ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਜਦੋਂ ਤੋਂ ਸਿੱਖਿਆ ਮਹਿਕਮੇਂ ਦੀ ਵਾਂਗ ਡੋਰ ਸੰਭਾਲੀ ਹੈ ਉਦੋਂ ਤੋਂ ਹੀ ਰੋਜਾਨਾਂ ਅਧਿਆਪਕਾਂ ਅਤੇ ਬੱਚਿਆਂ ਦੇ ਸਿੱਖਣ ਪੱਧਰ ਨੂੰ ਲੈ ਕੇ ਕੋਈ ਨਾ ਕੋਈ ਨਵੀਂ ਤਕਨੀਕ ,ਵਿਧੀ ਦਾ ਪ੍ਰਯੋਗ ਹੋ ਰਿਹਾ ਹੈ।ਇਸ ਸਮੇਂ ਸੂਬੇ ਭਰ ਵਿੱਚ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ ਚੱਲ ਰਿਹਾ ਹੈ ,ਇਸ ਪ੍ਰਾਜੈਕਟ ਤਹਿਤ ਰੋਜਾਨਾ ਹਰੇਕ ਜਿਲ੍ਹੇ ਨੂੰ ਰੋਜਾਨਾ ਕੁਇਜ ਭੇਜਿਆ ਜਾ ਰਿਹਾ ਹੈ ।ਜਿਸ ਵਿੱਚ 10 ਪ੍ਰਸ਼ਨ ਹੁੰਦੇ ਹਨ ।ਹਰੇਕ ਪ੍ਰਸ਼ਨ ਦਾ ਇੱਕ ਨੰਬਰ ਹੁੰਦਾ ਹੈ ।ਇਸ ਕਇਜ ਨੂੰ ਅਧਿਆਪਕ ਆਨ ਲਾਈਨ ਹੱਲ ਕਰਕੇ ਭੇਜਦੇ ਹਨ।ਟੈਸਟ ਤੋਂ ਬਾਅਦ ਨਾਲ ਹੀ ਸਕੋਰ ਦੱਸੇ ਜਾਂਦੇ ਹਨ ਕਿ ਕਿੰਨੇ ਸਕੋਰ ਪ੍ਰਾਪਤ ਕੀਤੇ ।ਦਿੱਤੇ ਗਏ ਗਲਤ ਜਵਾਬ ਦਾ ਸਹੀ ਉੱਤਰ ਵੀ ਦੱਸਿਆ ਜਾਂਦਾ ਹੈ ।ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਹਰਬੰਸ ਲਾਲ ਨੇ ਦੱਸਿਆ ਕਿ ਇਸ ਕੁਇਜ ਮੁਕਾਬਲੇ ਨਾਲ ਅਧਿਆਪਕਾਂ ਅਤੇ ਬੱਚਿਆਂ ਦੀ ਜਾਣਕਾਰੀ ਵਿੱਚ ਬਹੁਤ ਵਾਧਾ ਹੋ ਰਿਹਾ ਹੈ।ਅਧਿਅਪਕਾਂ ਨੂੰ ਪੰਜਾਬੀ ,ਗਣਿਤ ,ਸਾਇੰਸ ,ਵਾਤਾਵਰਣ,ਅੰਗਰੇਜੀ ,ਹਿੰਦੀ,ਆਮ ਜਾਣਕਾਰੀ ਆਦਿ ਬਾਰੇ ਪ੍ਰਸ਼ਨ ਪੁੱਛੇ ਜਾਂਦੇ ਹਨ ।ਇਸ ਨਾਲ ਪੜ੍ਹਾਈ ਵਿੱਚ ਵੀ ਰੌਚਿਕਤਾ ਆਈ ਹੈ ।ਅਧਿਆਪਕ ਇਸ ਕਇਜ ਮੁਕਾਬਲੇ ਨੂੰ ਹੱਲ ਕਰਨ ਤੋਂ ਬਾਅਦ ਬੱਚਿਆਂ ਨਾਲ ਸਾਝਾਂ ਕਰਦੇ ਹਨ।ਜਿਸ ਨਾਲ ਬੱਚਿਆਂ ਨੂੰ ਭਰਪੂਰ ਜਾਣਕਾਰੀ ਮਿਲਦੀ ਹੈ ।