ਰੂਪਨਗਰ: ਰੂਪਨਗਰ ਦੇ ਘਾੜ ਇਲਾਕੇ ਦਾ ਪਿੰਡ ਮਾਜਰੀ ਜੱਟਾ ਵਿਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਹੱਤਿਆ ਕਰਨ ਦੀ ਸੂਚਨਾ ਮਿਲੀ ਹੈ। ਮਾਰਨ ਉਪਰੰਤ ਪਤੀ ਨੇ ਥਾਣਾ ਸਦਰ ਪੁਲਿਸ ਰੂਪਨਗਰ ਵਿਖੇ ਆਤਮ ਸਮਰਪਣ ਕੀਤਾ ਹੈ। ਜਾਣਕਾਰੀ ਅਨੁਸਾਰ ਭੂਪਿੰਦਰ ਸਿੰਘ ਭੂਰਾ ਨਾਮ ਦੇ ਵਿਅਕਤੀ ਨੇ ਆਪਣੀ ਪਤਨੀ ਚਰਨਜੀਤ ਕੌਰ ਦੀ ਹੱਤਿਆ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਅਜੇ ਤਕ ਕਾਰਨਾਂ ਦਾ ਪਤਾ ਨਹੀਂ ਲੱਗਾ।