ਚੰਡੀਗੜ੍ਹ: ਪੰਜਾਬ ‘ਚ ਲੰਬੇ ਸਮੇਂ ਤੋਂ ਬੰਦ ਮਾਲ ਗੱਡੀਆਂ ਜਲਦ ਹੀ ਸ਼ੁਰੂ ਹੋ ਸਕਦੀਆਂ ਹਨ। ਦਰਅਸਲ ਰੇਲਵੇ ਬੋਰਡ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਰੇਲਵੇ ਟਰੇਨਾਂ ਚਲਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਰੇਲ ਲਾਈਨਾਂ ‘ਤੇ 32 ਬਲੋਕੇਡ ਸੀ, ਉਨ੍ਹਾਂ ‘ਚੋ ਕਾਫੀ ਹਟ ਗਏ ਸੀ। ਕੱਲ੍ਹ ਤੱਕ 14 ਹੋਰ ਬਲੋਕੇਡ ਵੀ ਹਟ ਜਾਣਗੇ। ਇਹ ਇੱਕ ਬਹੁਤ ਚੰਗਾ ਸੰਕੇਤ ਹੈ।
ਡੀਜੀ ਆਰਪੀਐਫ ਅਤੇ ਡੀਜੀ ਪੁਲਿਸ ਲਗਾਤਾਰ ਇਕ ਦੂਜੇ ਨਾਲ ਸੰਪਰਕ ‘ਚ ਹਨ। ਰੇਲਵੇ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਨੂੰ ਡੀਜੀ ਆਰਪੀਐਫ ਨੇ ਡੀਜੀ ਪੁਲਿਸ ਨਾਲ ਗਲ ਕਰਕੇ ਦੱਸਿਆ ਹੈ ਕਿ ਕੱਲ੍ਹ ਤੱਕ ਬਾਕੀ ਬਲੋਕੇਡ ਵੀ ਹਟ ਜਾਣਗੇ। ਜਿਵੇਂ ਹੀ ਬਲੋਕੇਡ ਖਤਮ ਹੁੰਦਾ ਹੈ ਉਹ ਤੁਰੰਤ ਮੈਨਟੇਨੇਸ ਟਰੇਨ ਚਲਾ ਕੇ ਚੈਕ ਕਰਨਗੇ।
ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਪੰਜਾਬ ‘ਚ ਪੈਸੇਂਜਰ ਟਰੇਨ ਵੀ ਚਲਾ ਸਕੀਏ।ਤਿਉਹਾਰਾਂ ਦੇ ਸੀਜ਼ਨ ‘ਚ ਪੰਜਾਬ ਤੋਂ ਲੋਕ ਯਾਤਰਾ ਕਰਨਾ ਚਾਹੁੰਦੇ ਹਨ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ‘ਚ ਪੈਸੇਂਜਰ ਟਰੇਨ ਅਤੇ ਗੁਡਸ ਟਰੇਨ ਵੀ ਚਲ ਸਕੇ। ਸੂਬਾ ਸਰਕਾਰ ਨੇ ਉਨ੍ਹਾਂ ਨੂੰ ਪੈਸੇਂਜਰ ਟਰੇਨਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਕੱਲ੍ਹ ਸਵੇਰ ਤਕ ਸਾਰੇ ਬਲੋਕੇਡ ਹਟ ਜਾਣਗੇ ਇਸ ਦਾ ਭਰੋਸਾ ਦਿੱਤਾ ਹੈ।