PreetNama
ਖਾਸ-ਖਬਰਾਂ/Important News

ਰੈਪਰ ਕਾਨੇ ਵੈਸਟ ਨੇ ਕੀਤਾ ਵੱਡਾ ਐਲਾਨ, ਡੋਨਾਲਡ ਟਰੰਪ ‘ਤੇ ਜੋਅ ਬਿਡੇਨ ਨੂੰ ਦੇਣਗੇ ਟੱਕਰ

ਵਾਸ਼ਿੰਗਟਨ: ਅਫਰੀਕੀ ਅਮਰੀਕਨ ਰੈਪਰ ਕਾਨੇ ਵੈਸਟ (Kanye West) ਨੇ ਅੱਤਵਾਰ ਨੂੰ ਐਲਾਨ ਕੀਤਾ ਹੈ ਕਿ ਉਹ 2020 ਦੀ ਰਾਸ਼ਟਰਪਤੀ ਚੋਣ ਲਈ ਡੋਨਾਲਡ ਟਰੰਪ (Donald Trump) ਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਿਡੇਨ (Joe Biden) ਨੂੰ ਟਕੱਰ ਦੇਣਗੇ। ਹਾਲਾਂਕਿ ਇਹ ਸਪੱਸ਼ਟ ਨਹੀਂ ਕਿ ਉਨ੍ਹਾਂ ਕੋਈ ਅਧਿਕਾਰਤ ਕਾਗਜ਼ਾਤ ਦਾਇਰ ਕੀਤੇ ਹਨ ਜਾਂ ਨਹੀਂ।

ਤੁਹਾਨੂੰ ਦਸ ਦੇਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਨਵੰਬਰ ‘ਚ ਚੋਣ ਹੋਣ ਜਾ ਰਹੀ ਹੈ। ਇਸ ਚੋਣ ਲਈ ਰਿਪਬਲੀਕਨ ਪਾਰਟੀ ਦੇ ਡੋਨਾਲਡ ਟਰੰਪ ਤੇ ਡੈਮੋਕਰੇਟਿਕ ਪਾਰਟੀ ਦੇ ਜੋਅ ਬਿਡੇਨ ਵਿਚਾਲੇ ਮੁਕਾਬਲਾ ਹੈ। ਕਾਨੇ ਵੈਸਟ ਨੇ ਇਹ ਐਲਾਨ ਆਪਣੇ ਟਵਿੱਟਰ ਹੈਂਡਲ ਤੇ ਇੱਕ ਟਵੀਟ ਰਾਹੀਂ ਕੀਤਾ ਹੈ। ਕਾਨੇ ਵੈਸਟ ਦੇ ਇਸ ਟਵਿਟ ਤੋਂ ਬਾਅਦ ਪੂਰੇ ਸੋਸ਼ਲ ਮੀਡੀਆ ਤੇ ਹਲਚੱਲ ਮੱਚ ਗਈ ਹੈ।

Related posts

ਦੁਨੀਆਭਰ ‘ਚ ਕੋਰੋਨਾ ਕਾਲ ‘ਚ 15 ਲੱਖ ਬੱਚੇ ਹੋਏ ਅਨਾਥ, ਭਾਰਤ ਤੋਂ ਵੀ ਸਾਹਮਣੇ ਆਇਆ ਹੈਰਾਨ ਕਰਨ ਵਾਲਾ ਅੰਕਡ਼ਾ

On Punjab

ਦੁਨੀਆ ਦੀ ਸਭ ਤੋਂ ਛੋਟੀ ਉਡਾਣ! ਜਹਾਜ਼ ਟੇਕਆਫ ਹੁੰਦੇ ਹੀ ਹੋ ਜਾਂਦਾ ਲੈਂਡ, ਟਿਕਟ ਲਈ ਸਰਕਾਰ ਨੂੰ ਦੇਣੀ ਪੈਂਦੀ ਸਬਸਿਡੀ

On Punjab

ਪੰਜਾਬ ਪੁਲਿਸ ਸਵੈਟ ਟੀਮ ਦੇ ਸਿਪਾਹੀ ਨੇ ਲੇਡੀ ਕਾਂਸਟੇਬਲ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਫਿਰ ਕੀਤੀ ਖੁਦਕੁਸ਼ੀ

On Punjab