43.45 F
New York, US
February 4, 2025
PreetNama
ਸਮਾਜ/Social

ਰੋਮ’ਚ ਤੂਫਾਨੀ ਮੀਂਹ ਨੇ ਮਚਾਈ ਤਬਾਹੀ, ਸੁਰੱਖਿਆ ਵਿਭਾਗ ਨੇ 40 ਸਕੂਲੀ ਬੱਚਿਆਂ ਸਮੇਤ 46 ਲੋਕਾਂ ਦੀ ਬਚਾਈ ਜਾਨ

ਬੀਤੀ ਕੱਲ੍ਹ ਰੋਮ ਸ਼ਹਿਰ ਵਿਚ ਤੂਫ਼ਾਨੀ ਮੀਂਹ ਤੇ ਤੇਜ਼ ਹਵਾਵਾਂ ਨੇ ਰੋਮ ਸ਼ਹਿਰ ਨੂੰ ਬੁਰੀ ਪ੍ਰਭਾਵਿਤ ਕੀਤਾ ।ਸ਼ਹਿਰ ਦੇ ਕਈ ਅਹਿਮ ਇਲਾਕੇ ਪਾਣੀ ਨਾਲ ਭਰ ਗਏ। ਇਹ ਤੂਫਾਨ ਕੱਲ੍ਹ ਦੁਪਹਿਰ 12:30 ਵਜੇ ਆਇਆ, ਜਿਸ ਨੇ ਸੜਕਾਂ ਨੂੰ ਪੂਰੀ ਤਰ੍ਹਾਂ ਪਾਣੀ ਨਾਲ ਭਰ ਦਿੱਤਾ। ਕਈ ਜਗ੍ਹਾ ਗੱਡੀਆਂ ਦੇ ਪਾਣੀ ਨਾਲ ਖਚਾਖਚ ਰਸਤਿਆਂ ‘ਚ ਫਸ ਜਾਣ ਦੀਆਂ ਖਬਰਾਂ ਵੀ ਮਿਲੀਆਂ ਹਨ। ਤੂਫਾਨੀ ਮੀਂਹ ਆਉਣ ਕਾਰਨ ਜਮਾਂ ਹੋਏ ਪਾਣੀ ਨਾਲ ਮਾਹੌਲ ਹੜ੍ਹ ਵਰਗਾ ਬਣ ਗਿਆ ਸੀ ਜਿਸ ਨਾਲ ਆਮ ਜਨਜੀਵਨ ਨੂੰ ਕਾਫੀ ਪ੍ਰਭਾਵਿਤ ਹੋਇਆ। ਕਈ ਥਾਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਕਾਰਜ ਦੀਆਂ ਟੀਮਾਂ ਦੀ ਮਦਦ ਲੈਣੀ ਪਈ। ਰੋਮ ਦਾ ਪੋਂਟੇ ਮਿਲ਼ਵੀਓ ਇਲਾਕਾ ਤੂਫਾਨੀ ਮੀਂਹ ਕਾਰਨ ਕਾਫ਼ੀ ਪ੍ਰਭਾਵਿਤ ਦੇਖਿਆ ਗਿਆ। ਜਿੱਥੇ ਇਕ ਛੋਟੇ ਬੱਚਿਆਂ ਦੇ ਸਕੂਲ ਵਿਚ 40 ਸਕੂਲੀ ਬੱਚੇ ਪਾਣੀ ਆਉਣ ਕਾਰਨ ਫਸ ਗਏ, ਜਿਨ੍ਹਾਂ ਨੂੰ ਪ੍ਰਸ਼ਾਸਨ ਨੇ ਸੁਰੱਖਿਆ ਕਰਮਚਾਰੀਆਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਤੇ 40 ਸਕੂਲੀ ਬੱਚਿਆਂ ਸਮੇਤ 46 ਲੋਕਾਂ ਦੀ ਮੀਂਹ ਦੇ ਪਾਣੀ ਨਾਲ ਨੱਕੋ ਨੱਕ ਭਰੇ ਸਕੂਲ ਵਿਚੋਂ ਜਾਨ ਬਚਾਈ। ਇਸ ਹਾਦਸੇ ਵਿਚ ਡਰੇ ਬੱਚਿਆਂ ਨੂੰ ਨੇੜਲੇ ਹੋਟਲ ਵਿਚ ਲਿਜਾਇਆ ਗਿਆ ਅਤੇ ਬਾਅਦ ਵਿਚ ਮਾਪਿਆਂ ਨੂੰ ਸੌੰਪ ਦਿੱਤਾ ਗਿਆ। ਰੋਮ ਸ਼ਹਿਰ ਵਿੱਚ ਆਏ ਮੀਂਹ ਕਾਰਨ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀ ਮਿਲੀ ਪਰ ਫਿਰ ਵੀ ਲੋਕਾਂ ਦਾ ਜਨ ਜੀਵਨ ਕਾਫ਼ੀ ਪ੍ਰਭਾਵਿਤ ਹੋਣ ਦੀਆਂ ਖ਼ਬਰਾਂ ਚੁਫੇਰੇ ਹੈ।

