ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਦਾਅਵਾ ਕੀਤਾ ਕਿ ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਅਚਾਨਕ ਲਾਇਆ ਲੌਕਡਾਊਨ ਦੇਸ਼ ਦੇ ਨੌਜਵਾਨਾਂ ਦੇ ਭਵਿੱਖ, ਗਰੀਬਾਂ ਤੇ ਅਰਥਵਿਵਸਥਾ ‘ਤੇ ਹਮਲਾ ਸੀ। ਰਾਹੁਲ ਨੇ ਵੀਡੀਓ ਜਾਰੀ ਕਰਕੇ ਇਹ ਵੀ ਕਿਹਾ ਕਿ ਇਸ ਹਮਲੇ ਖਿਲਾਫ ਲੋਕਾਂ ਨੂੰ ਖੜ੍ਹਾ ਹੋਣਾ ਪਵੇਗਾ।
ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਇੱਕ ਲੌਕਡਾਊਨ ਦੇਸ਼ ਦੇ ਅਸਗੰਠਿਤ ਵਰਗ ਲਈ ਮੌਤ ਦੀ ਸਜ਼ਾ ਸਾਬਤ ਹੋਇਆ।’
ਰਾਹੁਲ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ 21 ਦਿਨ ਦੀ ਲੜਾਈ ਹੋਵੇਗੀ। ਲੋਕਾਂ ਦੀ ਇਨ੍ਹਾਂ 21 ਦਿਨਾਂ ‘ਚ ਹੀ ਰੀੜ ਦੀ ਹੱਡੀ ਟੁੱਟ ਗਈ। ਉਨ੍ਹਾਂ ਮੁਤਾਬਕ ਜਦੋਂ ਲੌਕਡਾਊਨ ਖੁੱਲ੍ਹਣ ਦਾ ਸਮਾਂ ਆਇਆ ਤਾਂ ਕਾਂਗਰਸ ਨੇ ਇੱਕ ਵਾਰ ਨਹੀਂ ਕਈ ਵਾਰ ਸਰਕਾਰ ਨੂੰ ਕਿਹਾ ਗਰੀਬਾਂ ਦੀ ਮਦਦ ਕਰਨੀ ਹੀ ਪਏਗੀ। ਨਿਆਂ ਯੋਜਨਾ ਜਿਹੀ ਇੱਕ ਯੋਜਨਾ ਲਾਗੂ ਕਰਨੀ ਪਵੇਗੀ। ਬੈਂਕ ਖਾਤਰਿਆਂ ‘ਚ ਸਿੱਧਾ ਪੈਸਾ ਪਾਉਣਾ ਪਵੇਗਾ ਪਰ ਸਰਕਾਰ ਨੇ ਇਹ ਨਹੀਂ ਕੀਤਾ।
ਰਾਹੁਲ ਨੇ ਇਲਜ਼ਾਮ ਲਾਇਆ, ‘ਅਸੀਂ ਕਿਹਾ ਕਿ ਛੋਟੇ ਤੇ ਮੱਧ ਵਰਗੀ ਕਾਰੋਬਾਰਾਂ ਲਈ ਤੁਸੀਂ ਇਕ ਪੈਕੇਜ ਤਿਆਰ ਕਰੋ, ਉਨ੍ਹਾਂ ਨੂੰ ਬਚਾਉਣ ਲੀ ਲੋੜ ਹੈ ਸਰਕਾਰ ਨੇ ਕੁਝ ਨਹੀਂ ਕੀਤਾ। ਉਲਟਾ ਸਰਕਾਰ ਨੇ ਸਭ ਤੋਂ ਅਮੀਰ 15-20 ਲੋਕਾਂ ਦਾ ਲੱਖਾਂ ਕਰੋੜਾਂ ਰੁਪਏ ਦਾ ਟੈਕਸ ਮਾਫ ਕਰ ਦਿੱਤਾ।