ਮੁੰਬਈ: ਐਕਟਰ ਸੁਸ਼ਾਂਤ ਸਿੰਘ ਰਾਜਪੂਤ 14 ਜੂਨ ਨੂੰ ਆਪਣੇ ਫਲੈਟ ਵਿੱਚ ਮ੍ਰਿਤਕ ਪਾਇਆ ਗਿਆ। ਇਸ ਤੋਂ ਪਹਿਲਾਂ 8 ਜੂਨ ਨੂੰ ਰੀਆ ਚੱਕਰਵਰਤੀ ਉਸ ਦਾ ਘਰ ਛੱਡ ਗਈ ਸੀ ਪਰ ਹੁਣ ਰੀਆ ਚੱਕਰਵਰਤੀ ਤੇ ਮਹੇਸ਼ ਭੱਟ ਦੀ ਵ੍ਹੱਟਸਐਪ ਚੈਟ ਵਾਇਰਲ ਹੋ ਰਿਹਾ ਹੈ ਜੋ ਵੱਖਰੀ ਹੀ ਕਹਾਣੀ ਬਿਆਨ ਕਰ ਰਹੀ ਹੈ। ਇਹ ਚੈਟ 8 ਜੂਨ ਦੀ ਹੈ। ਚੈਟ ਤੋਂ ਅਜਿਹੀਆਂ ਅਟਕਲਾਂ ਹਨ ਕਿ ਰੀਆ ਖ਼ੁਦ ਸੁਸ਼ਾਂਤ ਤੋਂ ਵੱਖ ਹੋ ਗਈ ਸੀ।
ਇਸ ‘ਤੇ ਮਹੇਸ਼ ਭੱਟ ਨੇ ਰੀਆ ਨੂੰ ਜਵਾਬ ਦਿੰਦੇ ਹੋਏ ਲਿਖਿਆ, ‘ਹੁਣ ਪਿੱਛੇ ਮੁੜ ਕੇ ਨਾ ਦੇਖਣਾ। ਆਪਣੇ ਪਿਤਾ ਨੂੰ ਮੇਰਾ ਪਿਆਰ ਦਿਓ। ਹੁਣ ਉਹ ਬਹੁਤ ਖੁਸ਼ ਹੋਣਗੇ।“ ਮਹੇਸ਼ ਭੱਟ ਵੱਲੋਂ ਰੀਆ ਦੇ ਪਿਤਾ ਦੀ ਗੱਲ ਕਰਨ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਪਿਤਾ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸੀ।