19.08 F
New York, US
December 22, 2024
PreetNama
ਖਾਸ-ਖਬਰਾਂ/Important News

ਰੈਨਸਮਵੇਅਰ ਹਮਲੇ ਨਾਲ 1500 ਕੰਪਨੀਆਂ ਦਾ ਕਾਰੋਬਾਰ ਠੱਪ, ਕਰੀਬ 10 ਲੱਖ ਕੰਪਿਊਟਰ ਪ੍ਰਭਾਵਿਤ ਹੋਏ

ਅਜੇ ਤਕ ਦੇ ਸਭ ਤੋਂ ਵੱਡੇ ਰੈਨਸਮਵੇਅਰ ਹਮਲੇ ਦਾ ਸੰਕਟ ਸੋਮਵਾਰ ਨੂੰ ਵੀ ਜਾਰੀ ਰਿਹਾ ਹੈ। ਅਮਰੀਕਾ ਤਕਨੀਤੀ ਸੂਚਨਾ ਕੰਪਨੀ ਕਸੇਆ ਨੇ ਰੈਨਸਮਵੇਅਰ ਦੇ ਸਾਈਬਰ ਹਮਲੇ ਦੇ ਸਬੰਧ ’ਚ ਕਿਹਾ ਕਿ ਸਮੁੱਚੇ ਵਿਸ਼ਵ ’ਚ ਇਸ ਨਾਲ ਕਰੀਬ 800 ਤੋਂ 1500 ਕੰਪਨੀਆਂ ਦਾ ਕਾਰੋਬਾਰ ਠੱਪ ਹੋ ਗਿਆ ਹੈ।

ਕਰੀਬ 10 ਲੱਖ ਕੰਪਿਊਟਰ ਪ੍ਰਭਾਵਿਤ ਹੋਏ ਹਨ। ਫਲੋਰੀਡਾ ਦੀ ਇਸ ਕੰਪਨੀ ਨੇ ਸੀਈਓ ਫ੍ਰੇਡ ਵਕੋਲਾ ਨੇ ਮੰਗਲਵਾਰ ਨੂੰ ਕਿਹਾ ਕਿ ਸ਼ੁੱਕਰਵਾਰ ਨੂੰ ਹੋਏ ਸਾਈਬਰ ਹਮਲੇ ਦਾ ਕਿੰਨਾ ਅਸਰ ਹੋਇਆ ਇਸ ਦਾ ਮੁਲਾਂਕਣ ਕਰਨਾ ਮੁਸ਼ਕਲ ਹੈ। ਕਸੇਆ ਕੰਪਨੀ ਆਈਟੀ ਦੀ ਆਊਟਸੋਰਸਿੰਗ ਦੁਕਾਨਾਂ ਨੂੰ ਸਾਫਟਵੇਅਰ ਟੂਲ ਮੁਹੱਈਆ ਕਰਾਉਂਦੀ ਹੈ।
ਇਸ ਦਾ ਬੈਕਆਫਿਸ ਹੀ ਕੰਪਨੀ ਦੇ ਛੋਟੇ-ਮੋਟੇ ਮਸਲੇ ਹੱਲ ਕਰਦਾ ਹੈ। ਨਾਲ ਹੀ ਇਨ੍ਹਾਂ ਦਾ ਆਪਣਾ ਟੇਕ ਡਿਪਾਰਟਮੈਂਟ ਹੈ। ਵਕੋਲਾ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਉਹ ਕੀ ਕਾਰਵਾਈ ਕਰਨ ਜਾ ਰਹੇ ਹਨ। ਸੱਤ ਕਰੋੜ ਡਾਲਰ ਦੀ ਫਿਰੋਤੀ ਮੰਗਾਉਣ ਵਾਲੇ ਇਸ ਰੈਨਸਮਵੇਅਰ ਦੇ ਹੈਕਰ ਰੂਸੀ ਸਮੂਹ ਰੇਵਿਲ ਦੇ ਮੰਨੇ ਜਾਂਦੇ ਹਨ। ਐੱਫਬੀਆਈ ਦੀ ਜਾਰੀ ਜਾਂਚ ਦੇ ਬਾਵਜੂਦ ਰੂਸੀ ਸਰਕਾਰ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਹੈ। ਅਪਰਾਧੀਆਂ ਨੇ ਇਕ ਇਸ ਤਰ੍ਹਾਂ ਦਾ ਉਪਕਰਣ ਦਾ ਇਸਤੇਮਾਲ ਕੀਤਾ ਹੈ ਜੋ ਮਾਲਵੇਅਰ ਦੇ ਜ਼ਰੀਏ ਕੰਪਿਊਟਰ ਦੀਆਂ ਫਾਈਲਾਂ ਨੂੰ ਹੈਕ ਕਰਕੇ ਮੋਟੀ ਰਕਮ ਇਕੱਠੀ ਕਰਦੇ ਹਨ।

Related posts

ਈਰਾਨ ਦੇ ਰਾਸ਼ਟਰਪਤੀ ਰਾਇਸੀ ਅਮਰੀਕਾ ਦੌਰੇ ‘ਤੇ, ਕਿਹਾ- ਬਾਇਡਨ ਨੂੰ ਮਿਲਣ ਦੀ ਨਹੀਂ ਸੀ ਯੋਜਨਾ, UNGA ‘ਚ ਹੈ ਉਸ ਦਾ ਸੰਬੋਧਨ

On Punjab

ਸਮੱਗਲਰਾਂ ਤੋਂ ਛੁਡਾਈਆਂ ਕਲਾਕ੍ਰਿਤਾਂ ਅਫਗਾਨਿਸਤਾਨ ਭੇਜੀਆਂ ਜਾਣਗੀਆਂ

On Punjab

ਗਾਜ਼ਾ ਸਿਟੀ ‘ਤੇ ਫਿਰ ਗੱਜੇ ਇਜ਼ਰਾਇਲੀ ਜੰਗੀ ਜਹਾਜ਼, ਟਨਲ ਤੇ ਹਮਾਸ ਦੇ ਟਿਕਾਣਿਆਂ ‘ਤੇ ਜ਼ਬਰਦਸਤ ਬੰਬਾਰੀ

On Punjab