ਪੁਰਤਗਾਲ ਅਤੇ ਜੁਵੈਂਟਸ ਦੇ ਸੁਪਰਸਟਾਰ ਸਟ੍ਰਾਈਕਰ ਕ੍ਰਿਸਟਿਆਨੋ ਰੋਨਾਲਡੋ ਨੂੰ ਐਤਵਾਰ ਨੂੰ ਗਲੋਬ ਸਾਕਰ ਪੁਰਸਕਾਰ ‘ਚ ‘ਪਲੇਅਰ ਆਫ ਦ ਸੈਂਚੁਰੀ’ ਦੇ ਪੁਰਸਕਾਰ ਨਾਲ ਨਵਾਜਿਆ ਗਿਆ। ਉਨ੍ਹਾਂ ਨੂੰ ਇਹ ਪੁਰਸਕਾਰ 2001 ਤੋਂ 2020 ਤਕ ਲੀਗ ਅਤੇ ਕੌਮਾਂਤਰੀ ਫੁੱਟਬਾਲ ‘ਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਗਿਆ। ਉਨ੍ਹਾਂ ਅਰਜਨਟੀਨਾ ਅਤੇ ਬਾਰਸੀਲੋਨਾ ਦੇ ਲਿਓਨ ਮੈਸੀ ਨੂੰ ਪਿੱਛੇ ਛੱਡ ਕੇ ਇਹ ਪੁਰਸਕਾਰ ਆਪਣੇ ਨਾਂ ਕੀਤਾ।
ਰੋਨਾਲਡੋ ਨੇ ਕਿਹਾ, ‘ਮੈਂ ਇਸ ਤੋਂ ਜ਼ਿਆਦਾ ਖ਼ੁਸ਼ ਨਹੀਂ ਹੋ ਸਕਦਾ। ਮੈਂ ਫੁੱਟਬਾਲ ‘ਚ 20 ਸਾਲ ਦੇ ਪ੍ਰਰੋਫੈਸ਼ਨਲ ਕਰੀਅਰ ਦਾ ਇਸ ਤਰ੍ਹਾਂ ਨਾਲ ਆਨੰਦ ਲਵਾਂਗਾ, ਇਹ ਨਹੀਂ ਸੋਚਿਆ ਸੀ। ਦੁਬਈ ‘ਚ ਆ ਕੇ ਮੈਨੂੰ ਬਹੁਤ ਚੰਗਾ ਲੱਗਾ। ਮੈਂ ਆਪਣੇ 21 ਲੱਖ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਮੈਨੂੰ ਵੋਟ ਦਿੱਤੀ।’
ਉਥੇ, ਬਾਇਰਨ ਮਿਊਨਿਖ ਦੇ ਰਾਬਰਟ ਲੇਵਾਨਦੋਵਸਕੀ ਨੂੰ ‘ਪਲੇਅਰ ਆਫ ਦ ਯੀਅਰ’ ਦੇ ਪੁਰਸਕਾਰ ਨਾਲ ਨਵਾਜਿਆ ਗਿਆ। ਇਸ ਤੋਂ ਇਲਾਵਾ ਮਾਨਚੈਸਟਰ ਸਿਟੀ ਦੇ ਮੈਨੇਜਰ ਪੇਪ ਗਾਰਡੀਯੋਲਾ ਨੂੰ ‘ਮੈਨੇਜਰ ਆਫ ਦ ਸੈਂਚੁਰੀ’ ਪੁਰਸਕਾਰ ਦਿੱਤਾ ਗਿਆ। ਰੋਨਾਲਡੋ ਦੇ ਏਜੰਟ ਜਾਰਜ ਮੈਂਡਿਸ ਨੂੰ ‘ਏਜੰਟ ਆਫ ਦ ਸੈਂਚੁਰੀ’ ਪੁਰਸਕਾਰ ਮਿਲਿਆ।
previous post