ਮੁੰਬਈ: ਡਰੱਗਜ਼ ਮਾਮਲੇ ‘ਚ ਅਦਾਕਾਰਾ ਰਿਆ ਚਕ੍ਰਵਰਤੀ ਤੇ ਉਸਦੇ ਭਰਾ ਸ਼ੋਵਿਕ ਚਕ੍ਰਵਰਤੀ ਦੀ ਨਿਆਇਕ ਹਿਰਾਸਤ 6 ਅਕਤੂਬਰ ਤੱਕ ਵਧਾ ਦਿਤੀ ਗਈ ਹੈ। ਇਨ੍ਹਾਂ ਦੋਵਾਂ ਸਮੇਤ ਕੁਲ 6 ਲੋਕਾ ਦੀ ਜ਼ਮਾਨਤ ਪਟੀਸ਼ਨ ਨੂੰ ਬੰਬੇ ਹਾਈਕੋਰਟ ਨੇ ਰੱਦ ਕਰ ਦਿੱਤਾ ਹੈ , ਤੇ 20 ਅਕਤੂਬਰ ਤੱਕ ਇਨ੍ਹਾਂ ਨੂੰ ਨਿਆਇਕ ਹਿਰਾਸਤ ‘ਚ ਰਖਿਆ ਜਾਏਗਾ।
ਸੁਸ਼ਾਂਤ ਸਿੰਘ ਰਾਜਪੂਤ ਕੇਸ ‘ਚ ਆਏ ਡਰੱਗਸ ਐਂਗਲ ਦੀ ਜਾਂਚ ਕਰਦੇ ਹੋਏ NCB ਨੇ 8 September ਨੂੰ ਰਿਆ ਚਕ੍ਰਵਰਤੀ ਨੂੰ ਗਿਰਫ਼ਤਾਰ ਕੀਤਾ ਸੀ, ਤੇ ਉਸ ਤੋਂ ਕੁਛ ਹੀ ਦਿਨ ਪਹਿਲਾ ਰਿਆ ਦੇ ਭਰਾ ਸ਼ੋਵਿਕ ਚਕ੍ਰਵਰਤੀ ਦੀ ਵੀ ਇਸ ਮਾਮਲੇ ‘ਚ ਗ੍ਰਿਫਤਾਰੀ ਹੋਈ ਸੀ।ਜਿਸ ਤੋਂ ਬਾਅਦ ਦੋਨਾਂ ਨੂੰ NDPS ਕੋਰਟ ਨੇ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। 22 September ਨੂੰ ਇਹ ਨਿਆਇਕ ਹਿਰਾਸਤ ਖ਼ਤਮ ਹੋਣੀ ਸੀ , ਪਰ ਇਸਨੂੰ 6 ਅਕਤੂਬਰ ਤੱਕ ਵਧਾ ਦਿੱਤਾ ਗਿਆ ਹੈ। ਇਸ ਦੌਰਾਨ ਰਿਆ ਚਕ੍ਰਵਰਤੀ ਦੀ ਪਟੀਸ਼ਨ ਤੇ 24 September ਨੂੰ ਬੰਬੇ ਹਾਈਕੋਰਟ ਵੱਲੋਂ ਫੈਸਲਾ ਲੀਤਾ ਜਾਣਾ ਸੀ।ਪਰ ਉਸ ਦਿਨ ਮੁੰਬਈ ‘ਚ ਭਾਰੀ ਬਾਰਿਸ਼ ਕਾਰਨ ਕੋਰਟ ਬੰਦ ਰਿਹਾ। ਜਿਸ ਤੋਂ ਬਾਅਦ 29 ਅਕਤੂਬਰ ਨੂੰ ਸੁਣਵਾਈ ਕਰਦੇ ਹੋਏ ਕੋਰਟ ਨੇ ਆਪਣਾ ਫੈਸਲਾ ਸੁਰਖਿਅਤ ਕਰ ਲਿਆ ਸੀ। ਜਿਸ ਤੇ ਅੱਜ ਕੋਰਟ ਨੇ ਫੈਸਲਾ ਦਿੰਦੇ ਹੋਏ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।
ਡਰੱਗਜ਼ ਮਾਮਲੇ ‘ਚ NCB ਵਲੋਂ ਹਾਲੇ ਤੱਕ 20 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਦੂਜੇ ਪਾਸੇ ਫ਼ਿਲਮੀ ਸਿਤਾਰਿਆਂ ਦੇ ਵੀ ਨਾਮ ਇਸ ਕੇਸ ‘ਚ ਸਾਹਮਣੇ ਆਏ। ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ , ਸ਼੍ਰਧਾ ਕਪੂਰ , ਰਕੁਲ ਪ੍ਰੀਤ ਸਿੰਘ ਤੇ ਸਾਰਾ ਅਲੀ ਖ਼ਾਨ ਤੋਂ NCB ਦੀਆਂ ਟੀਮਾਂ ਪੁੱਛਗਿੱਛ ਕਰ ਚੁੱਕਿਆ ਹਨ। ਸੁਸ਼ਾਂਤ ਕੇਸ ‘ਚ CBI, NCB ਤੇ ED ਨੇ ਹਰ ਐਂਗਲ ਦੀ ਜਾਂਚ ਕੀਤੀ। ਦੂਜੇ ਪਾਸੇ AIIMS ਨੇ ਆਪਣੀ ਰਿਪੋਰਟ ‘ਚ ਸੁਸ਼ਾਂਤ ਰਾਜਪੂਤ ਦੀ ਮੌਤ ਨੂੰ ਖ਼ੁਦਕੁਸ਼ੀ ਕਰਾਰ ਦਿੱਤਾ ਹੈ। ਪਰ ਇਸ ਕੇਸ ‘ਚੋਂ ਆਏ ਡਰੱਗਜ਼ ਐਂਗਲ ਨੇ ਇੰਡਸਟਰੀ ਦੇ ਕਈ ਰਾਜ ਖੋਲ੍ਹੇ