ਰੂਸ ਵਿਚ ਇਕ ਜਹਾਜ਼ ਨਾਲ ਹਵਾਈ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਟੁੱਟਣ ਕਾਰਨ ਕਿਤੇ ਕ੍ਰੈਸ਼ ਹੋ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਜਹਾਜ਼ ਵਿਚ 28 ਲੋਕ ਸਵਾਰ ਹਨ। ਇਸ ਤੋਂ ਪਹਿਲਾਂ 19 ਜੂਨ ਨੂੰ ਰੂਸ ਦੇ ਦੱਖਣੀ ਸਾਈਬੇਰੀਆ ਵਿਚ ਕਿਮੇਰੋਵੋ ਵਿਚ ਇਕ ਜਹਾਜ਼ ਕ੍ਰੈਸ਼ ਹੋ ਗਿਆ ਸੀ। ਰੂਸੀ ਨਿਊਜ਼ ਏਜੰਸੀ ਤਾਸ ਦੇ ਅਨੁਸਾਰ, ਇਸ ਹਾਦਸੇ ਵਿਚ ਘੱਟੋ ਘੱਟ ਸੱਤ ਲੋਕ ਮਾਰੇ ਗਏ ਅਤੇ ਚਾਰ ਹੋਰ ਜ਼ਖਮੀ ਹੋ ਗਏ। ਕ੍ਰੈਸ਼ ਹੋਇਆ ਜਹਾਜ਼ ਦੋ ਇੰਜਣ ਵਾਲਾ L410 ਸੀ।
ਸਥਾਨਕ ਰਿਪੋਰਟਾਂ ਦੇ ਅਨੁਸਾਰ, ਇਸ ਜਹਾਜ਼ ਦੇ ਇੰਜਣ ਵਿਚ ਆਈ ਖ਼ਰਾਬੀ ਕਾਰਨ ਇਹ ਕ੍ਰੈਸ਼ ਹੋ ਗਿਆ ਸੀ। ਇਸ ਤੋਂ ਪਹਿਲਾਂ 6 ਮਈ ਨੂੰ, 41 ਏਅਰੋਫਲੋਤ ਦੇ ਇਕ ਜਹਾਜ਼ ਵਿਚ ਲੈਂਡਿੰਗ ਦੌਰਾਨ ਲੱਗੀ ਭਿਆਨਕ ਅੱਗ ਕਾਰਨ 41 ਯਾਤਰੀਆਂ ਦੀ ਦਰਦਨਾਕ ਮੌਤ ਗਈ ਸੀ, ਜਦਕਿ ਚਾਰ ਕ੍ਰੂ ਮੈਂਬਰਾਂ ਸਮੇਤ 37 ਲੋਕਾਂ ਨੂੰ ਬਚਾ ਲਿਆ ਗਿਆ ਸੀ। ਮਰਨ ਵਾਲਿਆਂ ਵਿਚ ਦੋ ਬੱਚੇ ਵੀ ਸ਼ਾਮਲ ਸਨ। ਉਸ ਸਮੇਂ ਜਹਾਜ਼ ਵਿਚ 73 ਯਾਤਰੀ ਸਵਾਰ ਸਨ। ਰਾਇਟਰਜ਼ ਦੇ ਅਨੁਸਾਰ, ਜਹਾਜ਼ ਨੂੰ ਟੇਕਆਫ ਦੇ ਤੁਰੰਤ ਬਾਅਦ ਅੱਗ ਲੱਗ ਗਈ, ਜਿਸਦੇ ਬਾਅਦ ਇਸਨੂੰ ਇਕ ਐਮਰਜੈਂਸੀ ਲੈਂਡ ਕਰਵਾਇਆ ਗਿਆ ਸੀ।
ਹਾਦਸੇ ਤੋਂ ਬਚੇ ਲੋਕਾਂ ਨੇ ਦੱਸਿਆ ਕਿ ਬਿਜਲੀ ਡਿੱਗਣ ਕਾਰਨ ਜਹਾਜ਼ ਨੂੰ ਅੱਗ ਲੱਗ ਗਈ ਸੀ। ਹਾਦਸੇ ਦੀ ਮੁੱਢਲੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਜਹਾਜ਼ ਅੱਗ ਲੱਗਣ ਤੋਂ ਬਾਅਦ ਲੈਂਡ ਕੀਤਾ ਗਿਆ ਸੀ, ਜਦਕਿ ਇੰਟਰਫੈਕਸ ਨਿਊਜ਼ ਏਜੰਸੀ ਨੇ ਕਿਹਾ ਕਿ ਜਹਾਜ਼ ਦੀ ਹਾਈ ਲੈਂਡਿੰਗ ਤੋਂ ਬਾਅਦ ਇਸਤੋਂ ਅੱਗ ਲੱਗੀ ਸੀ।