PreetNama
ਰਾਜਨੀਤੀ/Politics

ਰਾਹੁਲ ਗਾਂਧੀ ਹੁਣ ਸਾਈਕਲ ’ਤੇ ਪਹੁੰਚੇ ਸੰਸਦ ਭਵਨ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ

ਵਿਰੋਧੀ ਪਾਰਟੀਆਂ ਨੂੰ ਇਕੱਠੇ ਨਾਲ ਲੈ ਕੇ ਚੱਲਣ ਦੀ ਮੁਹਿੰਮ ’ਚ ਕਾਫੀ ਸਰਗਰਮ ਨਜ਼ਰ ਆ ਰਹੇ ਕਾਂਗਰਸੀ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਚਾਹ-ਨਾਸ਼ਤਾ ’ਤੇ ਬੈਠਕ ਤੋਂ ਬਾਅਦ ਅੱਜ ਸੰਸਦ ਦੀ ਕਾਰਵਾਈ ’ਚ ਹਿੱਸਾ ਲੈਣ ਲਈ ਸਾਈਕਲ ’ਤੇ ਸੰਸਦ ਭਵਨ ਪਹੁੰਚੇ। ਰਾਹੁਲ ਗਾਂਧੀ ਨੇ ਸਵੇਰੇ ਬਰਾਬਰ ਵਿਚਾਰਧਾਰਾ ਵਾਲੀਆਂ ਪਾਰਟੀਆਂ ਦੇ ਆਗੂਆਂ ਨੂੰ ਚਾਹ-ਨਾਸ਼ਤੇ ’ਤੇ ਸੱਦਿਆ ਸੀ ਜਿਸ ’ਚ ਕਾਂਗਰਸ ਦੇ ਕਈ ਆਗੂਆਂ ਦੇ ਨਾਲ ਹੀ ਰਾਸ਼ਟਰਵਾਦੀ ਕਾਂਗਰਸ ਪਾਰਟੀ, ਸ਼ਿਵ ਸੇਨਾ, ਰਾਸ਼ਟਰੀ ਜਨਤਾ ਪਾਰਟੀ, ਸਮਾਜਵਾਦੀ ਪਾਰਟੀ, ਮਾਕਰਸ ਵਾਦੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ, ਆਈਯੂਐੱਮਐੱਲ, ਆਰਐੱਸਪੀ, ਕੇਸੀਐੱਮ, ਜੇਐੱਮਏ ਤੇ ਨੈਸ਼ਨਲ ਕਾਨਫਰੰਸ ਆਦਿ ਪਾਰਟੀਆਂ ਦੇ ਆਗੂਆਂ ਨੇ ਹਿੱਸਿਆ ਲਿਆ।

ਰਾਹੁਲ ਗਾਂਧੀ ਨੇ ਸਾਈਕਲ ਯਾਤਰਾ ਦੀ ਫੋਟੋ ਸ਼ੇਅਰ ਕਰਦੇ ਹੋਏ ਟਵੀਟ ਕਰ ਕੇ ਕਿਹਾ, ਨਾ ਸਾਡੇ ਚਿਹਰੇ ਜ਼ਰੂਰੀ ਹਨ, ਨਾ ਸਾਡੇ ਨਾਂ। ਬਸ ਇਹ ਜ਼ਰੂਰੀ ਹੈ ਕਿ ਅਸੀਂ ਜਨ ਪ੍ਰਤੀਨਿਧੀ ਹਾਂ – ਹਰ ਇਕ ਚਿਹਰੇ ’ਚ ਦੇਸ਼ ਦੀ ਜਨਤਾ ਦੇ ਕਰੋੜਾਂ ਚਿਹਰੇ ਹਨ ਜੋ ਮਹਿੰਗਾਈ ਤੋਂ ਪਰੇਸ਼ਾਨ ਹਨ। ਇਹੀ ਹੈ ਚੰਗੇ ਦਿਨ?

ਬੈਠਕ ਤੋਂ ਬਾਅਦ ਰਾਹੁਲ ਗਾਂਧੀ ਹੋਰ ਆਗੂਆਂ ਦੇ ਨਾਲ ਸਾਈਕਲ ’ਤੇ ਸੰਸਦ ਭਵਨ ਪਹੁੰਚੇ। ਦੇਖਦੇ ਹੀ ਦੇਖਦੇ ਸੰਸਦ ਭਵਨ ’ਚ ਕਈ ਸਾਈਕਲ ਖੜ੍ਹੇ ਹੋ ਗਏ। ਇਨ੍ਹਾਂ ਸਾਈਕਲਾਂ ਦੇ ਅੱਗੇ ਗੈਸ ਸਿਲੰਡਰ ਦੇ ਵਧਦੇ ਰੇਟ ਤੇ ਤੇਲ ਦੀਆਂ ਵੱਧ ਕੀਮਤਾਂ ਨੂੰ ਲੈ ਕੇ ਤਖ਼ਤੀਆਂ ਲਗਾਈਆਂ ਗਈਆਂ ਸੀ ਤੇ ਸਰਕਾਰ ਨੂੰ ਕੀਮਤਾਂ ਵਾਪਸ ਕਰਨ ਦੀ ਮੰਗ ਕੀਤੀ ਗਈ। ਰਾਹੁਲ ਗਾਂਧੀ ਇਸ ਤੋਂ ਪਹਿਲਾਂ ਇਸ ਸੈਸ਼ਨ ’ਚ ਟਰੈਕਟਰ ’ਤੇ ਸੰਸਦ ਭਵਨ ਪਹੁੰਚੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਰਹੀ ਹੈ।

Related posts

ਨਦੀਆਂ ਇੰਟਰਲਿੰਕ ਕਰਨ ਦੇ ਪ੍ਰੋਜੈਕਟ ਬਾਰੇ ਮੁੜ ਸਮੀਖਿਆ ਦੀ ਲੋੜ: ਸੰਧਵਾਂ

On Punjab

‘ਸੁਰੱਖਿਆ ਬਲਾਂ ਨੇ ਸਾਰੀਆਂ ਚੁਣੌਤੀਆਂ ਦਾ ਢੁੱਕਵਾਂ ਜਵਾਬ ਦਿੱਤਾ’, ਰਾਜਨਾਥ ਸਿੰਘ ਨੇ AFFD CSR ਸੰਮੇਲਨ ‘ਚ ਕੀਤਾ ਸੰਬੋਧਨ

On Punjab

ਪ੍ਰਿਯੰਕਾ ਚੋਪੜਾ ਨੇ ਹੈਦਰਾਬਾਦ ਦੇ ਮੰਦਰ ’ਚ ਮੱਥਾ ਟੇਕਿਆ

On Punjab