ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ, ਮਯੰਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਰੋਟਰੀ ਫਾਊਂਡੇਸ਼ਨ ਦੀ ਗਲੋਬ ਲ ਗਰਾਂਟ ਦੀ ਮਦਦ ਨਾਲ ਬਣਾਈ ਗੁਣਵਤੀ ਬਾਂਸਲ ਮੈਮੋਰੀਅਲ ਰੋਟਰੀ ਕੈਂਸਰ ਜਾਂਚ ਵੈਨ ਰਾਹੀਂ ਡਿਸਟ੍ਰਿਕ ਗਵਰਨਰ (2020-21) ਵਿਜੇ ਅਰੋੜਾ, ਪ੍ਰਧਾਨ ਬਲਦੇਵ ਸਲੂਜਾ, ਸੀਨੀਅਰ ਰੋਟੇਰੀਅਨ ਅਸ਼ੋਕ ਬਹਿਲ, ਦੀਪਕ ਸ਼ਰਮਾ ਮਯੰਕ ਫਾਊਂਡੇਸ਼ਨ ਦੀ ਅਗਵਾਈ ਵਿੱਚ ਸ਼ੀਤਲਾ ਮਾਤਾ ਮੰਦਿਰ ਫਿਰੋਜ਼ਪੁਰ ਵਿਖੇ ਕੈਂਸਰ ਜਾਂਚ ਕੈਂਪ ਸਫਲਤਾ ਪੂਰਵਕ ਸੰਪੰਨ ਹੋਇਆ । ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਕੋਆਰਡੀਨੇਟਰ ਸ਼ਿਵਮ ਬਜਾਜ ਅਤੇ ਵਿਪੱਲ ਨਾਰੰਗ ਨੇ ਦੱਸਿਆ ਕਿ ਇਸ ਕੈਂਪ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਮਾਹਿਰ ਡਾਕਟਰ ਸ਼ਮੀਨ ਮੋਂਗਾ ਦੀ ਟੀਮ ਦੁਆਰਾ ਲਗਭਗ 82 ਵਿਅਕਤੀਆਂ ਦੇ ਵੱਖ ਵੱਖ ਤਰ੍ਹਾਂ ਦੇ ਕੈਂਸਰ ਜਿਵੇਂ ਕਿ ਮੁੱਖ ਰੂਪ ਵਿੱਚ ਔਰਤਾਂ ਦੀ ਛਾਤੀ ਦੇ ਕੈਂਸਰ ਦੀ ਜਾਂਚ, ਗਦੂਦਾਂ ਦੇ ਕੈਂਸਰ ਦੀ ਜਾਂਚ, ਔਰਤਾਂ ਦੀ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਜਾਂਚ ਵੈਨ ਰਾਹੀਂ ਮੁਫਤ ਕੀਤੀ ਗਈ ਹੈ ਅਤੇ ਮੋਕੇ ਤੇ ਹੀ ਰਿਪੋਰਟ ਦਿੱਤੀ ਗਈ । ਇਸ ਮੌਕੇ ਰੋਟਰੀਅਨ ਡਾ ਲਲਿਤ ਕੋਹਲੀ, ਰੋਟਰੀਅਨ ਦਸ਼ਮੇਸ਼ ਸੇਠੀ, ਰੋਟਰੀਅਨ ਰਾਜੇਸ਼ ਮਲਿਕ , ਰੋਟਰੀਅਨ ਸੁਨੀਲ ਸ਼ਰਮਾ, ਰੋਟਰੀਅਨ ਸੰਜੇ ਮਿੱਤਲ, ਰੋਟਰੀਅਨ ਅਨਿਲ ਸੂਦ, ਰੋਟਰੀਅਨ ਗੁਲਸ਼ਨ ਸਚਦੇਵਾ, , ਰੋਟਰੀਅਨ ਸੁੱਖਦੇਵ ਸ਼ਰਮਾ , ਮਯੰਕ ਸ਼ਰਮਾ ਫਾਊਂਡੇਸ਼ਨ ਤੋ ਦੀਪਕ ਗਰੋਵਰ,ਤਨਜੀਤ ਬੇਦੀ,ਵਿਕਾਸ ਪਾਸੀ,ਸਵੀਟਨ ਅਰੋੜਾ, ਦਾਸ ਐਡ ਬਰਾਉਨ ਸਕੂਲ ਦੇ ਰੋਟਰੀ ਇੰਟਰੇਕਟ ਕਲੱਬ ਦੇ ਵਿਦਿਆਰਥੀ ਪ੍ਰਧਾਨ ਰਿਸ਼ਬ ਐਨਟਨੀ,ਉਪ ਪ੍ਰਧਾਨ ਜਸਿਕਾ, ਖਜਾਨਚੀ ਸਵਰਲੀਨ, ਸਕੱਤਰ ਸੁਰਭੀ,ਡਾਇਰੈਕਟਰ ਸਾਚੀ ਦਿਕਸ਼ਤ ਅਤੇ ਫਰੈਂਚ ਅਧਿਆਪਕਾ ਗਰਿਮਾ, ਸਪੈਨਿਸ਼ ਅਧਿਆਪਕਾ ਮੈਡਲੀਨਾ ਫਰੇਰੀਆ ਆਦਿ ਹਾਜ਼ਰ ਸਨ।