ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਰਾਸ਼ਟਰੀ ਖੇਡ ਪੁਰਸਕਾਰ 2020 ਦੇ ਜੇਤੂਆਂ ਨੂੰ ਸੋਮਵਾਰ ਨੂੰ ਟਰਾਫੀ ਸੌਂਪੀ ਕਿਉਂਕਿ ਕੋਵਿਡ-19 ਮਹਾਮਾਰੀ ਕਾਰਨ ਪਿਛਲੇ ਸਾਲ ਪੁਰਸਕਾਰ ਸਮਾਰੋਹ ਆਨਲਾਈਨ ਕਰਵਾਇਆ ਗਿਆ ਸੀ। ਜੇਤੂ ਮਹਾਮਾਰੀ ਕਾਰਨ ਆਪਣੀ ਟਰਾਫੀ ਤੇ ਸਨਮਾਨ ਪੱਤਰ ਨਹੀਂ ਲੈ ਪਾਏ ਸੀ।
ਖੇਡ ਮੰਤਰਾਲੇ ਨੇ ਪਿਛਲੇ ਸਾਲ 29 ਅਗਸਤ 2020 ਨੂੰ 74 ਰਾਸ਼ਟਰੀ ਖੇਡ ਪੁਰਸਕਾਰ ਦਿੱਤੇ ਸੀ, ਜਿਸ ’ਚ ਪੰਜ ਰਾਜੀਵ ਗਾਂਧੀ ਖੇਡ ਰਤਨ (ਹੁਣ ਨਾਂ ਬਦਲ ਕੇ ਮੇਜਰ ਧਿਆਨਚੰਦ ਖੇਡ ਰਤਨ ਕੀਤਾ ਗਿਆ) ਤੇ 27 ਅਰਜੁਨ ਪੁਰਸਕਾਰ ਸ਼ਾਮਲ ਸੀ। ਸੋਮਵਾਰ ਨੂੰ ਸਮਾਰੋਹ ’ਚ ਹਿੱਸਾ ਲੈਣ ਵਾਲੇ ਪੁਰਸਕਾਰ ਜੇਤੂਆਂ ’ਚ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ, ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਤੇ 2016 ਪੈਰਾਓਲੰਪਿਕ ਦੇ ਗੋਲਡ ਮੈਡਲ ਜੇਤੂ ਮਰੀਅਪਨ ਥੰਗਾਵੇਲੂ ਆਦਿ ਸ਼ਾਮਲ ਸੀ, ਜਿਨ੍ਹਾਂ ਨੂੰ ਉੱਚ ਖੇਡ ਰਤਨ ਪੁਰਸਕਾਰ ਦਿੱਤਾ ਗਿਆ।ਟੋਕੀਓ ਓਲੰਪਿਕ ਦੇ ਕਾਂਸਾ ਮੈਡਲ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹਾਈ, ਕ੍ਰਿਕਟ ਇਸ਼ਾਂਤ ਸ਼ਰਮਾ, ਧਾਵਿਕਾ ਦੁਤੀ ਚੰਦ, ਤੀਰਅੰਦਾਜ਼ ਅਤਾਨੂੰ ਦਾਸ ਤੇ ਬੈਡਮਿੰਟਨ ਖਿਡਾਰੀ ਸਾਤਵਿਕਾਈਰਾਜ ਰੈਂਕੀਰੇੱਡੀ ਤੇ ਚਿਰਾਗ ਸ਼ੈੱਟੀ ਅਰਜੁਨ ਪੁਰਸਕਾਰ ਟਰਾਫੀ ਲੈਣ ਵਾਲਿਆਂ ’ਚ ਸ਼ਾਮਲ ਰਹੇ। ਅਨੁਰਾਗ ਠਾਕੁਰ ਨੇ ਕਿਹਾ ਕਿ ਰਾਸ਼ਟਰੀ ਖੇਡ ਪੁਰਸਕਾਰ ਉੱਚ ਪੁਰਸਕਾਰ ਹੈ, ਜਿਨ੍ਹਾਂ ਨੂੰ ਖਿਡਾਰੀ ਸਾਲਾਂ ਦੇ ਸਮਰਪਣ ਤੇ ਸਖ਼ਤ ਮਿਹਨਤ ਤੋਂ ਬਾਅਦ ਹਾਸਲ ਕਰਦੇ ਹਨ।
ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈ ਤੇ ਭਵਿੱਖ ਦੀਆਂ ਯੋਜਨਾਵਾਂ ਲਈ ਸ਼ੁਭਕਾਮਨਾਵਾਂ। ਪੁਰਸਕਾਰ ਜੇਤੂਆਂ ਦੀ ਯਾਤਰਾ ਇਥੇ ਸਮਾਪਤ ਨਹੀਂ ਹੋਵੇਗੀ ਤੇ ਜ਼ਿਆਦਾ ਉਪਲੱਬਧੀਆਂ ਹਾਸਲ ਹੋਣਗੀਆਂ। ਸਾਨੂੰ ਪ੍ਰਤੀਭਾਵਾਨ ਖ਼ਿਡਾਰੀਆਂ ਦੀ ਖੋਜ, ਉਨ੍ਹਾਂ ਨੂੰ ਨਿਖਾਰਣ ਦੀ ਪ੍ਰਕਿਰਿਆ ਜਾਰੀ ਰੱਖਣੀ ਚਾਦੀਦੀ ਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮੈਡਲ ਜਿੱਤਣ ’ਚ ਸਮਰੱਥ ਬਣਨਾ ਚਾਹੀਦਾ। ਇਸ ਲਈ ਮੈਂ ਸਾਰੇ ਖਿਡਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਜਿਹੇ ਪੰਜ ਖਿਡਾਰੀਆਂ ਨੂੰ ਨਿਖਾਰਣ ਤੇ ਟ੍ਰੇਨਿੰਗ ਦੇਣ ਦੀ ਸਹੁੰ ਲੈਣ ਜੋ ਭਵਿੱਖ ’ਚ ਭਾਰਤ ਲਈ ਮੈਡਲ ਜਿੱਤ ਸਕਦੇ ਹਨ।
ਰਾਸ਼ਟਰੀ ਖੇਡ ਪੁਰਸਕਾਰ 2020 ਦੇ ਜੇਤੂਆਂ ਦੀ ਸੂਚੀ ਇਸ ਪ੍ਰਕਾਰ ਹੈ :
ਖੇਡ ਰਤਨ : ਰੋਹਿਤ ਸ਼ਰਮਾ (ਕ੍ਰਿਕਟ), ਮਰੀਅੱਪਨ ਥੰਗਾਵੇਲੂ (ਪੈਰਾ ਅਥਲੈਟਿਕਸ), ਮਨਿਕਾ ਬੱਤਰਾ (ਟੇਬਲ ਟੈਨਿਸ), ਵਿਨੇਸ਼ ਫੋਗਾਟ (ਕੁਸ਼ਤੀ), ਰਾਣਾ ਰਾਮਪਾਲ (ਹਾਕੀ)।
