PreetNama
ਖਬਰਾਂ/News

ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਵੱਲੋਂ ਮੁਫਤ ਕੈਂਸਰ ਜਾਂਚ ਕੈਂਪ 11 ਜਨਵਰੀ ਨੂੰ

ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ, ਮਯੰਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਰੋਟਰੀ ਫਾਊਂਡੇਸ਼ਨ ਦੀ ਗਲੋਬਲ ਗਰਾਂਟ ਦੀ ਮਦਦ ਨਾਲ ਬਣਾਈ ਗੁਣਵਤੀ ਬਾਂਸਲ ਮੈਮੋਰੀਅਲ ਰੋਟਰੀ ਕੈਂਸਰ ਜਾਂਚ ਵੈਨ ਰਾਹੀਂ ਡਿਸਟ੍ਰਿਕ ਗਵਰਨਰ (2020-21) ਵਿਜੇ ਅਰੋੜਾ, ਪ੍ਰਧਾਨ ਬਲਦੇਵ ਸਲੂਜਾ, ਸੀਨੀਅਰ ਰੋਟੇਰੀਅਨ ਅਸ਼ੋਕ ਬਹਿਲ, ਸਕੱਤਰ ਕਮਲ ਸ਼ਰਮਾ, ਦੀਪਕ ਸ਼ਰਮਾ ਮਯੰਕ ਫਾਊਂਡੇਸ਼ਨ ਦੀ ਅਗਵਾਈ ਵਿੱਚ 11ਜਨਵਰੀ ਨੂੰ ਸ਼ੀਤਲਾ ਮਾਤਾ ਮੰਦਰ ਫਿਰੋਜ਼ਪੁਰ ਛਾਉਣੀ ਵਿਚ ਮੁਫਤ ਕੈਂਸਰ ਜਾਂਚ ਕੈਂਪ ਆਯੋਜਿਤ ਕਰਨ ਜਾ ਰਹੀ ਹੈ । ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਕੋਆਰਡੀਨੇਟਰ ਸ਼ਿਵਮ ਬਜਾਜ ਅਤੇ ਵਿਪੁਲ ਨਾਰੰਗ ਨੇ ਦੱਸਿਆ ਕਿ ਇਸ ਕੈਂਪ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਮਾਹਿਰ ਡਾਕਟਰਾਂ ਦੀ ਟੀਮ ਦੁਆਰਾ ਵੱਖ ਵੱਖ ਤਰ੍ਹਾਂ ਦੇ ਕੈਂਸਰ ਜਿਵੇਂ ਕਿ ਮੁੱਖ ਰੂਪ ਵਿੱਚ ਔਰਤਾਂ ਦੀ ਛਾਤੀ ਦੇ ਕੈਂਸਰ ਦੀ ਜਾਂਚ, ਗਦੂਦਾਂ ਦੇ ਕੈਂਸਰ ਦੀ ਜਾਂਚ, ਔਰਤਾਂ ਦੀ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਜਾਂਚ ਵੈਨ ਰਾਹੀਂ ਮੁਫਤ ਕੀਤੀ ਜਾਵੇਗੀ ਅਤੇ ਰਿਪੋਰਟਾਂ ਉਸੇ ਦਿਨ ਦੇ ਦਿੱਤੀਆਂ ਜਾਣਗੀਆਂ । ਇਸ ਮੌਕੇ ਰੋਟਰੀਅਨ ਡਾ ਅਨਿਲ ਚੋਪੜਾ, ਰੋਟਰੀਅਨ ਡਾ ਲਲਿਤ ਕੋਹਲੀ, ਰੋਟਰੀਅਨ ਅਰੁਣ ਖੇਤਰਪਾਲ, ਰੋਟਰੀਅਨ ਦਸ਼ਮੇਸ਼ ਸੇਠੀ, ਰੋਟਰੀਅਨ ਰਾਜੇਸ਼ ਮਲਿਕ , ਰੋਟਰੀਅਨ ਬੀ ਐਸ ਸੰਧੂ , ਰੋਟਰੀਅਨ ਅਭਿਮਨਯੂ ਦਿਓੜਾ, ਰੋਟਰੀਅਨ ਹਰਵਿੰਦਰ ਘਈ, ਰੋਟਰੀਅਨ ਵਜਿੰਦਰ ਗੁਪਤਾ, ਰੋਟਰੀਅਨ ਗੁਲਸ਼ਨ ਸਚਦੇਵਾ, ਰੋਟਰੀਅਨ ਕਪਿਲ ਟੰਡਨ, ਰੋਟਰੀਅਨ ਸੁੱਖਦੇਵ ਸ਼ਰਮਾ , ਰੋਟਰੀਅਨ ਅਸ਼ਵਨੀ ਗਰੋਵਰ ਆਦਿ ਹਾਜ਼ਰ ਸਨ ।

Related posts

ਭਾਰਤੀ ਮੂਲ ਦੀ ਅਮਰੀਕੀ ਗਾਇਕਾ ਰਵੀਨਾ ਅਰੋੜਾ ਨੇ ਬਾਲੀਵੁਡ ਦੇ ਰੰਗ ਵਿਚ ਰੰਗੀ ‘ਮਿਊਜ਼ਕ ਵੀਡੀਓ’ ਕੀਤੀ ਜਾਰੀ

On Punjab

ਅਮਰੀਕਾ-ਯੂਕੇ ਦੀ ਡਰੈਗਨ ਨੂੰ ਰੋਕਣ ਦੀ ਤਿਆਰੀ, ਆਸਟ੍ਰੇਲੀਆ ਨੂੰ ਦੇ ਰਹੇ ਹਨ ਖਤਰਨਾਕ ਹਥਿਆਰ

On Punjab

ਕੈਨੇਡਾ: ਮਾਲੇਰਕੋਟਲਾ ਦੇ 22 ਸਾਲਾ ਨੌਜਵਾਨ ਦਾ ਕਤਲ ਹਮਲੇ ਵਿੱਚ ਬਾਕਸ ਕਟਰ ਦੀ ਹੋਈ ਹਥਿਆਰ ਵਜੋਂ ਵਰਤੋਂ

On Punjab