Hrithik-roshan birthday: ਰਿਤਿਕ ਰੌਸ਼ਨ ਅੱਜ ਯਾਨੀ 10 ਜਨਵਰੀ ਨੂੰ ਆਪਣਾ ਬਰਥਡੇ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦੀ ਐਕਸ ਵਾਈਫ ਸੁਜੈਨ ਨੇ ਬਹੁਤ ਹੀ ਸਪੈਸ਼ਲ ਤਰੀਕੇ ਨਾਲ ਰਿਤਿਕ ਰੌਸ਼ਨ ਨੂੰ ਬਰਥਡੇ ਵਿਸ਼ ਕੀਤਾ ਹੈ। ਸੁਜੈਨ ਦੀ ਪੋਸਟ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਨ੍ਹਾਂ ਨੇ ਰਿਤਿਕ ਦਾ ਦਿਨ ਬਣਾ ਦਿੱਤਾ ਹੈ।ਦਰਅਸਲ, ਸੁਜੈਨ ਨੇ ਰਿਤਿਕ ਦੀ ਉਨ੍ਹਾਂ ਦੀ ਦੋਵੇਂ ਬੇਟਿਆਂ ਨਾਲ ਕਈ ਕਿਊਟ ਅਤੇ ਸਪੈਸ਼ਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦੇ ਹੋਏ ਸੁਜੈਨ ਨੇ ਲਿਖਿਆ – ਹੈਪੀ ਬਰਥਡੇ ਰਿਤਿਕ ਰੌਸ਼ਨ, ਤੁਸੀਂ ਬੇਹੱਦ ਅਦਭੁੱਤ ਇਨਸਾਨ ਹੋ
ਦੱਸ ਦੇਈਏ ਕਿ ਤਲਾਕ ਤੋਂ ਬਾਅਦ ਵੀ ਰਿਤਿਕ ਅਤੇ ਸੁਜ਼ੈਨ ਕਾਫੀ ਚੰਗੇ ਦੋਸਤ ਹਨ। ਸੁਜੈਨ ਖਾਨ ਰਿਤਿਕ ਦੇ ਪਰਿਵਾਰ ਦੇ ਲਈ ਹਰ ਸਮੇਂ ਖੜੀ ਰਹਿੰਦੀ ਹੈ। ਉੱਥੇ ਰਿਤਿਕ ਵੀ ਸੁਜੈਨ ਦੇ ਪਰਿਵਾਰ ਨਾਲ ਮਿਲਦੇ ਜੁਲਦੇ ਰਹਿੰਦੇ ਹਨ। ਦੋਵੇਂ ਆਪਣੇ ਬੇਟਿਆਂ ਦੇ ਨਾਲ ਲੰਚ, ਡਿਨਰ ਅਤੇ ਵੈਕੇਸ਼ਨ ਤੇ ਵੀ ਜਾਂਦੇ ਹਨ।ਨਿਊ ਯੀਅਰ ਤੇ ਵੀ ਦੋਵੇਂ ਆਪਣੇ ਬੱਚਿਆਂ ਦੇ ਨਾਲ ਵੈਕੇਸ਼ਨ ਤੇ ਗਏ ਸਨ।
ਕਦੋਂ ਹੋਇਆ ਸੀ ਰਿਤਿਕ ਅਤੇ ਸੁਜੈਨ ਦਾ ਵਿਆਹ?
ਸੁਜੈਨ ਖਾਨ ਨੇ ਸਾਲ 2000 ਵਿੱਚ ਅਦਾਕਾਰ ਰਿਤਿਕ ਰੌਸ਼ਨ ਦੇ ਨਾਲ ਵਿਆਹ ਕੀਤਾ ਸੀ।2014 ਵਿੱਚ ਦੋਹਾਂ ਨੇ ਤਲਾਕ ਲੈ ਲਿਆ।ਰਿਤਿਕ ਨਾਲ ਆਪਣੀ ਬਾਂਡਿੰਗ ਤੇ ਸੁਜ਼ੈਨ ਨੇ ਕਿਹਾ ਸੀ ਕਿ ਹੁਣ ਅਸੀਂ ਕਪਲ ਨਹੀਂ ਹਾਂ ਪਰ ਬਹੁਤ ਚੰਗੇ ਦੋਸਤ ਹਾਂ। ਰਿਤਿਕ ਵਿੱਚ ਮੈਨੂੰ ਮੇਰਾ ਸੁਪੋਰਟ ਸਿਸਟਮ ਦਿਖਾਈ ਦਿੰਦਾ ਹੈ।
ਇਹ ਜੋਨ ਮੇਰੇ ਲਈ ਬਹੁਤ ਪਵਿੱਤਰ ਹੈ, ਇਹ ਮੈਨੂੰ ਦੁੱਖੀ ਜਾਂ ਇਕੱਲਾ ਮਹਿਸੂਸ ਨਹੀਂ ਕਰਵਾਉਂਦਾ ਹੈ। ਮੇਰੇ ਬੱਚੇ ਆਸਾਨੀ ਨਾਲ ਐਡਜਸਟ ਹੋ ਜਾਂਦੇ ਹਨ,
ਇਹ ਸਾਰੀਆਂ ਚੀਜਾਂ ਨੂੰ ਆਰਗਨਾਈਜ ਰੱਖਦੇ ਹਨ।ਹੁਣ ਭਾਵੇਂ ਅਸੀਂ ਇਕੱਠੇ ਨਹੀਂ ਹੋ ਸਕਦੇ ਪਰ ਹਮੇਸ਼ਾ ਅਸੀਂ ਇੱਕ ਦੂਜੇ ਲਈ ਹਾਜਰ ਹਾਂ।ਉੱਥੇ ਹੀ ਬਾਲੀਵੁਡ ਅਦਾਕਾਰ ਰਿਤਿਕ ਰੌਸ਼ਨ ਦੇ ਕਰੀਅਰ ਬਾਰੇ ਗੱਲ ਕਰੀਏ ਤਾਂ ਉਹ ਇੰਡਸਟਰੀ ਵਿੱਚ 20 ਸਾਲ ਬਤੀਤ ਕਰ ਚੁੱਕੇ ਹਨ। ਉਨ੍ਹਾਂ ਨੇ ਸਾਲ 2000 ਵਿੱਚ ਫਿਲਮ ਕਹੋ ਨਾ ਪਿਆਰ ਹੈ ਤੋਂ ਡੈਬਿਊ ਕੀਤਾ ਸੀ। ਇੰਡਸਟਰੀ ਵਿੱਚ ਦੋ ਦਹਾਕੇ ਬਤੀਤ ਕਰ ਚੁੱਕੇ ਰਿਤਿਕ ਸ਼ੁਰੂਆਤ ਤੋਂ ਆਪਣੀ ਸ਼ਰਤਾਂ ਤੇ ਫਿਲਮ ਕਰਦੇ ਆਏ ਹਨ ਅਤੇ ਇਨ੍ਹਾਂ 20 ਸਾਲਾਂ ਵਿੱਚ ਇੰਡਸਟਰੀ ਵਿੱਚ ਸੁਪਰਸਟਾਰਡਮ ਹਾਸਿਲ ਕਰ ਚੁੱਕੇ ਹਨ।