ਐੱਸਏਐੱਸ ਨਗਰ : ਰਿਆਤ ਬਾਹਰਾ ਯੂਨੀਵਰਸਿਟੀ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਵੱਲੋਂ ਉੱਚ ਉਦਯੋਗਿਕ ਕੰਪਨੀਆਂ ਵਿੱਚ ਨੌਕਰੀਆਂ ਪ੫ਾਪਤ ਕਰਕੇ ਇਕ ਨਵਾਂ ਮੁਕਾਮ ਹਾਸਲ ਕੀਤਾ ਗਿਆ¢ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਰਬੀਯੂ ਪੋਲੀਟੈਕਨਿਕ ਕਾਲਜ ਦੇ ਪਿ੫ੰਸੀਪਲ ਡਾ. ਮਨਿੰਦਰ ਸਿੰਘ ਨੇ ਕਿਹਾ ਕਿ ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ ਕਿ ਮਕੈਨੀਕਲ ਇੰਜੀਨੀਅਰਿੰਗ ਅਤੇ ਆਟੋਮੋਬਾਈਲ ਇੰਜਨੀਅਰਿੰਗ ਦੇ ਮਈ 2019 ਦੇ ਪਾਸਆਊਟ ਵਿਦਿਆਰਥੀ ਕੋਲ ਜਨਵਰੀ 2019 ਦੇ ਮੱਧ ਵਿਚ ਹੀ ਚੋਟੀ ਦੇ ਉਦਯੋਗਾਂ ਵੱਲੋਂ ਘੱਟੋ ਘੱਟ ਇੱਕ ਨੌਕਰੀ ਦੀ ਪੇਸ਼ਕਸ਼ ਹੈ।
ਉਨ੍ਹਾਂ ਕਿਹਾ ਕਿ ਜ਼ਿਆਦਾਤਰ ਵਿਦਿਆਰਥੀ ਪਹਿਲਾਂ ਹੀ ਨੋਕਰੀਆਂ ਪ੫ਾਪਤ ਕਰ ਚੁੱਕੇ ਹਨ ਅਤੇ 11 ਜਨਵਰੀ ਨੂੰ ਹੋਈ ਪਲੇਸਮੈਂਟ ਡਰਾਈਵ ਦੌਰਾਨ ਲੁਧਿਆਣਾ ਦੀ ਮੋਹਰੀ ਨਿਰਮਾਣ ਕੰਪਨੀ ਟੇਕਆਟੋ ਇੰਡਸਟਰੀਜ਼ ਵੱਲੋਂ ਬਾਕੀ 11 ਵਿਦਿਆਰਥੀਆਂ ਨੂੰ ਕੰਪਨੀ ਦੇ ਨਿਰਮਾਣ ਅਤੇ ਗੁਣਵੱਤਾ ਕੰਟਰੋਲ ਵਿਭਾਗ ਵਿਚ ਚੁਣਿਆ ਗਿਆ ਹੈ ਅਤੇ ਇਨ੍ਹਾਂ ਨੂੰ 2.5 ਲੱਖ ਰੁਪਏ ਦਾ ਸਲਾਨਾ ਪੈਕੇਜ ਦਿੱਤਾ ਗਿਆ ਹੈ¢ ਚੁਣੇ ਗਏ ਇਨ੍ਹਾਂ ਵਿਦਿਆਰਥੀਆਂ ਵਿੱਚ ਪੰਕਜ ਕੁਮਾਰ, ਹੇਮੰਤ ਕਪੂਰ, ਤੁਸ਼ਾਰ ਸੂਦ, ਵਿਸ਼ਵਜੀਤ ਸਿੰਘ, ਸਾਹਿਲ, ਚਿਰਾਗ ਨਾਰ, ਜਤਿਨ ਪਸੀ, ਜਸਪ੫ੀਤ ਸਿੰਘ, ਸ਼ੁਭਮ ਰਾਜਪੂਤ, ਸੰਜੀਵ ਕੁਮਾਰ ਅਤੇ ਦਰਪਨ ਨਾਰ ਸ਼ਾਮਲ ਹਨ¢ ਇਸ ਮੌਕੇ ਆਰਬੀਯੂ ਦੇ ਵਾਈਸ ਚਾਂਸਲਰ ਡਾ.ਦਲਜੀਤ ਸਿੰਘ ਨੇ ਕਿਹਾ ਕਿ ਰਿਆਤ ਬਾਹਰਾ ਯੂਨੀਵਰਸਿਟੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਵਿਦਿਆਰਥੀਆਂ ਨੂੰ ਅਜਿਹੇ ਵਧੀਆ ਤਜ਼ੁਰਬੇ ਦੀਆਂ ਮੁੱਖ ਨਿਰਮਾਣ ਕੰਪਨੀਆਂ ਵਿੱਚ ਚੁਣਿਆ ਗਿਆ ਹੈ¢ ਇਸ ਪਲੇਸਮੈਂਟਸ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਫੈਕਲਟੀ ਵੱਲੋਂ ਪ੫ਦਾਨ ਕੀਤੀਆਂ ਜਾਣ ਵਾਲੀਆਂ ਤਕਨੀਕੀ ਜਾਣਕਾਰੀਆਂ ਫਲਦਾਇਕ ਨਤੀਜੇ ਪ੫ਦਾਨ ਕਰ ਰਹੀਆਂ ਹਨ¢ ਉਨ੍ਹਾਂ ਨੇ ਰਿਆਤ ਬਾਹਰਾ ਯੂਨੀਵਰਸਿਟੀ ਵਿਚ ਸਥਿਤ ਆਟੋਮੋਟਿਵ ਕਲੱਸਟਰ ਦੀ ਭੂਮਿਕਾ ਦੀ ਪ੫ਸੰਸਾ ਵੀ ਕੀਤੀ ,ਜਿਸ ਵਿਚ ਅਈਸ਼ਰ ਇੰਡੀਆ ਪ੫ਾਈਵੇਟ ਲਿਮਟਿਡ, ਰਾਇਲ ਐਨਫੀਲਡ, ਵੋਕਸਵੈਗਨ ਅਤੇ ਬੋਸ਼ ਆਦਿ ਪ੫ਮੁੱਖ ਕੰਪਨੀਆਂ ਵੱਲੋਂ ਸਿਖਲਾਈ ਵਰਕਸ਼ਾਪ ਦੀ ਸਥਾਪਨਾ ਕੀਤੀ ਹੋਈ ਹੈ।
ਇਸ ਮੌਕੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੫ਾਪਤੀਆਂ ਲਈ ਵਧਾਈ ਦਿੱਤੀ¢ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ, ਉਨ੍ਹਾਂ ਉਮੀਦ ਪ੫ਗਟ ਕੀਤੀ ਕਿ ਉਹ ਭਵਿੱਖ ਵਿੱਚ ਇਸ ਪਰੰਪਰਾ ਨੂੰ ਜਾਰੀ ਰੱਖਣਗੇ ਅਤੇ ਦੂਸਰੇ ਵਿਦਿਆਰਥੀਆਂ ਲਈ ਇਕ ਮਿਸਾਲ ਹੋਣਗੇ