ਹੁਣੇ ਜਿਹੇ ‘ਅੱਪੂ’, ‘ਵੀਰਾ ਕੱਨਡਿਗਾ’ ਵਰਗੀਆਂ ਫ਼ਿਲਮਾਂ ਲਈ ਪਛਾਣੇ ਜਾਣ ਵਾਲੇ ਕੰਨੜ ਸਿਨੇਮਾ ਦੇ ਸਟਾਰ ਪੁਨੀਤ ਰਾਜਕੁਮਾਰ ਦਾ ਸ਼ੁਕਰਵਾਰ ਨੂੰ ਹਾਰਟ ਅਟੈਕ ਨਾਲ ਦੇਹਾਂਤ ਹੋ ਗਿਆ। ਇਸ ਤੋਂ ਪਹਿਲੇ ਟੈਲੀਵਿਜ਼ਨ ਦੇ ਸੁਪਰਸਟਾਰ ਸਿਧਾਰਥ ਸ਼ੁਕਲਾ ਦਾ ਵੀ ਦੇਹਾਂਤ ਹਾਰਟ ਅਟੈਕ ਦੀ ਵਜ੍ਹਾ ਨਾਲ ਹੀ ਹੋਇਆ ਸੀ। ਇਨ੍ਹਾਂ ਦੋਵਾਂ ਹੀ ਸਟਾਰ ਦੀ ਮੌਤ ਵਿਚ ਇਕ ਗੱਲ ਕਾਮਨ ਸੀ ਕਿ ਉਹ ਫਿਟਨੈੱਸ ਦੇ ਮੁਰੀਦ ਸਨ ਤੇ ਰੈਗੂਲਰ ਜਿਮ ਵਰਕ ਆਊਟ ਕਰਦੇ ਸਨ। ਇਨ੍ਹਾਂ ਮੌਤਾਂ ਤੋਂ ਬਾਅਦ ਸਵਾਲ ਉੱਠ ਰਿਹਾ ਹੈ ਕਿ ਕੀ ਜਿਮ ਵਰਕਆਊਟ ਕਰਨ ਨਾਲ ਹਾਰਟ ਪ੍ਰਾਬਲਮਸ ਦਾ ਖ਼ਤਰਾ ਵਧਦਾ ਹੈ?
ਏਸ਼ੀਆ ਹਾਰਟ ਇੰਸਟੀਚਿਊਟ ਦੇ ਵਾਈਸ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਡਾ. ਰਮਾਕਾਂਤਾ ਪਾਂਡਾ ਨੇ ਕਿਹਾ, “20-25 ਸਾਲ ਪਹਿਲਾਂ, ਅਸੀਂ 30 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਲੋਕਾਂ ਵਿੱਚ 6 ਮਹੀਨਿਆਂ ਵਿੱਚ ਇੱਕ ਵਾਰ ਦਿਲ ਦੇ ਦੌਰੇ ਦਾ ਮਾਮਲਾ ਸਾਹਮਣੇ ਆਉਂਦੇ ਸੀ, ਪਰ ਹੁਣ ਹਰ ਹਫ਼ਤੇ ਅਜਿਹਾ ਇੱਕ ਮਾਮਲਾ ਸਾਹਮਣੇ ਆਉਂਦਾ ਹੈ।”
ਇੱਕ ਪਦਮ ਭੂਸ਼ਣ ਅਵਾਰਡੀ ਅਤੇ ਭਾਰਤ ਦੇ ਸਭ ਤੋਂ ਵਧੀਆ ਹਾਰਟ ਸਰਜਨਾਂ ਵਿੱਚੋਂ ਇੱਕ, ਡਾ. ਪਾਂਡਾ ਨੇ ਜ਼ੋਰ ਦੇ ਕੇ ਕਿਹਾ ਕਿ ਕਸਰਤ ਕਰਨ ਦੇ ਚੰਗੇ ਅਤੇ ਬੁਰੇ ਪ੍ਰਭਾਵ ਹੁੰਦੇ ਹਨ ਅਤੇ ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕੋਈ ਇਸਨੂੰ ਕਿਵੇਂ ਕਰਦਾ ਹੈ।
ਸਰੀਰਕ ਕਸਰਤ ਦੌਰਾਨ ਧਿਆਨ ਵਿੱਚ ਰੱਖਣ ਵਾਲੀਆਂ ਗੱਲਾਂ
ਡਾ: ਰਮਾਕਾਂਤਾ ਪਾਂਡਾ ਨੇ ਸਹੀ ਢੰਗ ਨਾਲ ਵਰਕ ਆਊਟ ਕਰਨ ਦੇ ਤਰੀਕੇ ਦੱਸੇ। ਮੋਹਰੀ ਹਾਰਟ ਸਰਜਨ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਸਰੀਰ ਨੂੰ ਮੱਧਮ ਪੱਧਰ ਦੀ ਕਸਰਤ ਦੀ ਲੋੜ ਹੈ। ਹੇਠਲੇ ਪੱਧਰ ਜਾਂ ਉੱਚ ਪੱਧਰ ਦੀ ਸਰੀਰਕ ਗਤੀਵਿਧੀ ਮਾੜੇ ਪ੍ਰਭਾਵਾਂ ਦਾ ਕਾਰਨ ਬਣ ਸਕਦੀ ਹੈ, ਜਿਨ੍ਹਾਂ ਵਿੱਚੋਂ ਦਿਲ ਦੀਆਂ ਬਿਮਾਰੀਆਂ ਸੂਚੀ ਵਿੱਚ ਸਿਖਰ ‘ਤੇ ਹਨ। ਇੱਥੇ ਸਹੀ ਕਸਰਤ ਮੱਧਮ ਕਰਨੀ ਹੈ।
5-10 ਮਿੰਟਾਂ ਲਈ ਵਾਰਮ-ਅੱਪ ਕਰੋ
ਕਸਰਤ ਦੇ 20-30 ਮਿੰਟ
ਸਰੀਰ ਨੂੰ ਠੰਡਾ ਕਰਨ ਲਈ 5-10 ਮਿੰਟ
ਡਾ: ਪਾਂਡਾ ਨੇ ਸੁਝਾਅ ਦਿੱਤਾ, “ਲੋਕਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਰੀਰ ਕਿਵੇਂ ਕੰਮ ਕਰ ਰਿਹਾ ਹੈ। ਜੇਕਰ ਛਾਤੀ ਦੇ ਖੱਬੇ ਪਾਸੇ ਦਰਦ ਦਾ ਅਨੁਭਵ ਹੁੰਦਾ ਹੈ ਅਤੇ ਜੋੜਾਂ ਵਿੱਚ ਦਰਦ ਹੁੰਦਾ ਹੈ ਤਾਂ ਕਿਸੇ ਨੂੰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ। ਖਾਸ ਕਰ ਕੇ ਜਦੋਂ ਕੋਈ ਇਤਿਹਾਸ ਹੋਵੇ। ਜੇਕਰ ਐਸਾ ਹੈ ਤਾਂ ਤੁਹਾਨੂੰ ਤੁਰੰਤ ਡਾਕਟਰ ਨੂੰ ਮਿਲਣਾ ਚਾਹੀਦਾ ਹੈ।”