ਉੱਤਰ ਪ੍ਰਦੇਸ਼ ‘ਚ ਵਿਧਾਨ ਸਭਾ ਤੋਂ ਪਹਿਲਾਂ ਸਿਆਸਤ ਤੇਜ਼ ਹੋ ਗਈ ਹੈ। ਖ਼ਾਸ ਤੌਰ ‘ਤੇ ਸਿਆਸੀ ਲੀਡਰ ਹਿੰਦੂ-ਮੁਸਲਮਾਨਾਂ ਨੂੰ ਲੈ ਕੇ ਬਿਆਨਬਾਜ਼ੀ ਕਰਦੇ ਦਿਖਾਈ ਦੇ ਰਹੇ ਹਨ। ਖ਼ਾਸ ਤੌਰ ‘ਤੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਹਿੰਦੂ-ਮੁਸਲਮਾਨਾਂ ਨੂੰ ਲੈ ਕੇ ਟਵੀਟ ਕੀਤਾ ਹੈ। ਰਾਹੁਲ ਗਾਂਧੀ ਨੇ ਬਿਨਾਂ ਕਿਸੇ ਪਾਰਟੀ ਜਾਂ ਲੀਡਰ ਦਾ ਨਾਂ ਲਏ ਬਿਨਾਂ ਟਵਿਟਰ ‘ਤੇ ਲਿਖਿਆ, ‘ਤੁਸੀਂ ਹਿੰਦੂ, ਸਿੱਖ, ਇਸਾਈ ਨਾ ਮੁਸਲਮਾਨ ਦੇ ਹੋ, ਬੱਸ ਮਿੱਤਰੋਂ ਕੇ ਹੋ, ਨਾ ਦੇਸ਼, ਨਾ ਇਨਸਾਨ ਕੇ ਹੋ।’
ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਨੇ ਐਤਵਾਰ ਕੁਸ਼ੀਨਗਰ ਤੇ ਸੰਤ ਕਬੀਰ ਨਗਰ ਜ਼ਿਲ੍ਹੇ ‘ਚ ਸਮਾਜਵਾਦੀ ਪਾਰਟੀ ਤੇ ਬਿਨਾਂ ਨਾਂ ਲਏ ਤਿੱਖਾ ਵਾਰ ਕੀਤਾ ਸੀ। ਸੀਐੱਮ ਯੋਗੀ ਨੇ ਇਲਜ਼ਾਮ ਲਾਇਆ ਸੀ, ਅੱਬਾਜਾਨ ਕਹਿਣ ਵਾਲੇ ਗਰੀਬਾਂ ਦੀ ਨੌਕਰੀ ‘ਤੇ ਡਾਕਾ ਮਾਰਦੇ ਸੀ। ਪੂਰਾ ਪਰਿਵਾਰ ਵਸੂਲੀ ਲਈ ਝੋਲਾ ਕੇ ਨਿੱਕਲ ਪੈਂਦਾ ਸੀ। ਅੱਬਾਜਾਨ ਕਹਿਣ ਵਾਲੇ ਰਾਸ਼ਨ ਹਜ਼ਮ ਕਰ ਜਾਂਦੇ ਸਨ। ਰਾਸ਼ਨ ਨੇਪਾਲ ਤੇ ਬੰਗਲਾਦੇਸ਼ ਪਹੁੰਚ ਜਾਂਦਾ ਸੀ। ਅੱਜ ਜੋ ਗਰੀਬਾਂ ਦਾ ਰਾਸ਼ਨ ਨਿਗਲੇਗਾ, ਉਹ ਜੇਲ੍ਹ ਚਲਾ ਜਾਵੇਗਾ।
ਪਰ 200 ਸਾਲ ਪਹਿਲਾਂ ਵੀ ਅਜਿਹਾ ਕਦੇ ਨਹੀਂ ਹੋਇਆ ਕਿ ਗੰਗਾਂ ‘ਚ ਲਾਸ਼ਾਂ ਵਹਿੰਦੀਆਂ ਦਿਖ ਰਹੀਆਂ ਸਨ। ਯੋਗੀ ਸਾਹਬ ਤੁਸੀਂ ਕਿਹੜੇ ਜਾਨ ਹੋ? ਤੁਸੀਂ ਕਿਹੜੇ ਅੱਬਾਜਾਨ ਹੋ ਤੇ ਕਿਹੜੇ ਭਾਈਜਾਨ ਹੋ? ਇਹ ਪੂਰੇ ਦੇਸ਼ ਨੂੰ ਪਤਾ ਹੈ। ਪੀਐੱਮ ਨੇ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ, ਪਰ ਸੰਘ ਦੀ ਵਜ੍ਹਾ ਨਾਲ ਹਟਾ ਨਹੀਂ ਸਕੇ।