ਮਾਸਕੋ: ਰੂਸ ਕੋਰੋਨਾ ਵੈਕਸੀਨ ਨੂੰ ਮਨਜੂਰੀ ਦੇਣ ਵਾਲਾ ਪਹਿਲਾ ਦੇਸ਼ ਬਣਨ ਜਾ ਰਿਹਾ ਹੈ। ਰੂਸ ਦੇ ਉਪ ਸਿਹਤ ਮੰਤਰੀ ਓਲੇਗ ਗ੍ਰਿਡਨੇਵ ਨੇ ਕਿਹਾ ਦੇਸ਼ 12 ਅਗਸਤ ਨੂੰ ਕੋਰੋਨਾ ਵਾਇਰਸ ਖਿਲਾਫ ਬਣਾਈ ਪਹਿਲੀ ਵੈਕਸੀਨ ਰਜਿਸਟਰ ਕਰੇਗਾ।
ਇਹ ਵੈਕਸੀਨ ਮਾਸਕੋ ਸਥਿਤ ਗਮਲੇਆ ਇੰਸਟੀਟਿਊਟ ਅਤੇ ਰੂਸੀ ਰੱਖਿਆ ਮੰਤਰਾਲੇ ਨੇ ਸਯੁਕਤ ਰੂਪ ਨਾਲ ਮਿਲ ਕੇ ਬਣਾਈ ਹੈ। ਖ਼ਾਸ ਗੱਲ ਇਹ ਹੈ ਕਿ ਵੈਕਸੀਨ ਦੇ ਤੀਜੇ ਗੇੜ ਦਾ ਕਲੀਨੀਕਲ ਟ੍ਰਾਇਲ ਅਜੇ ਜਾਰੀ ਹੈ।
ਰੂਸ ਸਰਕਾਰ ਦਾ ਦਾਅਵਾ ਹੈ ਕਿ Gam-Covid-Vac Lyo ਨਾਂਅ ਦੀ ਇਹ ਵੈਕਸੀਨ 12 ਅਗਸਤ ਨੂੰ ਰਜਿਸਟਰ ਹੋ ਜਾਵੇਗੀ। ਸਤੰਬਰ ‘ਚ ਇਸ ਦੀ ਮਾਸ-ਪ੍ਰੋਡਕਸ਼ਨ ਸ਼ੁਰੂ ਹੋ ਜਾਵੇਗੀ। ਅਤਕੂਬਰ ‘ਚ ਦੇਸ਼ ਭਰ ‘ਚ ਟੀਕਾਕਰਨ ਸ਼ੁਰੂ ਕਰ ਦਿੱਤਾ ਜਾਵੇਗਾ।