70.83 F
New York, US
April 24, 2025
PreetNama
ਸਿਹਤ/Health

ਰੂਸ ਦੀ Sputnik V ਵੈਕਸੀਨ ਨਾਲ ਏਡਜ਼ ਹੋਣ ਦਾ ਖ਼ਤਰਾ! ਇਸ ਦੇਸ਼ ਨੇ ਇਸਤੇਮਾਲ ‘ਤੇ ਲਗਾ ਲੱਗੀ ਰੋਕ

ਅਫਰੀਕੀ ਦੇਸ਼ ਨਾਮੀਬੀਆ ਨੇ ਰੂਸ ਦੀ ਸਪੂਤਨਿਕ ਵੀ ਕੋਵਿਡ -19 ਟੀਕੇ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਗੁਆਂਢੀ ਦੱਖਣੀ ਅਫਰੀਕਾ ਵੱਲੋਂ ਉਠਾਈਆਂ ਚਿੰਤਾਵਾਂ ਤੋਂ ਬਾਅਦ ਕੀਤਾ ਗਿਆ ਹੈ। ਇਹ ਮੰਨਿਆ ਜਾਂਦਾ ਹੈ ਕਿ Sputnik-V ਵੈਕਸੀਨ ਲੈਣ ਵਾਲੇ ਮਰਦਾਂ ਵਿਚ HIV ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਨਾਮੀਬੀਆ ਦੇ ਸਿਹਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਦੱਖਣੀ ਅਫਰੀਕਾ ਦੇ ਫੈਸਲੇ ਤੋਂ ਬਾਅਦ ਉਸ ਦੀ ਸਰਕਾਰ ਨੇ ਵੀ ਤੁਰੰਤ ਪ੍ਰਭਾਵ ਨਾਲ ਇਸ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ ਜਦ ਤਕ HWO ਦੁਆਰਾ ਇਸ ਨੂੰ ਇਸਤੇਮਾਾਲ ਕਰਨ ਲਈ ਇਜਾਜ਼ਤ ਨਹੀਂ ਮਿਲ ਜਾਂਦੀ।

ਹਾਲਾਂਕਿ ਸਪੂਤਨਿਕ-ਵੀ ਵੈਕਸੀਨ ਤਿਆਰ ਕਰਨ ਵਾਲੇ ਜਮੇਲੀਆ ਰਿਸਰਚ ਇੰਸਟੀਚਿਊਟ ਨੇ ਇਸ ਫੈਸਲੇ ‘ਤੇ ਨਾਰਾਜ਼ਗੀ ਪ੍ਰਗਟਾਈ ਹੈ। ਸੰਸਥਾ ਨੇ ਕਿਹਾ ਹੈ ਕਿ ਨਾਮੀਬੀਆ ਦਾ ਫੈਸਲਾ ਕਿਸੇ ਵਿਗਿਆਨਕ ਸਬੂਤ ਜਾਂ ਖੋਜ ‘ਤੇ ਅਧਾਰਤ ਨਹੀਂ ਹੈ। ਦੱਖਣੀ ਅਫਰੀਕਾ ਦੇ ਰੈਗੂਲੇਟਰ SAHPRA ਨੇ ਫੈਸਲਾ ਕੀਤਾ ਹੈ ਕਿ ਉਹ ਆਪਣੇ ਦੇਸ਼ ਵਿਚ ਸਪੂਤਨਿਕ-V ਦੀ ਐਮਰਜੈਂਸੀ ਵਰਤੋਂ ਦੀ ਆਗਿਆ ਨਹੀਂ ਦੇਵੇਗਾ। ਇਸ ਦੇ ਪਿੱਛੇ ਡਰੱਗ ਰੈਗੂਲੇਟਰ ਨੇ ਕਿਹਾ ਹੈ ਕਿ ਕੁਝ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਸਪੂਤਨਿਕ-ਵੀ ‘ਚ ਐਡੀਨੋਵਾਇਰਸ ਟਾਈਪ 5 ਵੈਕਟਰ ਹੁੰਦਾ ਹੈ, ਜਿਸ ਦੀ ਵਰਤੋਂ ਨਾਲ ਪੁਰਸ਼ਾਂ ‘ਚ ਐੱਚਆਈਵੀ ਦਾ ਖਤਰਾ ਵਧ ਜਾਂਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿਚ ਵੀ ਸਪੂਤਨਿਕ-ਵੀ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਸੀ। ਹਾਲਾਂਕਿ ਅਜੇ ਤਕ ਅਜਿਹੀ ਕੋਈ ਚਿੰਤਾ ਸਾਹਮਣੇ ਨਹੀਂ ਆਈ ਹੈ।

Related posts

ਸਰਦੀਆਂ ਸ਼ੁਰੂ ਹੁੰਦੇ ਹੀ ਫਟੇ ਬੁੱਲ੍ਹਾਂ ਦੀ ਪ੍ਰੇਸ਼ਾਨੀ, ਸਿਰਫ ਠੰਢ ਨਹੀਂ, ਇਹ ਨੇ ਇਸ ਦੇ ਪੰਜ ਕਾਰਨ

On Punjab

ਕਿਵੇਂ ਹੁੰਦਾ ਹੈ ਸਵਾਈਨ ਫਲੂ, ਜਾਣੋ ਲੱਛਣ ਤੇ ਬਚਾਅ ਕਰਨ ਦੇ ਉਪਾਅ

Pritpal Kaur

Dengue Warning Signs : ਸਾਵਧਾਨ… ਡੇਂਗੂ ਬੁਖ਼ਾਰ ਦੇ 7 ਚਿਤਾਵਨੀ ਦੇ ਸੰਕੇਤ, ਜਿਨ੍ਹਾਂ ਨੂੰ ਭੁੱਲ ਕੇ ਵੀ ਨਾ ਕਰੋ ਅਣਦੇਖਿਆ !

On Punjab