PreetNama
ਖੇਡ-ਜਗਤ/Sports News

ਰਿੰਗ ‘ਚ ਰੈਸਲਰ ਨੂੰ ਆਈ ਮੌਤ, ਲੋਕਾਂ ਨੂੰ ਲੱਗਦਾ ਰਿਹਾ ਖੇਡ ਦਾ ਹਿੱਸਾ

ਲੰਡਨ: ਵਰਲਡ ਚੈਂਪੀਅਨਸ਼ਿਪ ਰੈਸਲਿੰਗ ਸਿਤਾਰੇ ਸਿਲਵਰ ਕਿੰਗ ਦੀ ਕੁਸ਼ਤੀ ਦੇ ਰਿੰਗ ਵਿੱਚ ਹੀ ਮੌਤ ਹੋ ਗਈ। ਬੀਤੇ ਸ਼ਨੀਵਾਰ ਉਹ ਲੰਡਨ ਵਿੱਚ ਵਾਰੀਅਰ ਯੂਥ ਨਾਲ ਮੁਕਾਬਲਾ ਕਰ ਰਿਹਾ ਸੀ ਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ।51 ਸਾਲਾ ਭਲਵਾਨ ਸਿਲਵਰ ਕਿੰਗ ਦਾ ਅਸਲ ਨਾਂਅ ਸੀਸਰ ਬੈਰੋਨ ਸੀ ਅਤੇ ਉਹ ਫ਼ਿਲਮਾਂ ਵਿੱਚ ਵੀ ਕਈ ਕਿਰਦਾਰ ਨਿਭਾਅ ਚੁੱਕਾ ਹੈ। ਕਿੰਗ ਨੂੰ ਜਦ ਦਿਲ ਦਾ ਦੌਰਾ ਪਿਆ ਅਤੇ ਉਹ ਰਿੰਗ ਵਿੱਚ ਹੀ ਡਿੱਗ ਪਿਆ, ਤਾਂ ਲੋਕਾਂ ਨੇ ਸਮਝਿਆ ਕਿ ਇਹ ਉਸ ਖੇਡ ਦਾ ਹੀ ਹਿੱਸਾ ਹੈ। ਕਾਫੀ ਸਮੇਂ ਬਾਅਦ ਅਹਿਸਾਸ ਹੋਇਆ ਕਿ ਕੁਝ ਗੜਬੜ ਹੈ ਤਾਂ ਪਤਾ ਲੱਗਾ ਕਿ ਕਿੰਗ ਦੀ ਮੌਤ ਹੋ ਚੁੱਕੀ ਹੈ।

Related posts

ਭਾਰਤ ਨੂੰ ਹਰਾ ਕਿ ਪਾਕਿਸਤਾਨ ਪਹਿਲੀ ਵਾਰ ਬਣਿਆ ਕਬੱਡੀ ਵਰਲਡ ਚੈਂਪੀਅਨ

On Punjab

ਸੁਤੰਤਰ ਦਿਵਸ ‘ਤੇ ਵਿਸ਼ੇਸ਼ ਮਹਿਮਾਨ ਹੋਣਗੇ ਦੇਸ਼ ਦੇ ਓਲੰਪਿਕ ਖਿਡਾਰੀ, ਘਰ ‘ਚ ਸਿੰਧੂ ਨਾਲ ਆਈਸਕ੍ਰੀਮ ਖਾਣਗੇ ਪੀਐਮ ਮੋਦੀ

On Punjab

ਰਾਸ਼ਟਰੀ ਚੈਂਪੀਅਨਸ਼ਿਪ ’ਚ ਹਿੱਸਾ ਨਹੀਂ ਲਵੇਗੀ ਮੈਰੀ ਕਾਮ

On Punjab