ਫਿਲਮ-ਸੰਸਾਰ/Filmyਰੈਂਪ ‘ਤੇ ਉੱਤਰੀ ਸੈਫ ਅਲੀ ਖ਼ਾਨ ਦੀ ਧੀ ਨੂੰ ਦੇਖ ਇਹ ਸਿਤਾਰੇ ਵੀ ਰਹਿ ਗਏ ਹੱਕੇ ਬੱਕੇ July 27, 20191144 ਕੇਦਾਰਨਾਥ ਫ਼ਿਲਮ ਨਾਲ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰਨ ਵਾਲੀ ਸਾਰਾ ਅਲੀ ਖ਼ਾਨ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ। ਇਸੇ ਦੌਰਾਨ ਸਾਰਾ ਨੇ ਇੰਡੀਅਨ ਕਾਊਂਟਰ ਫੈਸ਼ਨ ਵੀਕ ‘ਚ ਰੈਂਪ ਵਾਕ ਕੀਤੀ। ਸਾਰਾ ਨੇ ਫੈਸ਼ਨ ਡਿਜ਼ਾਇਨਰ ਫਾਲਗੁਨੀ ਸੇਨ ਪੀਕੌਕ ਲਈ ਸ਼ੋਅ-ਸਟੌਪਰ ਬਣੀ। ਇਸ ਦੌਰਾਨ ਉਸ ਨੇ ਸਿਲਵਰ ਲਹਿੰਗੇ ‘ਚ ਰੈਂਪ ‘ਤੇ ਉਤਰੀ।ਰੈਂਪ ‘ਤੇ ਸਾਰਾ ਦਾ ਆਤਮਵਿਸ਼ਵਾਸ ਦੇਖਣ ਵਾਲਾ ਸੀ। ਇਹ ਫੈਸ਼ਨ ਸ਼ੋਅ ਦਿੱਲੀ ‘ਚ ਹੋ ਰਿਹਾ ਹੈ।ਸਾਰਾ ਨੂੰ ਇਸ ਅੰਦਾਜ਼ ‘ਚ ਦੇਖ ਕੇ ਉਸ ਦੇ ਭਰਾ ਇਬ੍ਰਾਹਿਮ ਅਲੀ ਖ਼ਾਨ ਅਤੇ ਐਕਟਰ ਕਾਰਤਿਕ ਆਰਿਅਨ ਦਾ ਰਿਐਕਸ਼ਨ ਦੇਖਣ ਵਾਲਾ ਸੀ। ਸਾਰਾ ਅਤੇ ਕਾਰਤਿਕ ਜਲਦੀ ਹੀ ਇੱਕ ਰੁਮਾਂਟਿਕ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ। ਖ਼ਬਰਾਂ ਤਾਂ ਇਹ ਵੀ ਹਨ ਕਿ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।