PreetNama
ਸਿਹਤ/Health

ਰੋਜ਼ਾਨਾ ਬਦਾਮ ਖਾਓ, ਚਿਹਰੇ ਦੀਆਂ ਝੁਰੜੀਆਂ ਤੋਂ ਮੁਕਤੀ ਪਾਓ ਤੇ ਸਦਾ ਰਹੋ ਜਵਾਨ

ਬਦਾਮ ਖਾਣ ਦਾ ਇਕ ਨਵਾਂ ਫ਼ਾਇਦਾ ਸਾਹਮਣੇ ਆਇਆ ਹੈ। ਇਕ ਨਵੇਂ ਅਧਿਐਨ ਦਾ ਦਾਅਵਾ ਹੈ ਕਿ ਮਾਹਵਾਰੀ ਵਾਲੀਆਂ ਔਰਤਾਂ ਲਈ ਰੋਜ਼ਾਨਾ ਬਦਾਮ ਖਾਣਾ ਫ਼ਾਇਦੇਮੰਦ ਹੋ ਸਕਦਾ ਹੈ। ਇਸ ਨਾਲ ਚਿਹਰੇ ਦੀਆਂ ਝੁਰੀਆਂ ਨੂੰ ਘੱਟ ਕਰਨ ਵਿਚ ਮਦਦ ਮਿਲ ਸਕਦੀ ਹੈ। ਨਿਊਟ੍ਰੀਏਂਟਸ ਪੱਤ੍ਰਕਾ ’ਚ ਪ੍ਰਕਾਸ਼ਿਤ ਇਹ ਅਧਿਐਨ ਸਾਲ 2019 ਵਿਚ ਕੀਤੀ ਗਈ ਖੋਜ ਦੀ ਪੁਸ਼ਟੀ ਕਰਦਾ ਹੈ ਜਿਸ ਵਿਚ ਪਤਾ ਲੱਗਾ ਸੀ ਕਿ ਰੋਜ਼ਾਨਾ ਬਦਾਮ ਖਾਣ ਨਾਲ ਝੁਰੀਆਂ ’ਚ ਸੁਧਾਰ ਕੀਤਾ ਜਾ ਸਕਦਾ ਹੈ। ਇਹ ਅਧਿਐਨ 2019 ਦੀ ਖੋਜ ਦਾ ਵਿਸਥਾਰ ਹੈ। ਇਸ ਵਿਚ ਉਨ੍ਹਾਂ 40 ਔਰਤਾਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਚਮਡ਼ੀ ਸਬੰਧੀ ਸਮੱਸਿਆ ਤੋਂ ਪੀਡ਼ਤ ਸਨ। ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਹਿੱਸਾ ਲੈਣ ਵਾਲੀਆਂ ਔਰਤਾਂ ਨੂੰ ਦੋ ਹਿੱਸਿਆਂ ’ਚ ਵੰਡ ਕੇ ਇਹ ਅਧਿਐਨ ਕੀਤਾ।

Related posts

ਵਿਸ਼ਵਾਸ ਦੀ ਇਬਾਰਤ ਕਰਦੀ ਹੈ ਘਰਾਂ ਨੂੰ ਮਜ਼ਬੂਤ

On Punjab

Face Mask for Blackheads: ਰਸੋਈ ‘ਚ ਰੱਖੀਆਂ ਇਹ ਚੀਜ਼ਾਂ ਬਲੈਕਹੈੱਡਸ ਤੋਂ ਛੁਟਕਾਰਾ ਪਾਉਣ ਲਈ ਹਨ ਅਸਰਦਾਰ, ਇਸ ਤਰ੍ਹਾਂ ਕਰੋ ਇਨ੍ਹਾਂ ਦੀ ਵਰਤੋਂ

On Punjab

ਪੰਜਾਬ ‘ਚ ਨਵਜੰਮੇ ਮੌਤਾਂ ਦੀ ਗਿਣਤੀ ‘ਚ ਆਈ ਕਮੀ, ਸਿਹਤ ਵਿਭਾਗ ਨੇ ਜਾਰੀ ਕੀਤੇ ਅੰਕੜੇ

On Punjab