PreetNama
ਫਿਲਮ-ਸੰਸਾਰ/Filmy

ਰੀਆ ਨੇ ਅੱਜ ਪਹਿਲੀ ਵਾਰ ਕਬੂਲੀ ਡਰੱਗਸ ਲੈਣ ਦੀ ਗੱਲ, ਕੱਲ੍ਹ NCB ਨੂੰ ਸਾਫ ਕਰ ਦਿੱਤਾ ਸੀ ਮਨ੍ਹਾ

ਮੁੰਬਈ: ਅਭਿਨੇਤਰੀ ਰੀਆ ਚੱਕਰਵਰਤੀ ਸੁਸ਼ਾਂਤ ਰਾਜਪੂਤ ਦੀ ਮੌਤ ਦੇ ਮਾਮਲੇ ‘ਚ ਕਥਿਤ ਨਸ਼ਿਆਂ ਦੇ ਐਂਗਲ ਦੀ ਚੱਲ ਰਹੀ ਜਾਂਚ ਸਬੰਧੀ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੇ ਸਾਹਮਣੇ ਪੇਸ਼ ਹੋਈ। ਅੱਜ ਪਹਿਲੀ ਵਾਰ ਰੀਆ ਨੇ ਨਸ਼ਾ ਕਰਨ ਦੀ ਗੱਲ ਕਬੂਲੀ ਹੈ। ਇਸ ਤੋਂ ਪਹਿਲਾਂ ਰੀਆ ਇਸ ਹੀ ਗੱਲ ‘ਤੇ ਅੜੀ ਸੀ ਕਿ ਉਸ ਨੇ ਕਦੇ ਨਸ਼ਾ ਨਹੀਂ ਲਿਆ।

ਇੰਨਾ ਹੀ ਨਹੀਂ, ਰੀਆ ਨੇ ਉਨ੍ਹਾਂ ਬਾਲੀਵੁੱਡ ਪਾਰਟੀਆਂ ਦੇ ਨਾਮ ਵੀ ਦੱਸੇ ਹਨ ਜਿੱਥੇ ਡਰੱਗਸ ਲਏ ਜਾਂਦੇ ਹਨ। ਹੁਣ ਐਨਸੀਬੀ ਅਦਾਕਾਰਾਂ ਸਣੇ 25 ਬਾਲੀਵੁੱਡ ਮਸ਼ਹੂਰ ਸੇਲੀਬ੍ਰਿਟਿਸ ਤੇ ਸੁਸ਼ਾਂਤ ਦੇ ਕੋ-ਸਟਾਰਸ ਨੂੰ ਨਸ਼ਿਆਂ ਦੇ ਮਾਮਲੇ ਤਲਬ ਕਰੇਗੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਐਨਸੀਬੀ ਨੇ 8 ਘੰਟਿਆਂ ਲਈ ਪੁੱਛਗਿੱਛ ਕੀਤੀ ਸੀ। ਰੀਆ ਨੇ ਕਿਹਾ ਸੀ ਕਿ ਉਸ ਨੇ ਕਦੇ ਵੀ ਨਸ਼ਿਆਂ ਦਾ ਸੇਵਨ ਨਹੀਂ ਕੀਤਾ।
ਉਸ ਨੇ ਸੁਸ਼ਾਂਤ ਬਾਰੇ ਕਈ ਅਹਿਮ ਖੁਲਾਸੇ ਕੀਤੇ। ਰੀਆ ਨੇ ਐਨਸੀਬੀ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਕਿ ਸੁਸ਼ਾਂਤ ਸਿੰਘ ਸਾਲ 2016 ਤੋਂ ਨਸ਼ਿਆਂ ਦਾ ਸੇਵਨ ਕਰਦਾ ਸੀ। ਫਿਲਮ ‘ਕੇਦਾਰਨਾਥ’ ਦੀ ਸ਼ੂਟਿੰਗ ਦੌਰਾਨ ਵੀਉਸ ਨੇ ਨਸ਼ਿਆਂ ਦਾ ਸੇਵਨ ਕੀਤਾ। ਰੀਆ ਨੇ ਕਿਹਾ ਸੀ ਕਿ ਉਹ ਸੁਸ਼ਾਂਤ ਦੇ ਕਹਿਣ ‘ਤੇ ਡਰੱਗਜ਼ ਮੰਗਵਾਉਂਦੀ ਸੀ। ਉਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸ ਨੇ ਖ਼ੁਦ ਨਸ਼ੇ ਕੀਤੇ। ਹਾਲਾਂਕਿ, ਉਸ ਨੇ ਮੰਨਿਆ ਕਿ ਉਸ ਨੇ ਸਿਗਰਟ ਤੇ ਸ਼ਰਾਬ ਪੀਂਦੀ ਸੀ।

Related posts

ਇਸ ਬਾਲੀਵੁਡ ਗਾਇਕ ਦੇ ਘਰ ਦੀ ਨੂੰਹ ਬਣੇਗੀ ਨੇਹਾ ਕੱਕੜ !

On Punjab

ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਅਮਰਿੰਦਰ ਗਿੱਲ ਦੀ ਫ਼ਿਲਮ ‘ਚੱਲ ਮੇਰਾ ਪੁੱਤ 2’

On Punjab

Taarak Mehta Ka Ooltah Chashmah Writer Died: ‘ਤਾਰਿਕ ਮਹਿਤਾ…’ ਦੇ ਲੇਖਕ ਨੇ ਕੀਤੀ ਆਤਮ-ਹੱਤਿਆ, ਪਰਿਵਾਰ ਨੂੰ ਬਲੈਕਮੇਲਿੰਗ ਦਾ ਸ਼ੱਕ

On Punjab