44.71 F
New York, US
February 4, 2025
PreetNama
ਫਿਲਮ-ਸੰਸਾਰ/Filmy

ਰਿਤਿਕ ਰੋਸ਼ਨ ਦੇ ਇਸ ਕਰੀਬੀ ਦੇ ਘਰ ‘ਚ ਮਿਲਿਆ ਕੋਰੋਨਾ ਪਾਜ਼ੀਟਿਵ, ਪੂਰੇ ਪਰਿਵਾਰ ਦਾ ਹੋਇਆ ਕੋਰੋਨਾ ਟੈਸਟ

Hrithik ex sister corona: ਦੇਸ਼ ਵਿੱਚ ਕੋਰੋਨਾ ਲਗਾਤਾਰ ਆਪਣੇ ਪੈਰ ਫੈਲਾ ਰਿਹਾ ਹੈ ਅਤੇ ਹੁਣ ਇਸ ਦੀ ਚਪੇਟ ਵਿੱਚ ਆਉਣ ਵਾਲਿਆਂ ਦੀ ਗਿਣਤੀ ਹਰ ਦਿਨ ਵਧਦੀ ਜਾ ਰਹੀ ਹੈ। ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੇ ਕਰੀਬੀ ਦੇ ਘਰ ਵਿੱਚ ਵੀ ਕੋਰੋਨਾ ਵਾਇਰਸ ਦਾ ਇੱਕ ਸ਼ਖਸ ਪਾਜ਼ੀਟਿਵ ਪਾਇਆ ਗਿਆ ਹੈ। ਅਸਲ ਵਿੱਚ ਰਿਤਿਕ ਰੋਸ਼ਨ ਦੀ ਪਤਨੀ, ਸੁਜੈਨ ਖਾਨ ਦੀ ਭੈਣ, ਫਰਾਹ ਅਲੀ ਖ਼ਾਨ ਜੋ ਕੇ ਜਵੈਲਰੀ ਡਿਜ਼ਾਈਨਰ ਹੈ, ਦੇ ਘਰ ਵਿੱਚ ਇੱਕ ਸਟਾਫ ਮੈਂਬਰ ਕੋਵਿਡ ਪਾਜ਼ੀਟਿਵ ਮਿਲਿਆ ਹੈ। ਦੇਸ਼ ਵਿੱਚ ਕੋਰੋਨਾ ਲਗਾਤਾਰ ਆਪਣੇ ਪੈਰ ਫੈਲਾ ਰਿਹਾ ਹੈ ਅਤੇ ਹੁਣ ਇਸ ਦੀ ਚਪੇਟ ਵਿੱਚ ਆਉਣ ਵਾਲਿਆਂ ਦੀ ਗਿਣਤੀ ਹਰ ਦਿਨ ਵਧਦੀ ਜਾ ਰਹੀ ਹੈ। ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੇ ਕਰੀਬੀ ਦੇ ਘਰ ਵਿੱਚ ਵੀ ਕੋਰੋਨਾ ਵਾਇਰਸ ਦਾ ਇੱਕ ਸ਼ਖਸ ਪਾਜ਼ੀਟਿਵ ਪਾਇਆ ਗਿਆ ਹੈ। ਅਸਲ ਵਿੱਚ ਰਿਤਿਕ ਰੋਸ਼ਨ ਦੀ ਪਤਨੀ, ਸੁਜੈਨ ਖਾਨ ਦੀ ਭੈਣ, ਫਰਾਹ ਅਲੀ ਖ਼ਾਨ ਜੋ ਕੇ ਜਵੈਲਰੀ ਡਿਜ਼ਾਈਨਰ ਹੈ, ਦੇ ਘਰ ਵਿੱਚ ਇੱਕ ਸਟਾਫ ਮੈਂਬਰ ਕੋਵਿਡ ਪਾਜ਼ੀਟਿਵ ਮਿਲਿਆ ਹੈ।

ਫਰਹਾ ਅਲੀ ਖਾਨ ਦਾ ਇੱਕ ਸਟਾਫ਼ ਮੈਂਬਰ ਕੋਰੋਨਾ ਪਾਜ਼ੀਟਿਵ ਹੈ। ਜਿਸ ਤੋਂ ਬਾਅਦ ਹੀ ਉਨ੍ਹਾਂ ਦੇ ਸਾਰੇ ਪਰਿਵਾਰ ‘ਤੇ ਵੀ ਕੋਰੋਨਾ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਡਿਜ਼ਾਈਨਰ ਫਰਾਹ ਖਾਨ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਸਾਰੇ ਲੋਕਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਹੈ।

ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕੋਵਿਡ ਨਾਲ ਜੁੜੀਆਂ ਹੋਈਆਂ ਖ਼ਬਰਾਂ ਇਸ ਵਾਇਰਸ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਫੈਲ ਰਹੀਆਂ ਹਨ। ਮੇਰੇ ਘਰ ਵਿੱਚ ਅੱਜ ਇੱਕ ਸਟਾਫ ਮੈਂਬਰ ਕੋਰੋਨਾ ਪਾਜ਼ੀਟਿਵ ਪਾਇਆ ਗਿਆ। ਮੈਂ ਉਸ ਦਾ ਇਲਾਜ ਕਰਵਾ ਰਹੀ ਹਾਂ। ਹੁਣ ਇਸ ਦੇ ਚਲਦੇ ਸਾਡੇ ਸਾਰੇ ਘਰ ਵਾਲਿਆ ਦਾ ਕੋਰੋਨਾ ਟੈਸਟ ਹੋਇਆ ਹੈ ਅਤੇ ਸਾਨੂੰ ਕੁਆਰੰਟਾਈਨ ਵਿੱਚ ਰਹਿਣ ਦੇ ਲਈ ਕਿਹਾ ਗਿਆ ਹੈ। ਤੁਸੀਂ ਸਾਰੇ ਘਰ ਰਹੋ, ਸੁਰੱਖਿਅਤ ਰਹੋ ਅਤੇ ਮਜ਼ਬੂਤ ਰਹੋ। ਇਹ ਸਮਾਂ ਵੀ ਬੀਤ ਜਾਵੇਗਾ। ਫਰਾਹ ਦੇ ਇਸ ਟਵੀਟ ਉੱਤੇ ਅਦਾਕਾਰਾ ਪੂਜਾ ਬੇਦੀ ਨੇ ਵੀ ਰਿਪਲਾਈ ਕਰਦੇ ਹੋਏ ਉਨ੍ਹਾਂ ਨੂੰ ਪਾਜ਼ੀਟਿਵ ਅਤੇ ਮਜ਼ਬੂਤ ਰਹਿਣ ਲਈ ਕਿਹਾ ਹੈ। ਉੱਥੇ ਹੀ ਅਦਾਕਾਰਾ ਸੋਫੀ ਚੌਧਰੀ ਨੇ ਵੀ ਇਸ ‘ਤੇ ਰਿਐਕਟ ਕਰਦੇ ਹੋਏ ਕਿਹਾ ਕਿ ਉਮੀਦ ਹੈ ਤੁਸੀਂ ਠੀਕ ਹੋਵੋਗੇ।

ਤੁਹਾਨੂੰ ਦਸ ਦੇਈਏ ਕਿ ਦੇਸ਼ ਵਿੱਚ ਇਸ ਸਮੇਂ ਕੋਰੋਨਾ ਦੇ ਕੁਲ 11439 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਤੱਕ ਇਸ ਵਾਇਰਸ ਕਾਰਨ 377 ਲੋਕਾਂ ਦੀ ਮੌਤ ਹੋ ਚੁੱਕੀ ਹੈ।ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੇ ਸਾਰੇ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ।

Related posts

ਐਕਸੀਡੈਂਟ ਤੋਂ ਬਾਅਦ ਅਜਿਹੀ ਹੋਈ ਸ਼ਬਾਨਾ ਦੀ ਹਾਲਤ, ਡਰਾਈਵਰ ‘ਤੇ ਕੇਸ ਦਰਜ

On Punjab

Deepika padukone ਨੇ ਸ਼ੁਰੂ ਕੀਤੀ ਸ਼ਕੁਨ ਬਤਰਾ ਦੀ ਅਨਟਾਈਟਲਿਡ ਫਿਲਮ ਦੀ ਸ਼ੂਟਿੰਗ, ਮੁੰਬਈ ਸਥਿਤ ਸੈੱਟ ’ਤੇ ਹੋਈ ਸਪਾਟ

On Punjab

Desi Vibes with Shehnaaz Gill: ਸ਼ਹਿਨਾਜ਼ ਦੇ ਸ਼ੋਅ ‘ਚ ਸ਼ਾਹਿਦ ਕਪੂਰ ਨੇ ਕੀਤੀ ਖੂਬ ਮਸਤੀ, ਦੋਵਾਂ ਦੀਆਂ ਤਸਵੀਰਾਂ ਹੋਈਆਂ ਵਾਇਰਲ

On Punjab