Related posts

ਕਿਸਾਨਾਂ ’ਚ ਏਕਤਾ ਦੇ ਆਸਾਰ ਵਧੇ, ਗੱਲਬਾਤ ਦਾ ਸੱਦਾ ਦੇਣ ਗਈ ਦੀ ਕਮੇਟੀ ਦਾ ਭਰਵਾਂ ਸਵਾਗਤ

On Punjab

ਕੈਪਟਨ ਅਮਰਿੰਦਰ ਨੇ ਸੁਖਬੀਰ ਬਾਦਲ ‘ਤੇ ਹਮਲੇ ਦੀ ਕੀਤੀ ਨਿੰਦਾ · ਕਿਹਾ, ਪੰਜਾਬ ਅੱਤਵਾਦ ਦੇ ਇੱਕ ਹੋਰ ਕਾਲੇ ਦੌਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ

On Punjab

ਹੁਣ ਕਾਨੂੰਨ ‘ਅੰਨ੍ਹਾ’ ਨਹੀਂ … ਨਿਆਂ ਦੀ ਦੇਵੀ ਦੀ ਮੂਰਤੀ ਦੀਆਂ ਅੱਖਾਂ ਤੋਂ ਹਟਾਈ ਗਈ ਪੱਟੀ, ਹੱਥ ‘ਚ ਤਲਵਾਰ ਦੀ ਥਾਂ ‘ਤੇ ਸੰਵਿਧਾਨ ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ ਨਿਆਂ ਦੀ ਦੇਵੀ ਦੀ ਨਵੀਂ ਮੂਰਤੀ ਸਥਾਪਤ ਕੀਤੀ ਗਈ। ਨਿਆਂ ਦੀ ਦੇਵੀ ਦੀ ਮੂਰਤੀ ਦੀਆਂ ਅੱਖਾਂ ਦੀ ਪੱਟੀ ਹਟਾ ਦਿੱਤੀ ਗਈ ਹੈ ਅਤੇ ਉਸਦੇ ਇੱਕ ਹੱਥ ਵਿੱਚ ਤਲਵਾਰ ਸੰਵਿਧਾਨ ਦੁਆਰਾ ਬਦਲ ਦਿੱਤੀ ਗਈ ਹੈ। ਤਾਂ ਜੋ ਇਹ ਸੰਦੇਸ਼ ਦਿੱਤਾ ਜਾ ਸਕੇ ਕਿ ਦੇਸ਼ ਵਿੱਚ ਕਾਨੂੰਨ ਅੰਨ੍ਹਾ ਨਹੀਂ ਹੈ। ਇਹ ਮੂਰਤੀ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਲਾਇਬ੍ਰੇਰੀ ਵਿੱਚ ਲਗਾਈ ਗਈ ਹੈ।

On Punjab