PreetNama
ਸਮਾਜ/Social

ਰੂਸ ‘ਚ 23 ਲੋਕਾਂ ਨਾਲ ਭਰਿਆ ਜਹਾਜ਼ ਕ੍ਰੈਸ਼, 16 ਲੋਕਾਂ ਦੀ ਗਈ ਜਾਨ

 ਰੂਸ ਦੇ ਤਾਤਾਰਸਤਾਨ ‘ਚ ਐਤਵਾਰ ਨੂੰ ਇਕ ਜਹਾਜ਼ ਹਾਦਸਾਗ੍ਰਸਤ ਹੋਣ ਨਾਲ ਵੱਡਾ ਹਾਦਸਾ ਹੋ ਗਿਆ ਹੈ। ਇਸ ਹਾਦਸੇ ‘ਚ 16 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 7 ਹੋਰ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਐਮਰਜੈਂਸੀ ਸੇਵਾਵਾਂ ਨੇ ਸਪੁਤਨਿਕ ਨੂੰ ਦੱਸਿਆ ਕਿ ਸੱਤ ਜ਼ਖ਼ਮੀ ਹਸਪਤਾਲ ‘ਚ ਦਾਖ਼ਲ ਹਨ, ਬਾਕੀ 16 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਸਿਹਤ ਮੰਤਰਾਲੇ ਨੇ ਦੱਸਿਆ ਕਿ ਜ਼ਖ਼ਮੀ ਹੋਏ 7 ਲੋਕਾਂ ‘ਚੋਂ ਇਕ ਦੀ ਹਾਲਤ ਗੰਭੀਰ ਹੈ। ਰੂਸੀ ਮੀਡੀਆ ਰਿਪੋਰਟਸ ਮੁਤਾਬਕ ਇਹ ਲੈੱਟ ਐੱਲ-410 ਟਰਬੋਲੈੱਟ ਜਹਾਜ਼ ਸੀ, ਜਿਸ ਵਿਚ 23 ਲੋਕ ਸਵਾਰ ਸਨ।

Related posts

ਚੋਣ ਕਮਿਸ਼ਨ ਵੱਲੋਂ ਭਲਕੇ ਐਗਜ਼ਿਟ ਪੋਲ ’ਤੇ ਪਾਬੰਦੀ

On Punjab

ਰਮਜ਼ਾਨ ਦੌਰਾਨ ਗੁਲਮਰਗ ’ਚ ਫੈਸ਼ਨ ਸ਼ੋਅ ਕਰਾਉਣ ਤੋਂ ਵਿਵਾਦ

On Punjab

ਗੈਂਗਸਟਰ ਸੰਦੀਪ ਬਿਸ਼ਨੋਈ ਨੂੰ ਕੋਰਟ ਦੇ ਬਾਹਰ ਗੋਲ਼ੀਆਂ ਨਾਲ ਭੁੰਨਿਆ, ਸੇਠੀ ਗੈਂਗ ਨਾਲ ਸੀ ਜੁੜਿਆ

On Punjab