42.39 F
New York, US
March 15, 2025
PreetNama
ਰਾਜਨੀਤੀ/Politics

ਲਖੀਮਪੁਰ ਕੇਸ ਅਪਡੇਟ : ਜੇਲ੍ਹ ‘ਚ ਕੱਟੀ ਆਸ਼ੀਸ਼ ਮਿਸ਼ਰਾ ਨੇ ਰਾਤ, BJP ਵਰਕਰਾਂ ਦੀ ਲਿੰਚਿੰਗ ‘ਤੇ ਰਾਕੇਸ਼ ਟਿਕੈਤ ਦਾ ਵਿਵਾਦਤ ਬਿਆਨ

ਯੂਪੀ ਦੇ ਲਖੀਮਪੁਰ ਖੀਰੀ ਕੇਸ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਸ਼ਨਿਚਰਵਾਰ ਰਾਤ ਗ੍ਰਿਫ਼ਤਾਰ ਕਰ ਲਿਆ ਗਿਆ। 11 ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਆਸ਼ੀਸ਼ ਮਿਸ਼ਰਾ ਨੇ ਕਈ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਉਸ ਨੂੰ ਸੋਮਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਘਟਨਾ ਵਾਲੇ ਦਿਨ ਮਾਰੇ ਗਏ ਭਾਜਪਾ ਵਰਕਰਾਂ ਦੀ ਮੌਤ ‘ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਬਿਆਨ ‘ਤੇ ਵਿਵਾਦ ਹੋ ਗਿਆ ਹੈ। ਰਾਕੇਸ਼ ਟਿਕੈਤ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਲਖੀਮਪੁਰ ਖੀਰੀ ਹਿੰਸਾ ਦੌਰਾਨ ਭਾਜਪਾ ਵਰਕਰਾਂ ਦੀ ਲਿੰਚਿੰਗ ਨੂੰ ਮੈਂ ਗ਼ਲਤ ਨਹੀਂ ਮੰਨਦਾ। ਉਹ ਐਕਸ਼ਨ ਦਾ ਰਿਐਕਸ਼ਨ ਸੀ, ਉਸ ਦੇ ਪਿੱਛੇ ਕੋਈ ਸਾਜ਼ਿਸ਼ ਨਹੀਂ ਸੀ, ਇਸ ਲਈ ਅਸੀਂ ਉਸ ਨੂੰ ਗ਼ਲਤ ਨਹੀਂ ਮੰਨਦੇ।

ਰਾਸ਼ਟਰੀ ਰਾਜਧਾਨੀ ‘ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਿਕੈਤ ਨੇ ਕਿਹਾ, ਲਖੀਮਪੁਰ ਖੀਰੀ ‘ਚ ਕਾਰਾਂ ਨਾਲ ਰੌਂਦ ਕੇ ਚਾਰ ਕਿਸਾਨਾਂ ਦੀ ਹੱਤਿਆ ਕਰ ਦਿੱਤੀ ਗਈ। ਇਸ ਦੀ ਪ੍ਰਤੀਕਿਰਿਆ ਦੇ ਸਰੂਪ ਦੋ ਭਾਜਪਾ ਵਰਕਰਾਂ ਦੀ ਹੱਤਿਆ ਕਰ ਦਿੱਤੀ ਗਈ। ਇਹ ਇਕ ਪ੍ਰਤੀਕਿਰਿਆ ਸੀ। ਮੈਂ ਹੱਤਿਆਵਾਂ ‘ਚ ਸ਼ਾਮਲ ਲੋਕਾਂ ਨੂੰ ਅਪਰਾਧੀ ਨਹੀਂ ਮੰਨਦਾ। ਪ੍ਰੈੱਸ ਕਾਨਫਰੰਸ ‘ਚ ਮੌਜੂਦ ਸੰਯੁਕਤ ਕਿਸਾਨ ਮੋਰਚਾ (SKM) ਦੇ ਆਗੂ ਯੋਗੇਂਦਰ ਯਾਦਵ ਨੇ ਵੀ ਲਖੀਮਪੁਰ ਖੀਰੀ ਹਿੰਸਾ ‘ਚ ਨਿਆਂ ਦੀ ਮੰਗ ਕੀਤੀ ਜਿਸ ਵਿਚ ਚਾਰ ਕਿਸਾਨਾਂ ਸਮੇਤ 8 ਲੋਕ ਮਾਰੇ ਗਏ।

ਲਖੀਮਪੁਰ ਜੇਲ੍ਹ ‘ਚ ਆਸ਼ੀਸ਼ ਮਿਸ਼ਰਾ

ਕਰੀਬ 11 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਆਸ਼ੀਸ਼ ਨੂੰ ਰਾਤ ਕਰੀਬ 11 ਵਜੇ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਰਾਤ ਨੂੰ ਹੀ ਜ਼ਿਲ੍ਹਾ ਮਜਿਸਟ੍ਰੇਟ ਕੋਰਟ ‘ਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ। ਰਾਤ ਕਰੀਬ 12.45 ਵਜੇ ਉਸ ਨੂੰ ਲਖੀਮਪੁਰ ਜ਼ਿਲ੍ਹਾ ਜੇਲ੍ਹ ਭੇਜ ਦਿੱਤਾ ਗਿਆ।

Related posts

Wheat Procurement in Punjab: ਕੋਰੋਨਾ ਮਹਾਮਾਰੀ ਕਣਕ ਦੀ ਖਰੀਦ ‘ਤੇ ਵੀ ਅਸਰ, ਪੰਜਾਬ ’ਚ ਐਤਕੀਂ ਲੇਟ ਹੋਵੇਗੀ ਖ਼ਰੀਦ

On Punjab

ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ‘ਇੱਕ ਦੇਸ਼, ਇੱਕ ਚੋਣ’ ਦੀ ਵਕਾਲਤ

On Punjab

ਹਰਸਿਮਰਤ ਬਾਦਲ ਨੇ ਆਪਣੇ ‘ਮਿਸ਼ਨ ਕਸ਼ਮੀਰ’ ਦਾ ਕੀਤਾ ਖ਼ੁਲਾਸਾ

On Punjab