SA vs ENG 2nd T20I: ਕਿੰਗਸਮੈਡ ਮੈਦਾਨ ਵਿੱਚ ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿੱਚਕਾਰ ਖੇਡੇ ਗਏ ਦੂਜੇ ਟੀ 20 ਰੋਮਾਂਚਕ ਮੈਚ ਵਿੱਚ ਮੇਜ਼ਬਾਨ ਦੱਖਣੀ ਅਫਰੀਕਾ ਨੂੰ ਦੋ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਮੈਚ ਵਿੱਚ ਜਿੱਤ ਦੇ ਨਾਲ ਹੀ ਇੰਗਲੈਂਡ ਨੇ ਤਿੰਨ ਮੈਚਾਂ ਦੀ ਲੜੀ ਵਿੱਚ 1-1 ਨਾਲ ਬਰਾਬਰੀ ਕਰ ਲਈ ਹੈ। ਇੰਗਲੈਂਡ ਨੇ ਟਾਸ ਗੁਆਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੱਤ ਵਿਕਟਾਂ ‘ਤੇ 204 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਅਤੇ ਫਿਰ ਦੱਖਣੀ ਅਫਰੀਕਾ ਨੂੰ ਨਿਰਧਾਰਤ 20 ਓਵਰਾਂ’ ਚ ਸੱਤ ਵਿਕਟਾਂ ‘ਤੇ 202 ਦੌੜਾਂ’ ਤੇ ਰੋਕ ਦਿੱਤਾ।
ਇੰਗਲੈਂਡ ਦੇ 205 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਦੀ ਟੀਮ ਵਲੋਂ ਕਪਤਾਨ ਕੁਇੰਟਨ ਡੀ ਕੌਕ ਅਤੇ ਟੈਂਬਾ ਬਾਵੁਮਾ ਨੇ ਪਹਿਲੀ ਵਿਕਟ ਲਈ 7.5 ਓਵਰਾਂ ਵਿੱਚ 92 ਦੌੜਾਂ ਜੋੜ ਕਿ ਚੰਗੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਹਾਲਾਂਕਿ, ਮੇਜ਼ਬਾਨ ਟੀਮ ਨਿਯਮਤ ਅੰਤਰਾਲਾਂ ‘ਤੇ ਵਿਕਟਾਂ ਗੁਆਉਂਦੀ ਰਹੀ। ਡਿਕੌਕ ਅਤੇ ਬਾਵੁਮਾ ਦੀ ਸਾਂਝੇਦਾਰੀ ਤੋਂ ਬਾਅਦ, ਟੀਮ ਲਈ ਕੋਈ ਵੱਡੀ ਸਾਂਝੇਦਾਰੀ ਨਹੀਂ ਹੋ ਸਕੀ ਬੇਹੱਦ ਰੋਮਾਂਚਕ ਮੈਚ ਵਿੱਚ 2 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਡਿਕੌਕ ਨੇ ਆਪਣੀ ਪਾਰੀ ਦੌਰਾਨ 22 ਗੇਂਦਾਂ ਵਿੱਚ ਦੋ ਚੌਕੇ ਅਤੇ ਅੱਠ ਛੱਕੇ ਲਗਾਏ। ਬਾਵੁਮਾ ਨੇ 29 ਗੇਂਦਾਂ ‘ਤੇ ਦੋ ਚੌਕੇ ਲਗਾਏ। ਡਿਕੌਕ ਨੇ ਆਪਣਾ ਅਰਧ ਸੈਂਕੜਾ 17 ਗੇਂਦਾਂ ‘ਤੇ ਪੂਰਾ ਕੀਤਾ, ਜੋ ਕਿ ਟੀ 20 ਵਿਚ ਦੱਖਣੀ ਅਫਰੀਕਾ ਦੇ ਕਿਸੇ ਬੱਲੇਬਾਜ਼ ਦੁਆਰਾ ਬਣਾਇਆ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਇਸ ਤੋਂ ਪਹਿਲਾਂ ਅਬਰਾਹਿਮ ਡੀਵਿਲੀਅਰਜ਼ ਅਤੇ ਡਿਕੌਕ ਨੇ ਸਾਲ 2016 ਵਿਚ ਵੱਖ-ਵੱਖ ਖੇਡਾਂ ਵਿੱਚ 21 ਗੇਂਦਾਂ ਤੇ’ 50 ਦੌੜਾਂ ਬਣਾਈਆਂ ਸਨ। ਡਿਕੌਕ ਤੋਂ ਇਲਾਵਾ, ਰਾਸੀ ਵਾਨ ਡੇਰ ਡੁਸੇਨ ਨੇ 26 ਗੇਂਦਾਂ ਵਿੱਚ ਦੋ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ ਅਜੇਤੂ 43 ਦੌੜਾਂ ਬਣਾਈਆਂ, ਡਵੇਨ ਪ੍ਰੀਟੋਰੀਅਸ 25 ਅਤੇ ਡੇਵਿਡ ਮਿਲਰ ਨੇ 21 ਦੌੜਾਂ ਬਣਾਈਆਂ।
ਇੰਗਲੈਂਡ ਲਈ ਟੌਮ ਕਰੀਨ, ਕ੍ਰਿਸ ਜੌਰਡਨ ਅਤੇ ਮਾਰਕ ਵੁੱਡ ਨੇ ਦੋ-ਦੋ ਵਿਕਟਾਂ ਲਈਆਂ, ਜਦਕਿ ਬੇਨ ਸਟੋਕਸ ਨੇ ਇੱਕ ਵਿਕਟ ਲਿਆ। ਇਸ ਤੋਂ ਪਹਿਲਾਂ ਇੰਗਲੈਂਡ ਨੇ ਸੱਤ ਵਿਕਟਾਂ ’ਤੇ 204 ਦੌੜਾਂ ਬਣਾਈਆਂ ਸਨ। ਬੇਨ ਸਟੋਕਸ ਨੇ ਮਹਿਮਾਨ ਟੀਮ ਲਈ ਨਾਬਾਦ 47, ਜੇਸਨ ਰਾਏ ਨੇ 40, ਮੋਇਨ ਅਲੀ ਨੇ 39, ਜੌਨੀ ਬੇਅਰਸਟੋ ਨੇ 35 ਅਤੇ ਕਪਤਾਨ ਈਯਨ ਮੋਰਗਨ ਨੇ 27 ਦੌੜਾਂ ਬਣਾਈਆਂ। ਮੋਇਨ ਅਲੀ ਨੂੰ ਉਸ ਦੀ ਸ਼ਾਨਦਾਰ ਪਾਰੀ ਲਈ ਮੈਨ ਆਫ ਦਿ ਮੈਚ ਦਾ ਪੁਰਸਕਾਰ ਮਿਲਿਆ।