26.64 F
New York, US
February 22, 2025
PreetNama
ਸਮਾਜ/Social

ਰਿਸ਼ਤਾ ਦੋਸਤੀ ਦਾ

ਨਾਮ ਦੋਸਤੀ ਕਹਿਣ ਨੂੰ ਬੜਾ ਸੌਖਾ,
ਐਪਰ ਗਹਿਰਾ ਹੈ ਗਹਿਰੇ ਤਲਾਅ ਵਰਗਾ ।
ਇਹ ਦੇ ਵਿਚ ਟਿਕਾਉ ਹੈ ਝੀਲ ਜੇਹਾ,
ਇਹਦਾ ਵਹਿਣ  ਹੈ ਵਹਿੰਦੇ ਦਰਿਆ ਵਰਗਾ।
ਠੰਡਕ ਇਹਦੇ ‘ਚ,  ਚੰਨ ਦੀ ਚਾਨਣੀ ਜਹੀ,
ਨਿੱਘ ਇਹਦੇ ‘ਚ ਸੂਰਜ  ਦੇ ਤਾਅ ਵਰਗਾ !
ਸੀਨੇ ਵਿੱਚ ਇੱਕ ਠੰਢ ਜਹੀ ਪਾ ਜਾਂਦਾ ,
ਠੰਢੇ ਪਰਬਤੋਂ ਆਈ ਹਵਾਅ ਵਰਗਾ ।
ਰਿਸ਼ਤਾ ਇਹ, ਹੈ ਕੇਹਾ ਅਜੀਬ ਰਿਸ਼ਤਾ,
ਕਿਸੇ ਰਾਹੀ ਨੂੰ ਲੱਭ ਜਾਏ ਛਾਂ ਜਿੱਦਾਂ ।
ਕਿਸੇ ਨਾਰ ਨੂੰ ਮਿਲ ਪਏ ਕੰਤ ਜਿਦਾਂ,
ਕਿਸੇ ਧੀ ਨੂੰ ਮਿਲ ਪਏ ਮਾਂ ਜਿੱਦਾਂ ।
ਖਾਬ ਵਿੱਚ ਜਿਉਂ ਕਿਸੇ ਦੀ ਜਾਗ ਖੁੱਲ੍ਹ ਜਏ ,
ਤੁਰਨ ਲੱਗਦਾ ਆਪ ਮੁਹਾਰਾ ਹੈ ਇਹ ।
ਆਪਣੀ ਮੈਂ ਨੂੰ ਪੈਰਾਂ ਵਿਚ ਥਾਂ ਦੇਵੇ,
ਤੂੰ ਵਾਸਤੇ ਉੱਚਾ ਚੁਬਾਰਾ ਹੈ ਇਹ ।
ਪੈਂਦੀ ਨਜ਼ਰ ਹੈ ਜਦੋਂ ਜ਼ਮਾਨਿਆਂ ਦੀ ,
ਮਨ ਡਿੱਕੋ ਡੋਲੇ  ਖਾਵਣ ਲੱਗ ਜਾਂਦਾ ।
ਬੱਦਲ ਗਮਾਂ ਦੇ ਆਣ ਕੇ ਘੇਰ ਲੈਂਦੇ ,
ਵਰ੍ਹਨ ਅੱਖੀਆਂ ਚੋਂ ਸਾਵਣ ਲੱਗ ਜਾਂਦਾ ।
ਕੰਵਲ ਹੁੰਦੇ ਨੇ ਸੋਦੇ ਇਹ ਦਿਲਾਂ ਵਾਲੇ ,
ਮਿਲਦੇ ਮੁੱਲ ਨਾ ਕਿਸੇ ਬਾਜ਼ਾਰ ਵਿੱਚੋਂ ।
ਇਨ੍ਹਾਂ ਫੁੱਲਾਂ ਦੀ ਕਰੀਏ ਨਾ ਕਦਰ ਜੇਕਰ ,
ਉੱਡ ਜਾਂਦੀ ਹੈ ਮਹਿਕ  ਗੁਲਜ਼ਾਰ ਵਿੱਚੋਂ ।
–ਕੰਵਲ ਕੌਰ ਜੀਰਾ–

Related posts

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਤਰ ਦੇ ਆਮੀਰ ਨਾਲ ਮੁਲਾਕਤ

On Punjab

ਪਹਾੜਾਂ ਦੀ ਬਰਫਬਾਰੀ ਨੇ ਬਦਲਿਆ ਮੌਸਮ ਦਾ ਮਿਜਾਜ਼

On Punjab

ਪਹਿਲਾਂ ਸੈਰ ਕਰਦੀ ਕੁੜੀ ਨੂੰ ਬਲੇਡ ਨਾਲ ਵੱਢਿਆ, ਫਿਰ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

On Punjab