ਰੂਸ ਦੇ ਦੱਖਣੀ ਕੁਰੀਲ ਟਾਪੂ ਨੇੜੇ ਪ੍ਰਸ਼ਾਂਤ ਮਹਾਸਾਗਰ ‘ਚ ਲੱਗੇ ਭੂਚਾਲ ਦਾ ਝਟਕੇ:ਰੂਸ : ਰੂਸ ਦੇ ਦੱਖਣੀ ਕੁਰੀਲ ਟਾਪੂ ਸਮੂਹ ਦੇ ਨੇੜੇ ਪ੍ਰਸ਼ਾਂਤ ਮਹਾਸਾਗਰ ‘ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਇਸ ਸਬੰਧੀ ਰੂਸ ਦੇ ਭੂਗੋਲਿਕ ਸਰਵੇਖਣ ਕੇਂਦਰ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ।ਇਸ ਦੌਰਾਨ ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 5.6 ਮਾਪੀ ਗਈ ਹੈ।ਇਸ ਦੌਰਾਨ ਸਰਵੇਖਣ ਕੇਂਦਰ ਨੇ ਦੱਸਿਆ ਕਿ ਕੁਰੀਲ ਟਾਪੂ ਸਮੂਹ ਦੇ ਨੇੜੇ ਸਵੇਰੇ 7.55 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਰਿਕਟਰ ਸਕੇਲ ‘ਤੇ ਜਿਨ੍ਹਾਂ ਦੀ ਤੀਬਰਤਾ 5.6 ਮਾਪੀ ਗਈ।ਭੂਚਾਲ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।