ਨਵੀਂ ਦਿੱਲੀ: 70 ਸਾਲਾ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਾਰੰਗੀ ਨੇ ਰਾਹੁਲ ਗਾਂਧੀ ‘ਤੇ ਧੱਕਾ ਮਾਰਨ ਦੇ ਗੰਭੀਰ ਦੋਸ਼ ਲਾਏ ਹਨ। ਉਸ ਦੇ ਸਿਰ ‘ਚੋਂ ਖੂਨ ਨਿਕਲਿਆ ਹੈ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੈ।
ਸਰਦ ਰੁੱਤ ਸੈਸ਼ਨ ਦੌਰਾਨ ਕਾਂਗਰਸ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਤੋਂ 12 ਸੈਕਿੰਡ ਦੀ ਵੀਡੀਓ ਕੱਟ ਕੇ ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਕਰਨ ਦਾ ਕਥਿਤ ਦੋਸ਼ ਲਾਉਂਦਿਆਂ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਥੋਂ 70 ਸਾਲਾ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਾਰੰਗੀ ਸਾਹਮਣੇ ਆਏ। ਵਿਵਾਦ ਪੈਦਾ ਹੋਣ ‘ਤੇ 54 ਸਾਲਾ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਥਿਤ ਤੌਰ ‘ਤੇ ਉਨ੍ਹਾਂ ਨੂੰ ਧੱਕਾ ਦਿੱਤਾ, ਜਿਸ ਕਾਰਨ ਉਹ ਡਿੱਗ ਗਏ। ਉਨਾਂ ਦੇ ਸਿਰ ‘ਚੋਂ ਖੂਨ ਨਿਕਲਣ ਲੱਗਾ।