47.37 F
New York, US
November 21, 2024
PreetNama
ਸਮਾਜ/Social

ਰੰਗਾਂ ਧੂਮ ਮਚਾਈ

ਰੰਗਾਂ ਧੂਮ ਮਚਾਈ,
ਗੂੜੇ ਸੱਭੇ ਫੱਬਦੇ ਨੇ,
ਫਿਰਾ ਲੱਭਦੀ,
ਮੈ ਕੁੱਝ ਰੰਗਾਂ ਨੂੰ,
ਕਿਥੇ ਰੰਗ ਗੁਆਚੇ
ਲੱਭਦੇ ਨੇ
ਸਾਰੇ ਦਰਦ, ਸਿਕਵੇ,
ਹਾਉਕੇ ਹਾਵੇ ਤੇ ਹੰਝੂ,
ਕੁੱਝ ਰੰਗਾਂ ਵਿੱਚ
ਸਮੇਟ ਲਏ,
ਜਦੋਂ ਵਟਾਉਂਦੇ
ਰੰਗ ਨੇ ਸੱਜਣ,
ਤਾਂ ਹੀ ਤਾਂ ਸੁਪਨੇ
ਦੱਬਦੇ ਨੇ
ਪਾਣੀ ਦੀ ਹੋਲੀ ਛੱਡੋ
ਹੁਣ ਫੁੱਲਾਂ ਦੀ
ਹੋਲੀ ਖੇਡ ਲਓ
ਹੱਥਾਂ ਦੀ ਲਕੀਰ,
ਮੱਥੇ ਦੀ ਤਕਦੀਰ
ਆਪੇ ਹੀ ਸੰਵਾਰ ਲਓ

ਪਰਮਜੀਤ ਕੌਰ ਸਿੱਧੂ

Related posts

(ਗੱਲਾਂ ਦਾ ਚਸਕਾ)

Pritpal Kaur

Pakistan earthQuake Updates: ਪਾਕਿਸਤਾਨ ‘ਚ ਭੂਚਾਲ ਦੇ ਤੇਜ਼ ਝੱਟਕੇ, 20 ਲੋਕਾਂ ਦੀ ਮੌਤ, 300 ਦੇ ਕਰੀਬ ਜ਼ਖਮੀ

On Punjab

ਮਿਆਂਮਾਰ ‘ਚ ਇਕ ਸਕੂਲ ‘ਤੇ ਫ਼ੌਜ ਨੇ ਹੈਲੀਕਾਪਟਰਾਂ ਤੋਂ ਕੀਤਾ ਹਮਲਾ, 7 ਬੱਚਿਆਂ ਸਮੇਤ 13 ਲੋਕਾਂ ਦੀ ਮੌਤ

On Punjab