31.48 F
New York, US
February 6, 2025
PreetNama
ਸਿਹਤ/Health

ਰੂਸ ਨੂੰ ਮਿਲੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ, ਦਸੰਬਰ ਤੱਕ ਹਰ ਮਹੀਨੇ 50 ਲੱਖ ਖੁਰਾਕ ਬਣਾਉਣ ਦਾ ਟੀਚਾ

ਮਾਸਕੋ: ਕੋਰੋਨਾਵਾਇਰਸ ਦੀ ਪਹਿਲੀ ਵੈਕਸੀਨ ਹੋਣ ਦਾ ਦਾਅਵਾ ਕਰਨ ਵਾਲੇ ਰੂਸ ਨੂੰ ਹੁਣ ਇਸ ਵੈਕਸੀਨ ਦੀ ਪਹਿਲੀ ਖੇਪ ਮੀ ਗਈ ਹੈ। 11 ਅਗਸਤ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਲਾਂਚ ਕੀਤੀ। ਹਾਲਾਂਕਿ, ਇਸ ਵੈਕਸੀਨ ਦੇ ਪ੍ਰਭਾਵ ਬਾਰੇ ਸਵਾਲ ਖੜੇ ਕੀਤੇ ਜਾ ਰਹੇ ਹਨ। ਇਸ ਦੇ ਬਾਵਜੂਦ ਰੂਸ ਨੇ ਆਪਣਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਇਸ ਨੂੰ ਪਹਿਲੀ ਖੇਪ ਮਿਲ ਗਈ ਹੈ।
ਇਕ ਰਿਪੋਰਟ ਅਨੁਸਾਰ ਰੂਸ ਦੀ ਨਿਊਜ਼ ਏਜੰਸੀ ਇੰਟਰਫੈਕਸ ਨੇ ਰੂਸ ਦੇ ਸਿਹਤ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਹੈ ਕਿ ਇਸ ਦਾ ਉਤਪਾਦਨ ਹਾਲ ਹੀ ਵਿੱਚ ਦੇਸ਼ ਵਿੱਚ ਸ਼ੁਰੂ ਹੋਇਆ ਤੇ ਹੁਣ ਸਰਕਾਰ ਨੂੰ ਪਹਿਲੀ ਖੇਪ ਮਿਲ ਗਈ ਹੈ।
ਗਮਾਲੇਆ ਇੰਸਟੀਚਿਊਟ ਅਨੁਸਾਰ ਉਹ ਦਸੰਬਰ ਅਤੇ ਜਨਵਰੀ ਤੱਕ ਹਰ ਮਹੀਨੇ 5 ਮਿਲੀਅਨ ਵੈਕਸੀਨ ਬਣਾਉਣ ਦੀ ਸਮਰੱਥਾ ਪ੍ਰਾਪਤ ਕਰੇਗਾ। ਰੂਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਦੁਨੀਆ ਦੇ ਕਈ ਦੇਸ਼ਾਂ ਤੋਂ ਵੈਕਸੀਨ ਦੇ ਆਦੇਸ਼ ਮਿਲ ਚੁੱਕੇ ਹਨ। ਰੂਸ ਨੇ ਇਸ ਵੈਕਸੀਨ ਦਾ ਨਾਮ ‘ਸਪੁਤਨਿਕ V’ ਰੱਖਿਆ ਹੈ, ਜੋ ਕਿ 1957 ‘ਚ ਸੋਵੀਅਤ ਯੂਨੀਅਨ ਦੁਆਰਾ ਤਿਆਰ ਕੀਤੇ ਗਏ ਦੁਨੀਆ ਦੇ ਪਹਿਲੇ ਮਨੁੱਖੀ ਉਪਗ੍ਰਹਿ ਦਾ ਨਾਮ ਹੈ।

Related posts

ਜੋ ਲੋਕ ਰਾਤ ਨੂੰ 5 ਘੰਟੇ ਤੋਂ ਘੱਟ ਸੌਂਦੇ ਨੇ, ਸਾਵਧਾਨ ਰਹੋ, ‘ਸਾਇਲੈਂਟ ਕਿਲਰ’ ਬੀਮਾਰੀ ਭਵਿੱਖ ‘ਚ ਬਣ ਸਕਦੀ ਹੈ ਵੱਡਾ ਖ਼ਤਰਾ

On Punjab

Natural Methods of Detoxification : ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਬਾਡੀ ਨੂੰ ਡਿਟਾਕਸ ਕਰਨਾ ਹੈ ਬੇਹੱਦ ਜ਼ਰੂਰੀ, ਜਾਣੋ 6 ਬੈਸਟ ਤਰੀਕੇ

On Punjab

Lockdown ‘ਚ ਇਸ ਹੈਲਦੀ ਡਾਈਟ ਨਾਲ ਰੱਖੋ ਆਪਣੇ ਆਪ ਨੂੰ ਫਿੱਟ

On Punjab