ਕੈਨੇਡਾ ਹੀ ਨਹੀਂ ਉੱਤਰ-ਪੱਛਮੀ ਅਮਰੀਕਾ ਦੇ ਪੋਰਟਲੈਂਡ ਤੇ ਓਰੇਗਨ ਵਰਗੇ ਆਲੇ ਦੁਆਲੇ ਦੇ ਕਈ ਸ਼ਹਿਰ ਜ਼ਬਰਦਸਤ ਗਰਮੀ ਨਾਲ ਤਪ ਰਹੇ ਹਨ।

ਲੋਕ ਪਾਲਤੂ ਜਾਨਵਰਾਂ ਨੂੰ ਆਈਸ ਪੈਕ ਨਾਲ ਠੰਢਾ ਕਰਦੇ ਹਨ, ਪੰਛੀਆਂ ਨੂੰ ਪਾਣੀ ਦੀ ਟ੍ਰੇ ’ਚ ਰੱਖ ਕੇ ਫੋਟੋ ਸ਼ੇਅਰ ਕਰ ਰਹੇ ਹਨ।

ਪੌਣ-ਪਾਣੀ ਬਦਲਾਅ ਦਾ ਅਸਰ

ਏਪੀ ਮੁਤਾਬਕ ਗ਼ੈਰ ਲਾਭਕਾਰੀ ਬਰਕਲੇ ਅਰਥ ਦੇ ਵਿਗਿਆਨੀ ਜੇਕੇ ਹਾਸਫਾਦਰ ਨੇ ਕਿਹਾ ਕਿ ਪੌਣ-ਪਾਣੀ ਬਦਲਾਅ ਦਾ ਅਸਰ ਹੈ। ਰਾਇਟਰ ਮੁਤਾਬਕ ਅਮਰੀਕਾ ਦੇ ਸਾਲੇਮ ਸ਼ਹਿਰ ’ਚ ਤਾਪਮਾਨ 47.2 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਹੈ। 1890 ’ਚ ਤਾਪਮਾਨ ਦਰਜ ਕਰਨਾ ਸ਼ੁਰੂ ਹੋਣ ਤੋਂ ਬਾਅਦ ਇਹ ਸਭ ਤੋਂ ਵੱਧ ਹੈ।