠਣ ਦੀ ਗੱਲ ਕਰ ਰਹੇ ਹਨ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਚੀਨ ਨਾਲ ਨਜਿੱਠਣ ਲਈ ਕੋਈ ਪੱਕਾ ਰੋਡਮੈਪ ਨਹੀਂ, ਇਸ ਲਈ ਚੀਨ ਸਾਡੀ ਸਰਹੱਦ ਅੰਦਰ ਦਾਖਲ ਹੋਇਆ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੂਰਾ ਧਿਆਨ ਆਪਣਾ ਅਕਸ ਬਣਾਉਣ ‘ਤੇ ਹੈ। ਸਾਰੇ ਅਦਾਰੇ ਇਸ ਕੰਮ ਵਿੱਚ ਲੱਗੇ ਹੋਏ ਹਨ, ਇਸ ਨਾਲ ਰਾਸ਼ਟਰੀ ਹਿੱਤ ਦਾ ਧਿਆਨ ਨਹੀਂ ਰੱਖਿਆ ਜਾ ਸਕਦਾ।ਕਾਂਗਰਸੀ ਆਗੂ ਨੇ ਕਿਹਾ ਕਿ ਪਹਿਲੀ ਗੱਲ ਇਹ ਹੈ ਕਿ ਤੁਸੀਂ ਬਗੈਰ ਕਿਸੇ ਰਵੱਈਏ ਦੇ ਚੀਨ ਨਾਲ ਸੌਦਾ ਨਹੀਂ ਕਰ ਸਕਦੇ। ਮੈਂ ਸਿਰਫ ਰਾਸ਼ਟਰੀ ਦ੍ਰਿਸ਼ਟੀਕੋਣ ਤੋਂ ਗੱਲ ਨਹੀਂ ਕਰ ਰਿਹਾ, ਮੇਰਾ ਮਤਲਬ ਅੰਤ ਰਾਸ਼ਟਰੀ ਦ੍ਰਿਸ਼ਟੀਕੋਣ ਤੋਂ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਚਿੰਤਤ ਹਾਂ ਕਿਉਂਕਿ ਇੱਕ ਵੱਡਾ ਮੌਕਾ ਗੁਆ ਰਹੇ ਹਾਂ, ਕਿਉਂਕਿ ਅਸੀਂ ਜ਼ਿਆਦਾ ਨਹੀਂ ਸੋਚ ਰਹੇ ਹਾਂ ਤੇ ਅਸੀਂ ਅੰਦਰੂਨੀ ਸੰਤੁਲਨ ਨੂੰ ਵਿਗਾੜ ਰਹੇ ਹਾਂ। ਅਸੀਂ ਆਪਸ ਵਿਚ ਲੜ ਰਹੇ ਹਾਂ। ਰਾਜਨੀਤੀ ਵਿਚ ਦੇਖੋ, ਸਾਰਾ ਦਿਨ ਭਾਰਤੀ ਆਪਸ ਵਿਚ ਲੜਦੇ ਰਹਿੰਦੇ ਹਨ।

ਉਨ੍ਹਾਂ ਨੇ ਵੀਡੀਓ ਵਿੱਚ ਇਹ ਵੀ ਕਿਹਾ, “ਰਾਜਨੀਤੀ ਵੱਲ ਝਾਤ ਮਾਰੋ, ਭਾਰਤੀ ਸਾਰਾ ਦਿਨ ਇੱਕ-ਦੂਜੇ ਨਾਲ ਲੜਦੇ ਰਹਿੰਦੇ ਹਨ ਤੇ ਇਸ ਦਾ ਕਾਰਨ ਹੈ- ਅੱਗੇ ਵਧਣ ਲਈ ਕੋਈ ਸਪਸ਼ਟ ਦ੍ਰਿਸ਼ਟੀਕੋਣ ਨਹੀਂ ਤੇ ਮੈਂ ਜਾਣਦਾ ਹਾਂ ਕਿ ਪ੍ਰਧਾਨ ਮੰਤਰੀ ਵਿਰੋਧੀ ਹਨ। ਮੇਰੀ ਜ਼ਿੰਮੇਵਾਰੀ ਉਨ੍ਹਾਂ ਨੂੰ ਸਵਾਲ ਪੁੱਛਣਾ ਹੈ। ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਉਨ੍ਹਾਂ ਨੂੰ ਸਵਾਲ ਪੁੱਛਾਂ, ਉਨ੍ਹਾਂ ‘ਤੇ ਦਬਾਅ ਪਾਵਾਂ ਤਾਂ ਜੋ ਉਹ ਕੰਮ ਕਰਨ। ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਦ੍ਰਿਸ਼ਟੀਕੋਣ ਦੇਣ, ਜੋ ਨਹੀਂ ਹੋ ਰਿਹਾ। ਮੈਂ ਤੁਹਾਨੂੰ ਦਾਅਵੇ ਨਾਲ ਦੱਸਦਾ ਹਾਂ ਕਿ ਦ੍ਰਿਸ਼ਟੀਕੋਣ ਨਹੀਂ ਹੈ ਤੇ ਇਹੀ ਕਾਰਨ ਹੈ ਕਿ ਚੀਨ, ਭਾਰਤ ਵਿੱਚ ਦਾਖਲ ਹੋਇਆ ਹੈ।”

Related posts

ਪੰਜਾਬ ‘ਚ ‘ਆਪ’ ਦੇ ਮੰਦੇਹਾਲ ਬਾਰੇ ਸੰਜੇ ਸਿੰਘ ਦੇ ਪਸ਼ਚਾਤਾਪ ‘ਤੇ ਖਹਿਰਾ ਦਾ ਵਾਰ

Pritpal Kaur

ਰਾਹੁਲ ਗਾਂਧੀ ਨੇ ਹਿੰਦੂ-ਮੁਸਲਮਾਨਾਂ ਬਾਰੇ ਕੀਤਾ ਟਵੀਟ, ਲਿਖਿਆ – ਤੁਸੀਂ ਹਿੰਦੂ, ਸਿੱਖ, ਇਸਾਈ, ਮੁਸਲਮਾਨ ਦੇ ਹੋ, ਨਾ ਦੇਸ਼ ਦੇ ਹੋ ਨਾ…

On Punjab

G-20 ਸੰਮੇਲਨ ਨੂੰ ਸਫਲ ਬਣਾਉਣ ਲਈ ਕੋਈ ਕਸਰ ਬਾਕੀ ਨਾ ਛੱਡੋ; ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ

On Punjab