ਅਰਜੁਨ ਪੁਰਸਕਾਰ : ਅਤਾਨੂੰ ਦਾਸ (ਤੀਰਅੰਦਾਜ਼ੀ), ਦੁਤੀ ਚੰਦ (ਅਥਲੈਟਿਕਸ), ਸਾਤਵਿਕਸਾਈਰਾਜ ਰੈਂਕੀਰੈੱਡੀ (ਬੈਡਮਿੰਟਨ), ਚਿਰਾਗ ਸ਼ੈੱਟੀ (ਬੈਂਡਮਿੰਟਨ), ਵਿਸ਼ੇਸ਼ ਭ੍ਰਿਗੁਵੰਸ਼ੀ (ਬਾਸਕਿਟਬਾਲ), ਮਨੀਸ਼ ਕੌਸ਼ਿਕ (ਮੁੱਕੇਬਾਜ਼ੀ), ਲਵਲੀਨਾ ਬੋਰਗੋਹਾਈ (ਮੁੱਕੇਬਾਜ਼ੀ), ਇਸ਼ਾਂਤ ਸ਼ਰਮਾ (ਕ੍ਰਿਕਟ), ਦੀਪਤੀ ਸ਼ਰਮਾ (ਕ੍ਰਿਕਟ), ਸਾਵੰਤ ਅਜੇ ਅਨੰਤ (ਘੁੜਸਵਾਰੀ), ਸੰਦੇਸ਼ ਝਿੰਗਨ (ਫੁੱਟਬਾਲ), ਅਦਿਤਿ ਅਸ਼ੋਕ (ਗੋਲਫ), ਆਕਾਸ਼ਦੀਪ ਸਿੰਘ (ਹਾਕੀ), ਦੀਪਿਕਾ (ਹਾਕੀ), ਦੀਪਕ (ਕਬੱਡੀ), ਕਾਲੇ ਸਾਰਿਕਾ ਸੁਧਾਕਰ (ਖੋ-ਖੋ), ਦੱਤੂ ਬਬਨ ਭੋਕਾਨਲ (ਰੋਇੰਗ), ਮਨੂੰ ਭਾਕਰ (ਨਿਸ਼ਾਨੇਬਾਜ਼ੀ), ਸੌਰਵ ਚੌਧਰੀ (ਨਿਸ਼ਾਨੇਬਾਜ਼ੀ), ਮਧੁਰਿਕਾ ਪਾਟਕਰ (ਟੇਬਲ ਟੈਨਿਸ), ਦਿਵਿਜ ਸ਼ਰਨ (ਟੈਨਿਸ), ਸ਼ਿਵਾ ਕੇਸ਼ਵਨ (ਸ਼ੀਤਕਾਲੀਨ ਖੇਡ), ਦਿਵਿਆ ਕਾਕਰਾਨ (ਕੁਸ਼ਤੀ), ਰਾਹੁਲ ਅਵਾਰੇ (ਕੁਸ਼ਤੀ), ਸੁਯਸ਼ ਨਾਰਾਇਣ ਜਾਧਵ (ਪੈਰਾ ਤੈਰਾਕੀ), ਸੰਦੀਪ (ਪੈਰਾ ਅਥਲੈਕਿਟਕਸ), ਮਨੀਸ਼ ਨਰਵਾਲ (ਪੈਰਾ ਨਿਸ਼ਾਨੇਬਾਜ਼ੀ)।
ਦਰੋਨਾਚਾਰਿਆ ਪੁਰਸਕਾਰ (ਜੀਵਨ ਪਰਯਤ ਉਪਲੱਬਧੀ ਸ਼੍ਰੇਣੀ) : ਧਰਮੇਂਦਰ ਤਿਵਾਰੀ (ਤੀਰਅੰਦਾਜ਼ੀ), ਪੁਰਸ਼ੋਤਮ ਰਾਏ (ਅਥਲੈਟਿਕਸ), ਸ਼ਿਵ ਸਿੰਘ (ਮੁੱਕੇਬਾਜ਼ੀ), ਰੋਮੇਸ਼ ਪਠਾਨੀਆ (ਹਾਕੀ), ਕ੍ਰਿਸ਼ਨ ਕੁਮਾਰ ਹੁੱਡਾ (ਕਬੱਡੀ), ਵਿਜੇ ਭਾਲਚੰਦਰ ਮੁਨੀਸ਼ਵਰ (ਪੈਰਾ ਪਾਵਰਲਿਫਟਿੰਗ), ਨਰੇਸ਼ ਕੁਮਾਰ (ਟੈਨਿਸ), ਓਮ ਪ੍ਰਕਾਸ਼ ਦਹੀਆ (ਕੁਸ਼ਤੀ)।
