singer Lakhwinder-wadali: ਪਾਲੀਵੁਡ ਇੰਡਸਟਰੀ ਦੇ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਪਾਲੀਵੁਡ ਦੇ ਮਸ਼ਹੂਰ ਸੂਫੀ ਗਾਇਕ ਲਖਵਿੰਦਰ ਵਡਾਲੀ ਸੰਗੀਤਕ ਘਰਾਣੇ ਤੋਂ ਤਾਲੁਕ ਰੱਖਦੇ ਹਨ। ਲਖਵਿੰਦਰ ਵਡਾਲੀ ਆਪਣੀ ਸਾਫ ਸੁਥਰੀ ਗਾਇਕੀ ਨਾਲ ਪ੍ਰਸੰਸ਼ਕਾਂ ਦਾ ਦਿਲ ਜਿੱਤਦੇ ਹਨ ਲਖਵਿੰਦਰ ਵਡਾਲੀ ਨੇ ਹਾਲ ਹੀ ‘ਚ ਆਪਣੇ ਟਵਿਟਰ ਅਕਾਊਂਟ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।
ਦਰਅਸਲ, ਉਨ੍ਹਾਂ ਨੇ ਆਪਣੇ ਟਵਿਟਰ ਅਕਾਊਂਟ ‘ਤੇ ਪੋਸਟ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, ”ਦੋਸਤੋ ਮੈਨੂੰ ਪਤਾ ਮੈਂ ਜਾਣੇ ਅਨਜਾਣੇ ‘ਚ ਬਹੁਤ ਦਿਲ ਦੁਖਾਏ ਹਨ, ਜਿਸ ਨਾਲ ਮੇਰਾ ਰੱਬ ਵੀ ਮੇਰੇ ਤੋਂ ਗੁੱਸੇ ਹੈ। ਮੈਂ ਤੁਹਾਡੇ ਸਾਰਿਆਂ ਕੋਲੋਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ। ਆਪਣਾ ਗਿਲਾ-ਸ਼ਿਕਵਾ ਇਨ ਬਾਕਸ ‘ਚ ਮੈਸੇਜ ਕਰਕੇ ਮੇਰੇ ਨਾਲੋਂ ਦੂਰ ਕਰੋ ਜੀ, ਮੇਰੀ ਹੱਥ ਜੋੜ ਕੇ ਬੇਨਤੀ ਹੈ ਤੇ ਮੈਨੂੰ ਆਪਣਾ ਆਸ਼ੀਰਵਾਦ ਦਿਓ।
”ਦੱਸ ਦਈਏ ਕਿ ਲਖਵਿੰਦਰ ਵਡਾਲੀ ਦੇ ਇਸ ਟਵੀਟ ‘ਤੇ ਕਈ ਸਿਤਾਰਿਆਂ ਨੇ ਰਿਪਲਾਈ ਕੀਤਾ ਹੈ। ਗਾਇਕ ਜਸਬੀਰ ਜੱਸੀ ਨੇ ਲਿਖਿਆ, ”ਮੈਨੂੰ ਵੀ ਗਿਲਾ ਹੈ ਕਿ ਤੂੰ ਵਡਾਲੀ ਸਾਹਿਬ ਤੋਂ ਸਾਰਾ ਗਾਣਾ ਖੁਦ ਹੀ ਸਿੱਖ ਲਿਆ, ਸਾਡੇ ਲਈ ਕੁਝ ਰਹਿਣ ਨਹੀਂ ਦਿੱਤਾ। ਨਾਰਾਜ਼, ਨਾਰਾਜ਼, ਨਾਰਾਜ਼!!!”ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਲਖਵਿੰਦਰ ਵਡਾਲੀ ਦੇ ਦਾਦਾ ਠਾਕੁਰ ਦਾਸ ਵਡਾਲੀ ਇੱਕ ਮਸ਼ਹੂਰ ਗਾਇਕ ਸਨ ਅਤੇ ਉਹ ਵਡਾਲੀ ਬ੍ਰਦਰਜ਼ ਦੇ ਨਾਂਅ ਨਾਲ ਦੁਨੀਆ ਭਰ ਵਿੱਚ ਸੂਫੀ ਗਾਇਕੀ ਰਾਹੀਂ ਨਾਮ ਖੱਟਣ ਵਾਲੇ ਪਦਮਸ਼੍ਰੀ ਪੂਰਨ ਚੰਦ ਵਡਾਲੀ ਦੇ ਪੁੱਤਰ ਤੇ ਉਸਤਾਦ ਪਿਆਰੇ ਲਾਲ ਵਡਾਲੀ ਦੇ ਭਤੀਜੇ ਹਨ।
ਲਖਵਿੰਦਰ ਨੇ ਆਪਣੇ ਪਿਤਾ ਕੋਲੋਂ ਬਚਪਨ ਤੋਂ ਹੀ ਕਲਾਸੀਕਲ ਗਾਇਕੀ ਦੇ ਗੁਣ ਸਿੱਖਣੇ ਸ਼ੁਰੂ ਕਰ ਦਿੱਤੇ ਸਨ ਅਤੇ ਉਹਨਾਂ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਸਾਲ 2005 ਵਿੱਚ ਆਪਣੀ ਪਹਿਲੀ ਐਲਬਮ ‘ਬੁੱਲਾ’ ਰਾਹੀਂ ਕੀਤੀ ਸੀ।ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਲਖਵਿੰਦਰ ਵਡਾਲੀ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦਾ ਜਨਮ 20 ਅਪ੍ਰੈਲ 1978 ਨੂੰ ਅੰਮ੍ਰਿਤਸਰ ‘ਚ ਹੋਇਆ ਸੀ। ਲਖਵਿੰਦਰ ਵਡਾਲੀ ਨੇ ਮਿਊਜ਼ਿਕ ਦੀ ਮਾਸਟਰ ਡਿਗਰੀ ਅਤੇ ਪੀ. ਐੱਚ. ਡੀ. ਕਲਾਸੀਕਲ ਮਿਊਜ਼ਿਕ ‘ਚ ਕੀਤੀ ਹੈ।