PreetNama
ਖਬਰਾਂ/News

ਰੂਸ ਨੇ ਦਸ ਖੇਤਰਾਂ ’ਚ 337 ਯੂਕਰੇਨੀ ਡਰੋਨ ਫੁੰਡੇ

ਮਾਸਕੋ- ਰੂਸੀ ਫੌਜ ਨੇ ਅੱਜ ਕਿਹਾ ਕਿ ਹਵਾਈ ਫੌਜ ਵੱਲੋਂ ਦਸ ਰੂਸੀ ਖੇਤਰਾਂ ਵਿੱਚ ਰਾਤ 337 ਯੂਕਰੇਨੀ ਡਰੋਨਾਂ ਨੂੰ ਫੁੰਡ ਦਿੱਤਾ ਗਿਆ ਹੈ। ਇਹ ਤਿੰਨ ਸਾਲਾਂ ਦੌਰਾਨ ਯੂਕਰੇਨ ਦਾ ਰੂਸ ’ਤੇ ਸਭ ਤੋਂ ਵੱਡਾ ਡਰੋਨ ਹਮਲਾ ਮੰਨਿਆ ਜਾ ਰਿਹਾ ਹੈ। ਇਸ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਯੂਕਰੇਨ ਦਾ ਵਫ਼ਦ ਰੂਸ ਨਾਲ ਤਿੰਨ ਸਾਲ ਤੋਂ ਜਾਰੀ ਜੰਗ ਨੂੰ ਖਤਮ ਕਰਨ ਸਬੰਧੀ ਚਰਚਾ ਲਈ ਸਾਊਦੀ ਅਰਬ ’ਚ ਅਮਰੀਕਾ ਦੇ ਸੀਨੀਅਰ ਡਿਪਲੋਮੈਟ ਨੂੰ ਮਿਲਣ ਵਾਲਾ ਹੈ। ਹਮਲੇ ਸਬੰਧੀ ਯੂਕਰੇਨੀ ਅਧਿਕਾਰੀਆਂ ਵੱਲੋਂ ਫੌਰੀ ਕੋਈ ਟਿੱਪਣੀ ਨਹੀਂ ਆਈ। ਸਾਊਦੀ ਅਰਬ ਵਿੱਚ ਇਹ ਗੱਲਬਾਤ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਚਕਾਰ 28 ਫਰਵਰੀ ਨੂੰ ਵ੍ਹਾਈਟ ਹਾਊਸ ਵਿੱਚ ਹੋਈ ਬਹਿਸ ਮਗਰੋਂ ਨਵਾਂ ਕੂਟਨੀਤਕ ਯਤਨ ਦਰਸਾਉਂਦੀ ਹੈ।

ਰੂਸੀ ਰੱਖਿਆ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਸਭ ਤੋਂ ਵੱਧ 126 ਡਰੋਨ ਯੂਕਰੇਨ ਦੀ ਸਰਹੱਦ ਤੋਂ ਪਾਰ ਕੁਰਸਕ ਇਲਾਕੇ ਵਿੱਚ ਡੇਗੇ ਗਏ। ਇਸ ਖੇਤਰ ਦੇ ਕੁਝ ਹਿੱਸੇ ’ਤੇ ਯੂਕਰੇਨੀ ਫੌਜ ਦੇ ਅਧੀਨ ਹਨ ਅਤੇ 91 ਡਰੋਨ ਮਾਸਕੋ ਖੇਤਰ ਵਿੱਚ ਫੁੰਡੇ ਗਏ ਹਨ। ਇਸ ਤੋਂ ਇਲਾਵਾ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਬੈਲਗਰਾਦ, ਬਰਾਇੰਸਕ ਅਤੇ ਵੋਰੋਨੇਜ਼ ਅਤੇ ਰੂਸ ਦੇ ਅੰਦਰ ਸਥਿਤ ਕਲੂਗਾ, ਲਿਪੇਤਸਕ, ਨਿਜ਼ਨੀ ਨੋਵਗਰਾਦ, ਓਰੀਓਲ ਤੇ ਰਿਆਜ਼ਾਨ ਵਰਗੇ ਖੇਤਰਾਂ ਵਿੱਚ ਵੀ ਡਰੋਨ ਫੁੰਡੇ ਗਏ ਹਨ। ਮਾਸਕੋ ਦੇ ਮੇਅਰ ਸਰਗੇਈ ਸੋਬਿਆਨਿਨ ਨੇ ਕਿਹਾ ਕਿ ਰੂਸੀ ਰਾਜਧਾਨੀ ਵੱਲ ਆ ਰਹੇ 70 ਤੋਂ ਵੱਧ ਡਰੋਨਾਂ ਨੂੰ ਡੇਗਿਆਗਿਆ ਹੈ। ਮਾਸਕੋ ਖੇਤਰ ਦੇ ਗਵਰਨਰ ਆਂਦਰੇਈ ਵੋਰੋਬਯੋਵ ਨੇ ਕਿਹਾ ਕਿ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਨੌਂ ਜ਼ਖਮੀ ਹੋ ਗਏ।

Related posts

ਸਾਲਾ-ਸਾਲੀ ਕਹਿਣਾ ਮਲਵੱਈਆਂ ਦੀ ਭਾਸ਼ਾ ‘ਚ ਸ਼ਾਮਲ, ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ- ਅਕਾਲੀ ਆਗੂ ਕਰਵਾ ਰਹੇ ਮੇਰੀ ਕਿਰਦਾਰਕੁਸ਼ੀ

On Punjab

ਗੱਟੀ ਰਾਜੋ ਕੇ ਸਕੂਲ ‘ਚ ਚਮੜੀ ਰੋਗਾਂ ਦਾ ਚੈੱਕਅਪ ਅਤੇ ਜਾਗਰੂਕਤਾ ਕੈਂਪ ਆਯੋਜਿਤ

Pritpal Kaur

‘ਇਹ ਇਕਪਾਸੜ ਫੈਸਲਾ’, ਨਿਆਂ ਦੀ ਦੇਵੀ ਦੀ ਮੂਰਤੀ ‘ਚ ਬਦਲਾਅ ‘ਤੇ SC ਬਾਰ ਐਸੋਸੀਏਸ਼ਨ ਨੇ ਪ੍ਰਗਟਾਈ ਨਾਰਾਜ਼ਗੀ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਨਿਆਂ ਦੀ ਦੇਵੀ ਦੀ ਪੁਰਾਣੀ ਮੂਰਤੀ ਵਿੱਚ ਕੀਤੇ ਗਏ ਬਦਲਾਅ ‘ਤੇ ਇਤਰਾਜ਼ ਪ੍ਰਗਟਾਇਆ ਹੈ। ਬਾਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਬੁੱਤ ਵਿੱਚ ਬਦਲਾਅ ਕਰਨ ਤੋਂ ਪਹਿਲਾਂ ਸਾਡੇ ਮੈਂਬਰਾਂ ਨਾਲ ਸਲਾਹ ਨਹੀਂ ਕੀਤੀ ਗਈ ਸੀ। ਸੁਪਰੀਮ ਕੋਰਟ ਵਿੱਚ ਜੱਜਾਂ ਦੀ ਲਾਇਬ੍ਰੇਰੀ ਵਿੱਚ ਨਿਆਂ ਦੀ ਦੇਵੀ ਦੀ ਨਵੀਂ ਛੇ ਫੁੱਟ ਉੱਚੀ ਮੂਰਤੀ ਸਥਾਪਤ ਕੀਤੀ ਗਈ ਹੈ।

On Punjab