ਦਰੋਨਾਚਾਰਿਆ ਪੁਰਸਕਾਰ (ਨਿਯਮਿਤ ਸ਼੍ਰੇਣੀ) : ਜੂਡ ਫੈਲਿਕਸ (ਹਾਕੀ), ਯੋਗੇਸ਼ ਮਾਲਵੀਯ (ਮਲਖੰਭ), ਜਸਪਾਲ ਰਾਣਾ (ਨਿਸ਼ਾਨੇਬਾਜ਼ੀ), ਕੁਲਦੀਪ ਕੁਮਾਰ ਹਾਂਡੂ (ਵੁਸ਼ੂ), ਗੌਰਵ ਖੰਨਾ (ਪੈਰਾ ਬੈਡਮਿੰਟਨ)।
ਧਿਆਨਚੰਦ ਪੁਰਸਕਾਰ : ਕੁਲਦੀਪ ਸਿੰਘ ਭੁੱਲਰ (ਅਥਲੈਟਿਕਸ), ਜਿਨਸੀ ਫਿਲਿਪ (ਅਥਲੈਟਿਕਸ), ਪ੍ਰਦੀਪ ਸ਼੍ਰੀਕ੍ਰਿਸ਼ਨ ਗਾਂਧੇ (ਬੈਡਮਿੰਟਨ), ਤ੍ਰਿਪਤ ਮੁਰਗੁੰਡੇ (ਬੈਡਮਿੰਟਨ), ਏਨ ਉਸ਼ਾ (ਮੁੱਕੇਬਾਜ਼ੀ), ਲਾਖਾ ਸਿੰਘ (ਮੁੱਕੇਬਾਜ਼ੀ), ਸੁਖਵਿੰਦਰ ਸਿੰਘ ਸੰਧੂ (ਫੁੱਟਬਾਲ) ਅਜੀਤ ਸਿੰਘ (ਹਾਕੀ), ਮਨਪ੍ਰੀਤ ਸਿੰਘ (ਕਬੱਡੀ), ਜੇ ਰੰਜੀਤ ਕੁਮਾਰ (ਪੈਰਾ ਅਥਲੈਟਿਕਸ), ਸੱਤਿਆਪ੍ਰਕਾਸ਼ ਤਿਵਾਰੀ (ਪੈਰਾ ਬੈਡਮਿੰਟਨ), ਮਨਜੀਤ ਸਿੰਘ (ਰੋਇੰਗ), ਸਵ. ਸਚਿਨ ਨਾਗ (ਤੈਰਾਕੀ), ਨੰਦਨ ਬਲ (ਟੈਨਿਸ), ਨੇਤਰਪਾਲ ਹੁੱਡਾ (ਕੁਸ਼ਤੀ)।
ਤੇਨਜਿੰਗ ਨੋਰਗੇ ਰਾਸ਼ਟਰੀ ਸਾਹਸਿਕ ਪੁਰਸਕਾਰ : ਅਨੀਤਾ ਦੇਵੀ (ਭੂਮੀ ਸਾਹਸ), ਕਰਨਲ ਸਰਫਰਾਜ ਸਿੰਘ (ਭੂਮੀ ਸਾਹਸ), ਟਕਾ ਤਾਮੂਤ (ਭੂਮੀ ਸਾਹਸ), ਕੇਵਲ ਹਿਰੇਨ ਕੱਕਾ (ਭੂਮੀ ਸਾਹਸ), ਸਤੇਂਦਰ ਸਿੰਘ (ਜਲ ਸਾਹਸ), ਗਜਾਨੰਦ ਯਾਦਵ (ਵਾਯੂ ਸਾਹਸ), ਸਵ. ਮਗਨ ਬਿੱਸਾ (ਜੀਵਨ ਪਰਯਤ ਉਪਲੱਬਧੀ)।
ਮੌਲਾਨਾ ਅਬਦੁਲ ਕਲਾਮ ਆਜ਼ਾਦ (ਮਾਕਾ) ਟਰਾਫੀ : ਪੰਜਾਬ ਵਿਸ਼ਵ ਵਿਦਿਆਲਿਆ ਚੰਡੀਗੜ੍ਹ।