47.37 F
New York, US
November 21, 2024
PreetNama
ਸਮਾਜ/Social

ਰੰਗਾਂ ਧੂਮ ਮਚਾਈ

ਰੰਗਾਂ ਧੂਮ ਮਚਾਈ,
ਗੂੜੇ ਸੱਭੇ ਫੱਬਦੇ ਨੇ,
ਫਿਰਾ ਲੱਭਦੀ,
ਮੈ ਕੁੱਝ ਰੰਗਾਂ ਨੂੰ,
ਕਿਥੇ ਰੰਗ ਗੁਆਚੇ
ਲੱਭਦੇ ਨੇ
ਸਾਰੇ ਦਰਦ, ਸਿਕਵੇ,
ਹਾਉਕੇ ਹਾਵੇ ਤੇ ਹੰਝੂ,
ਕੁੱਝ ਰੰਗਾਂ ਵਿੱਚ
ਸਮੇਟ ਲਏ,
ਜਦੋਂ ਵਟਾਉਂਦੇ
ਰੰਗ ਨੇ ਸੱਜਣ,
ਤਾਂ ਹੀ ਤਾਂ ਸੁਪਨੇ
ਦੱਬਦੇ ਨੇ
ਪਾਣੀ ਦੀ ਹੋਲੀ ਛੱਡੋ
ਹੁਣ ਫੁੱਲਾਂ ਦੀ
ਹੋਲੀ ਖੇਡ ਲਓ
ਹੱਥਾਂ ਦੀ ਲਕੀਰ,
ਮੱਥੇ ਦੀ ਤਕਦੀਰ
ਆਪੇ ਹੀ ਸੰਵਾਰ ਲਓ

ਪਰਮਜੀਤ ਕੌਰ ਸਿੱਧੂ

Related posts

ਆਸਟਰੇਲੀਆ: ਜੰਗਲਾਂ ‘ਚ ਅੱਗ ਲਾਉਣ ਲਈ 183 ਵਿਅਕਤੀਆਂ ਖਿਲਾਫ ਮੁਕੱਦਮਾ, ਹੁਣ ਤਕ 25 ਮੌਤਾਂ

On Punjab

ਬੀਅਰ ਨਾਲ ਰੱਜ ਨਵਜੰਮੀ ਬੱਚੀ ਨਾਲ ਸੁੱਤੀ ਔਰਤ, ਬੱਚੀ ਦੀ ਮੌਤ ਮਗਰੋਂ ਅਦਾਲਤ ਨੇ ਕੀਤਾ ਬਰੀ

On Punjab

ਮਨੀਸ਼ ਸਿਸੋਦੀਆ ਨੂੰ ਅਦਾਲਤ ਨੇ 5 ਦਿਨਾਂ ਦੇ ਰਿਮਾਂਡ ‘ਤੇ ਭੇਜਿਆ , CBI ਨੇ ਕੱਲ੍ਹ ਕੀਤਾ ਸੀ ਗ੍ਰਿਫਤਾਰ

On Punjab